05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਮੁਹੰਮਦ ਗੁਲਾਬ ਦੇ ਈਦ ਮਿਲ਼ਨ ਸਮਾਗਮ 'ਚ ਪਹੁੰਚੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ

Ad Position 21
No active advertisement
ਈਦ ਮਿਲ਼ਨ ਸਮਾਗਮ 'ਚ ਸ਼ਾਮਿਲ ਰਾਜਾ ਵੜਿੰਗ ਅਤੇ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕਰਦੇ ਹੋਏ ਮੁਹੰਮਦ ਗੁਲਾਬ¢ ਅਜੀਤ ਤਸਵੀਰ <br/> 02-06-2026
ਲੁਧਿਆਣਾ, 1 ਜੂਨ (ਜਤਿੰਦਰ ਭੰਬੀ)-ਈਦ-ਉਲ-ਅਜ਼ਹਾ (ਬਕਰੀਦ) ਦੇ ਪਵਿੱਤਰ ਮÏਕੇ 'ਤੇ ਕਾਂਗਰਸ ਆਗੂ ਮੁਹੰਮਦ ਗੁਲਾਬ ਵਲੋਂ ਈਦ ਮਿਲ਼ਨ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਕੌਂਸਲਰ ਗੁਰਮੀਤ ਸਿੰਘ ਮੁੰਡੀਆਂ, ਕੌਂਸਲਰ ਹਰਵਿੰਦਰ ਸਿੰਘ ਕਲੇਰ, ਜਮੀਅਤ ਉਲਮਾ-ਏ-ਹਿੰਦ ਲੁਧਿਆਣਾ ਦੇ ਸਦਰ ਕਾਰੀ ਗਯੂਰ ਅਹਿਮਦ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਮੁਹੰਮਦ ਗੁਲਾਬ ਨੂੰ ਈਦ-ਉਲ-ਅਜ਼ਹਾ ਦੀਆਂ ਮੁਬਾਰਕਾਂ ਦਿੱਤੀਆਂ¢ ਇਸ ਮÏਕੇ ਮੁਹੰਮਦ ਗੁਲਾਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਈਦ ਦੀਆਂ ਖ਼ੁਸ਼ੀਆਂ ਆਪਸ ਵਿਚ ਸਾਂਝੀਆਂ ਕੀਤੀਆਂ¢ ਇਸ ਮÏਕੇ ਰਾਜਾ ਵੜਿੰਗ ਨੇ ਕਿਹਾ ਕਿ ਈਦ-ਉਲ-ਅਜ਼ਹਾ ਕੁਰਬਾਨੀ, ਤਿਆਗ, ਪਿਆਰ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦੀ ਹੈ¢ ਪੰਜਾਬ ਦੀ ਧਰਤੀ ਹਮੇਸ਼ਾ ਤੋਂ ਭਾਈਚਾਰੇ ਅਤੇ ਧਾਰਮਿਕ ਸਦਭਾਵਨਾ ਦੀ ਪ੍ਰਤੀਕ ਰਹੀ ਹੈ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਇਕ-ਦੂਜੇ ਦੇ ਤਿਉਹਾਰਾਂ ਵਿਚ ਸ਼ਾਮਿਲ ਹੋ ਕੇ ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦੇ ਹਨ¢
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤ ਸਾਗਰ ਪਰਿਵਾਰ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮਹਿਲਾ ਵਿੰਗ ਦੀ ਪਹਿਲੀ ਸੂਬਾ ਪੱਧਰੀ ਮੀਟਿੰਗ
Ad Position 24