ਸੈਕਟਰ 32-ਏ 'ਚ 2 ਦਿਨਾਂ ਤੋਂ ਬਿਜਲੀ ਨਾ ਆਉਣ 'ਤੇ ਪ੍ਰੇਸ਼ਾਨ ਲੋਕਾਂ ਨੇ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਕੱਢੀ ਭੜਾਸ <br/>
ਅਜੀਤ ਡੈਸਕ
29-05-2026
ਨਵਾਂ ਟਰਾਂਸਫ਼ਾਰਮਰ ਲਗਾ ਕੇ ਦਿੱਤੀ ਲੋਕਾਂ ਨੂੰ ਰਾਹਤ-ਸੰਜੀਵ ਜÏਲੀ
ਇਸ ਸੰਬੰਧੀ ਗੱਲਬਾਤ ਕਰਦਿਆਂ ਸੰਜੀਵ ਜÏਲੀ ਐਡੀਸ਼ਨਲ ਐਸ.ਸੀ. ਫੋਕਲ ਪੁਆਇੰਟ ਨੇ ਦੱਸਿਆ ਕਿ ਇਲਾਕੇ ਵਿਚ ਬਿਜਲੀ ਦਾ ਲੱਗਾ ਟਰਾਂਸਫ਼ਾਰਮਰ ਸੜ ਗਿਆ ਸੀ, ਜਿਸ ਦੀ ਸੂਚਨਾ ਮਿਲਣ 'ਤੇ ਤੁਰੰਤ ਟੀਮ ਭੇਜ ਕੇ ਇਸ ਟਰਾਂਸਫ਼ਾਰਮਰ ਦਾ ਲੋਡ ਦੂਜੇ ਟਰਾਂਸਫ਼ਾਰਮਰ 'ਤੇ ਕਰਕੇ ਬਿਜਲੀ ਬਹਾਲ ਕਰਵਾ ਦਿੱਤੀ ਗਈ ਸੀ ਅਤੇ ਤੁਰੰਤ ਹੀ ਨਵਾਂ ਟਰਾਂਸਫ਼ਾਰਮਰ ਰਖਾ ਕੇ ਬਿਜਲੀ ਸੁਚਾਰੂ ਰੂਪ ਨਾਲ ਕਰ ਦਿੱਤੀ ਗਈ ਸੀ¢ ਉਨ੍ਹਾਂ ਦੱਸਿਆ ਕਿ ਰਾਤ ਸਮੇਂ ਟਰਾਂਸਫ਼ਾਰਮਰ ਦੀ ਕੇਬਲ ਤਾਰ ਸੜ ਗਈ ਸੀ, ਜਿਸ ਦੀ ਸੂਚਨਾ ਮਿਲਦੇ ਹੀ ਨਵੀਂ ਕੇਬਲ ਤਾਰ ਪਾ ਦਿੱਤੀ ਗਈ¢ ਉਨ੍ਹਾਂ ਕਿਹਾ ਕਿ ਸਾਡੀ ਮਿਹਨਤੀ ਟੀਮ ਵਲੋਂ ਰਾਤ ਸਮੇਂ ਹੀ ਤਾਰ ਬਦਲ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਅਤੇ ਸਾਡੀ ਪੂਰੀ ਟੀਮ ਦਿਨ ਰਾਤ ਕੰਮ ਵਿਚ ਲੱਗੀ ਹੋਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ¢