29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਾਈ ਕੁਲਦੀਪ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ <br/>

Ad Position 21
No active advertisement
ਅਜੀਤ ਡੈਸਕ 29-05-2026
ਲੁਧਿਆਣਾ, 28 ਮਈ (ਪਰਮਿੰਦਰ ਸਿੰਘ ਆਹੂਜਾ)-ਸੰਤ ਬਾਬਾ ਸੁੱਚਾ ਸਿੰਘ ਦੇ ਅਨਿਨ ਸੇਵਕ ਅਤੇ ਮÏਜੂਦਾ ਮੁਖੀ ਸੰਤ ਅਮੀਰ ਸਿੰਘ ਦੇ ਭਰਾਤਾ ਭਾਈ ਕੁਲਦੀਪ ਸਿੰਘ ਦੀ ਸਾਲਾਨਾ ਯਾਦ 'ਚ ਹੋਏ ਸਮਾਗਮ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਤਨਾਮ ਸਿੰਘ ਕੋਹਾੜਕਾ ਅਤੇ ਜਵੱਦੀ ਟਕਸਾਲ ਦੇ ਵਿਦਿਆਰਥੀ ਭਾਈ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ¢ ਜੁੜੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਅਮੀਰ ਸਿੰਘ ਨੇ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਨਾਲ ਸਮਝਾਇਆ ਕਿ ਅਧਿਆਤਮਿਕ ਜੀਵਨ ਦੀ ਸਭ ਤੋਂ ਪਹਿਲੀ ਲੋੜ ਸੱਚ, ਆਚਰਨ, ਸੰਤੋਖ ਅਤੇ ਆਤਮਿਕ ਸੋਝੀ ਦਾ ਹੋਣਾ ਹੈ ਕਿਉਂਕਿ ਸੰਸਾਰਕ ਮਾਇਆ ਤੇ ਪਦਾਰਥਾਂ 'ਚ ਖਚਿਤ ਹੋ ਕੇ ਰੂਹਾਨੀ ਜੀਵਨ ਦੇ ਤਿੰਨ ਮੂਲ ਆਧਾਰ ਸੱਚ, ਸੰਤੋਖ ਤੇ ਆਤਮਿਕ ਸੋਝੀ ਆਮ ਕਰਕੇ ਮਨੁੱਖ ਦੁਆਰਾ ਉਚਿੱਤ ਤੇ ਲੋੜੀਂਦੇ ਰੂਪ 'ਚ ਅਪਣਾਏ ਨਹੀਂ ਜਾਂਦੇ, ਜਿਸ ਕਰਕੇ ਜੀਵਨ ਉਦੇਸ਼ ਦੀ ਪੂਰਤੀ ਨਹੀਂ ਹੁੰਦੀ¢ ਲਿਹਾਜ਼ਾ ਦੁਰਲੱਭ ਅਮੋਲਕ ਮਨੁੱਖਾ ਜੀਵਨ ਵਿਅਰਥ ਬੀਤ ਜਾਂਦਾ ਹੈ¢ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅਧਿਆਤਮ ਵਸਤੂ ਛੱਡੀ ਜਾਣ ਯੋਗ ਨਹੀਂ, ਇਸ ਕਰਕੇ ਇਸ ਨੂੰ ਹਰ ਵੇਲੇ ਹਿਰਦੇ ਅੰਦਰ ਧਾਰਨ ਕਰਕੇ ਰੱਖੀਏ¢ ਸੰਸਾਰ ਤੇ ਸੰਸਾਰਿਕਤਾ ਦਾ ਅਗਿਆਨ ਹਨੇਰੇ ਰੂਪੀ ਸਮੁੰਦਰ ਨੂੰ ਪ੍ਰਮਾਤਮਾ ਦੇ ਚਰਨੀ ਲੱਗ ਕੇ ਹੀ ਤਰਿਆ ਜਾ ਸਕਦਾ ਹੈ ਫੇਰ ਹੀ ਜਿਗਿਆਸੂ ਨੂੰ ਹਰ ਪਾਸੇ ਉਹ ਪ੍ਰਮਾਤਮਾ ਵਿਆਪਤ ਦਿਸ ਆਉਂਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਸੈਕਟਰ 32-ਏ 'ਚ 2 ਦਿਨਾਂ ਤੋਂ ਬਿਜਲੀ ਨਾ ਆਉਣ 'ਤੇ ਪ੍ਰੇਸ਼ਾਨ ਲੋਕਾਂ ਨੇ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਕੱਢੀ ਭੜਾਸ <b... ਅਗਲੀ ਖ਼ਬਰ ਵਰਧਮਾਨ ਸਪੈਸ਼ਲ ਸਟੀਲਜ਼ ਨੇ ਟੀ.ਬੀ ਮਰੀਜ਼ਾਂ ਨੂੰ 200 ਪੋਸ਼ਣ ਕਿੱਟਾਂ ਵੰਡੀਆਂ <br/>
Ad Position 24