16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਤੇ ਮੀਮ ਭੀਮ ਖਾਲਸਾ ਸੰਗਠਨ ਨੇ ਸੁਰਜੀਤ ਸਿੰਘ ਰੱਖੜਾ ਨੂੰ ਦਿੱਤਾ ਮੰਗ ਪੱਤਰ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਇਆਲੀ/ਥਰੀਕੇ, 31 ਮਈ (ਮਨਜੀਤ ਸਿੰਘ ਦੁੱਗਰੀ)-ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਤੇ ਮੀਮ ਭੀਮ ਖਾਲਸਾ ਸੰਗਠਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਵਲੋਂ ਸਰਕਾਰ ਨੂੰ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਰਾਹੀਂ ਮੰਗ-ਪੱਤਰ ਦਿੰਦਿਆਂ ਆਖਿਆ ਕਿ 31 ਮਈ ਨੂੰ ਤੰਬਾਕੂ ਵਿਰੋਧੀ ਦਿਵਸ ਪੰਜਾਬ ਸਰਕਾਰ ਵਲੋਂ ਮਨਾਇਆ ਜਾਂਦਾ ਹੈ ਅਤੇ ਉਸ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਜਾਂਦਾ ਹੈ। ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਸਮੂਹ ਅਹੁਦੇਦਾਰਾਂ ਤੇ ਮੀਮ ਭੀਮ ਖਾਲਸਾ ਸੰਗਠਨ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਇਹ ਦਿਨ ਸ਼ਹੀਦ ਬਾਬਾ ਜੈ ਸਿੰਘ ਖਲਕਟ ਨੂੰ ਸਮਰਪਿਤ ਕੀਤਾ ਜਾਵੇ, ਕਿਉਂਕਿ ਉਨ੍ਹਾਂ ਨੇ 1753 ਈ. ਵਿਚ ਨਵਾਬ ਸਰਹੰਦ ਅਬਦੁਲ ਸਮੁੰਦ ਖਾਨ ਦੇ ਐਲਕਾਰਾਂ ਦਾ ਤੰਬਾਕੂ ਹੁਕਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੀ ਸਜ਼ਾ ਵਜੋਂ ਬਾਬਾ ਜੈ ਸਿੰਘ ਖਲਕਟ ਨੂੰ ਦਰੱਖਤ ਨਾਲ ਪੁੱਠਾ ਟੰਗ ਕੇ ਉਸ ਦੀ ਖੱਲ ਉਤਾਰ ਦਿੱਤੀ ਗਈ ਸੀ ਅਤੇ ਬਾਬਾ ਜੀ ਦੇ ਪੂਰੇ ਪਰਿਵਾਰ ਨੂੰ ਵੀ ਸਰਹੰਦ ਤੋਂ ਪਟਿਆਲਾ ਜਾਂਦੇ ਰਸਤੇ ਵਿਚ ਆਉਂਦੇ ਪਿੰਡ ਬਾਰਨ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਪੰਜਾਬ ਸਰਕਾਰ 31 ਮਈ ਤੰਬਾਕੂ ਵਿਰੋਧੀ ਦਿਵਸ ਉਸ ਨੂੰ ਸਮਰਪਿਤ ਕਰੇ। ਇਸ ਮੌਕੇ ਬਿੱਕਰ ਸਿੰਘ ਨੱਤ, ਬਲਵੀਰ ਸਿੰਘ ਪੁਹੀੜ ਸੁਖਰਾਜ ਸਿੰਘ ਥਰੀਕੇ, ਅਮਰੀਕ ਸਿੰਘ ਸੰਧੂ, ਸਰੂਪ ਸਿੰਘ ਗਿੱਲ, ਦਲਜੀਤ ਸਿੰਘ ਥਰੀਕੇ, ਮਨਜੀਤ ਸਿੰਘ ਹਸਨਪੁਰ, ਸੁਖਦੇਵ ਸਿੰਘ ਹੈਪੀ ਮੁੱਲਾਂਪੁਰ, ਗੁਰਮੇਲ ਸਿੰਘ ਪੰਡੋਰੀ, ਆਕਾਸ਼ਦੀਪ ਸਿੰਘ, ਸੁਰਿੰਦਰ ਸਿੰਘ ਗਿੱਲ ਪ੍ਰਤਾਪ ਸਿੰਘ ਵਾਲਾ, ਮਨਜੀਤ ਸਿੰਘ ਲੁਹਾਰਾ, ਮੋਹਣ ਸਿੰਘ ਕਟਾਰੀਆ ਜਰਨੈਲ ਸਿੰਘ ਖੱਟੜਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਤੇ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਸਰਕਾਰ ਵਲੋਂ ਕੀਤੇ ਕੰਮਾਂ ਦੀ ਜਿੱਤ-ਵਿਜੈ ਦਾਨਵ ਅਗਲੀ ਖ਼ਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਦਿੱਤਾ 15 ਦਿਨ ਦਾ ਸਮਾਂ
Ad Position 24