06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਚੰਦਰ ਭਨੋਟ ਦੇ ਅਕਾਲ ਚਲਾਣੇ 'ਤੇ ਰਾਜਾ ਵੜਿੰਗ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 02-06-2026
ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਸਿਗਮਾ ਗਰੁੱਪ ਆਫ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਚੰਦਰ ਭਨੋਟ, ਜੋ ਕਿ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਘਰ ਅੱਜ ਅਫ਼ਸੋਸ ਕਰਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੰਸਦ ਮੈਂਬਰ ਰਾਜਾ ਵੜਿੰਗ ਉਚੇਚੇ ਤÏਰ 'ਤੇ ਪਹੁੰਚੇ, ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਵੀ ਸਨ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਚੰਦਰ ਭਨੋਟ ਵਲੋਂ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਇਸ ਮÏਕੇ ਭਨੋਟ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਅੱਗੋਂ ਵੀ ਪਰਿਵਾਰ ਦੇ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ¢ ਉਨ੍ਹਾਂ ਦੱਸਿਆ ਕਿ ਭਨੋਟ ਇਕ ਵਿਅਕਤੀ ਨਹੀਂ ਸੰਸਥਾ ਸਨ, ਜੋ ਕਿ ਹਰ ਦੀਨ ਦੁਖੀ ਦੀਆਂ ਸੇਵਾ ਕਰਨ ਵਿਚ ਹਮੇਸ਼ਾ ਤਤਪਰ ਰਹਿੰਦੇ ਸਨ | ਉਨ੍ਹਾਂ ਦੱਸਿਆ ਕੀ ਕਰੋਨਾ ਕਾਲ ਸਮੇਂ ਉਨ੍ਹਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮÏਕੇ ਸਤਪਾਲ ਭਨੋਟ, ਡਾ: ਲਵ ਭਨੋਟ, ਸੀਨੀਅਰ ਐਡਵੋਕੇਟ ਤਜਿੰਦਰ ਭਨੋਟ, ਸੁਸ਼ੀਲ, ਸੌਰਵ, ਨਿਤਿਨ ਕਰਨ, ਚੇਤਨ ਸਾਰੇ ਐਡਵੋਕੇਟ, ਸਿਮਰਜੀਤ ਸਿੰਘ ਬੈਂਸ, ਸੰਜੇ ਤਲਵਾੜ, ਹਰਵਿੰਦਰ ਕਲੇਰ, ਵਾਸਤਵ ਸ਼ਰਮਾ, ਪੱਪਲ ਕਪੂਰ, ਲਖਵਿੰਦਰ ਲਾਲੀ, ਜਤਿੰਦਰ ਸ਼ਰਮਾ, ਮਨੋਜ ਪ੍ਰਭਾਕਰ, ਬਲਦੇਵ ਪ੍ਰਧਾਨ, ਰਾਣਾ ਪ੍ਰਧਾਨ, ਮਲਕੀਤ, ਅਰਸ਼, ਕਰਨ ਡੋਗਰਾ, ਅਭਿਸ਼ੇਕ ਮਾਚਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਗਿਣਤੀ ਵਿਚ ਨੌਜਵਾਨ ਸ਼ਾਮਿਲ ਅਗਲੀ ਖ਼ਬਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੂੰ ਆਈ.ਆਈ.ਟੀ. ਮਦਰਾਸ ਦੀ ਐਨ.ਪੀ.ਟੀ.ਈ.ਐਲ. ਰੇਟਿੰਗ 'ਚ ਮਿਲਿਆ 'ਏ' ਗ੍ਰੇਡ
Ad Position 24