20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨੈਸ਼ਨਲ ਹਾਈਵੇ ਤੇ ਟਰੱਕ ਚਾਲਕ ਦਾ ਕਹਿਰ, ਕਈ ਵਾਹਨਾਂ ਨੂੰ ਮਾਰੀ ਟੱਕਰ <br/>

Ad Position 21
No active advertisement
ਅਜੀਤ ਡੈਸਕ 31-05-2026
ਢੰਡਾਰੀ ਕਲਾਂ/ਲੁਧਿਆਣਾ, 30 ਮਈ (ਜਸਵੀਰ ਸਿੰਘ ਬੰਗਾ)-ਦਿੱਲੀ ਨੈਸ਼ਨਲ ਹਾਈਵੇ ਤੇ ਇਕ ਭਿਆਨਕ ਹਾਦਸਾ ਵਾਪਰ ਰਿਹਾ | ਅੱਖੀਂ ਦੇਖਣ ਵਾਲਿਆਂ ਅਨੁਸਾਰ ਇਕ ਟਰੱਕ ਚਾਲਕ ਨੇ ਕਥਿਤ ਤੌਰ 'ਤੇ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਸਮਰਾਲਾ ਚੌਂਕ ਫਲਾਈਓਵਰ ਤੋਂ ਲੈ ਕੇ ਸ਼ੇਰਪੁਰ ਤੱਕ ਕਰੀਬ 300 ਮੀਟਰ ਘੇਰੇ 'ਚ ਜੰਮ ਕੇ ਕਹਿਰ ਢਾਹਿਆ ਅਤੇ ਪਲਟ ਗਿਆ | ਇਸ ਦੌਰਾਨ ਟਰੱਕ ਨੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਕਾਰਨ ਉਥੇ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੰਮਾ ਜਾਮ ਲੱਗ ਗਿਆ | ਜਾਣਕਾਰੀ ਅਨੁਸਾਰ ਟਰੱਕ ਅਚਾਨਕ ਬੇਕਾਬੂ ਹੋ ਗਿਆ, ਜਿਸਨੇ ਤਿੰਨ ਮੋਟਰਸਾਈਕਲ ਸਵਾਰ, ਇਕ ਟੈਂਪੂ, ਇਕ ਈ-ਰਿਕਸ਼ਾ ਅਤੇ ਟੈੱਸਟ ਡਰਾਈਵ ਲਈ ਲਿਆਂਦੀ ਗਈ ਨਵੀਂ ਸਕਾਰਪੀਓ ਨੂੰ ਵੀ ਆਪਣੇ ਲਪੇਟ ਵਿਚ ਲੈ ਲਿਆ | ਹਾਦਸੇ ਦੌਰਾਨ ਇਕ ਨਵੀਂ ਸਕਾਰਪੀਓ-ਐਨ ਜਿਸ ਨੰੂ ਕਥਿਤ ਤੌਰ 'ਤੇ ਟੈੱਸਟ ਡਰਾਈਵਰ ਲਈ ਸੜਕ ਤੇ ਲਿਆਂਦਾ ਗਿਆ ਸੀ, ਉਹ ਵੀ ਟਰੱਕ ਦੀ ਲਪੇਟ ਵਿਚ ਆ ਗਈ, ਹਾਲਾਂਕਿ ਉਸ ਵਿਚ ਸਵਾਰ ਲੋਕ ਵਾਲ-ਵਾਲ ਬਚ ਗਏ | ਘਟਨਾ ਕਾਰਨ ਆਸਪਾਸ ਰਹਿੰਦੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ | ਹਾਦਸੇ ਤੋਂ ਬਾਅਦ ਤੁਰੰਤ ਸਥਾਨਕ ਲੋਕ ਅਤੇ ਰਾਹਗੀਰ ਜ਼ਖਮੀਆਂ ਦੀ ਮਦਦ ਲਈ ਅੱਗੇ ਆਏ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ | ਅੱਖੀਂ ਦੇਖਣ ਵਾਲਿਆਂ ਮੁਤਾਬਿਕ ਟਰੱਕ ਚਾਲਕ ਨਸ਼ੇ ਦੀ ਹਾਲਤ ਵਿਚ ਲੱਗ ਰਿਹਾ ਸੀ ਕਿ ਉਸ ਨੰੂ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਕਿੰਨੇ ਵਾਹਨਾਂ ਨੂੰ ਟੱਕਰ ਮਾਰ ਚੁੱਕਾ ਹੈ | ਬੇਕਾਬੂ ਟਰੱਕ ਨੇ ਇਕੱਲੇ ਵਾਹਨਾਂ ਨੂੰ ਹੀ ਨੁਕਸਾਨ ਨਹੀਂ ਪਹੁੰਚਾਇਆ, ਸਗੋਂ ਹਾਈਵੇ ਦੇ ਕਿਨਾਰੇ ਲੱਗੇ ਖੰਭਿਆਂ ਨੂੰ ਵੀ ਨੁਕਸਾਨ ਪਹੁੰਚਾਇਆ | ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਖ਼ੁਸ਼ਕਿਸਮਤੀ ਇਹ ਰਹੀ ਕਿ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਦਿੱਲੀ ਰੋਡ ਤੋਂ ਜਲੰਧਰ ਹਾਈਵੇ ਵੱਲ ਜਾਣ ਵਾਲੇ ਮਾਰਗ ਤੇ ਕੋਈ ਭਾਰੀ ਜਾਂ ਤੇਜ਼ ਰਫ਼ਤਾਰ ਵਾਹਨ ਟਰੱਕ ਦੇ ਸਾਹਮਣੇ ਨਹੀਂ ਆਇਆ | ਜੇਕਰ ਕੋਈ ਬੱਸ, ਟਰੱਕ ਜਾਂ ਹੋਰ ਵਾਹਨ ਤੇਜ਼ ਰਫ਼ਤਾਰ ਨਾਲ ਲੰਘ ਰਿਹਾ ਹੁੰਦਾ ਤਾਂ ਇਹ ਹਾਦਸਾ ਹੋਰ ਵੀ ਵਿਕਰਾਲ ਹੋ ਜਾਣਾ ਸੀ | ਹਾਦਸੇ ਤੋਂ ਬਾਅਦ ਸਮਰਾਲਾ ਚੌਂਕ, ਸ਼ੇਰਪੁਰ ਅਤੇ ਆਸਪਾਸ ਦੇ ਕਈ ਮਾਰਗਾਂ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕ ਘੰਟਿਆਂ ਬੱਧੀ ਜਾਮ 'ਚ ਫਸੇ ਰਹੇ | ਘਟਨਾ ਦੀ ਸੂਚਨਾ ਮਿਲਦੇ ਟਰੈਫ਼ਿਕ ਪੁਲਿਸ, ਨੈਸ਼ਨਲ ਹਾਈਵੇ ਦੀ ਟੀਮ ਅਤੇ ਹੋਰ ਸਬੰਧਿਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਹਾਦਸਾਗ੍ਰਸਤ ਹੋਏ ਵਾਹਨਾਂ ਨੂੰ ਸਾਈਡ ਤੇ ਕਰਨ ਦੀ ਕਾਰਵਾਈ ਸ਼ੁਰੂ ਕੀਤੀ | ਹਾਦਸੇ ਦਾ ਸ਼ਿਕਾਰ ਹੋਏ 2-3 ਵਿਅਕਤੀਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ |


Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਬੰਧਾਂ ਦੀ ਤਿਆਰੀ 'ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਦੇ 2 ਸਾਬਕਾ ਸਰਪੰਚ ਹੋਏ ਅਕਾਲੀ ਦਲ 'ਚ ਸ਼ਾਮਿਲ <br/>
Ad Position 24