06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜਰਖੜ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲਾ ਅਮਿੱਟ ਯਾਦਾਂ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 02-06-2026
ਡੇਹਲੋਂ, 1 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵਲੋਂ ਕਰਵਾਇਆ ਜਾ ਰਿਹਾ 16ਵਾਂ ਜੇ. ਐੱਸ. ਟੀ. ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲਾ ਫਾਈਨਲ ਮੁਕਾਬਲਿਆਂ ਨਾਲ ਅਮਿੱਟ ਯਾਦਾਂ ਬਖੇਰਦਾ ਖੇਡ ਸਟੇਡੀਅਮ ਜਰਖੜ ਵਿਖੇ ਸਮਾਪਤ ਹੋਇਆ | ਫਲੱਡ ਲਾਈਟਾਂ ਦੀ ਰੌਸ਼ਨੀ ਦੌਰਾਨ ਖੇਡੇ ਫਾਈਨਲ ਮੁਕਾਬਲੇ ਵਿਚ ਸੀਨੀਅਰ ਵਰਗ ਦੇ ਸੰਘਰਸ਼ਪੂਰਨ ਮੈਚ ਦੌਰਾਨ ਗਿੱਲ ਕਲੱਬ ਘਵੱਦੀ ਨੇ ਨੀਟਾ ਕਲੱਬ ਰਾਮਪੁਰ ਨੂੰ 6-4 ਗੋਲਾਂ ਨਾਲ ਹਰਾ ਕੇ ਜਰਖੜ ਖੇਡਾਂ ਦੇ 40 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਘਵੱਦੀ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ | ਜੂਨੀਅਰ ਵਰਗ ਵਿਚ ਵੀ ਐੱਚ. ਟੀ. ਸੀ. ਸੈਂਟਰ ਰਾਮਪੁਰ ਨੇ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਨੂੰ ਕਾਂਟੇਦਾਰ ਮੁਕਾਬਲੇ 'ਚ 1-0 ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨ ਜਿੱਤ ਹਾਸਿਲ ਕੀਤੀ | ਇਸ ਤੋਂ ਪਹਿਲਾਂ ਸੀਨੀਅਰ ਵਰਗ ਵਿਚ ਜਰਖੜ ਅਕੈਡਮੀ ਨੇ ਅਮਰਗੜ੍ਹ ਨੂੰ 6-4 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ | ਜਦਕਿ ਜੂਨੀਅਰ ਵਰਗ ਵਿਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਜਰਖੜ ਅਕੈਡਮੀ ਨੂੰ 5-4 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ | ਘਵੱਦੀ ਕਲੱਬ ਦੇ ਦਲਵੀਰ ਸਿੰਘ, ਐੱਚ. ਟੀ. ਸੀ. ਰਾਮਪੁਰ ਦੇ ਰਾਜਵੀਰ ਸਿੰਘ 'ਹੀਰੋ ਆਫ਼ ਦਾ ਟੂਰਨਾਮੈਂਟ' ਬਣੇ | ਇਸ ਤੋਂ ਇਲਾਵਾ ਨੀਟਾ ਕਲੱਬ ਰਾਮਪੁਰ ਦੇ ਮਨਪ੍ਰੀਤ ਸਿੰਘ ਮਨੀ, ਜੂਨੀਅਰ ਵਰਗ ਵਿਚ ਕਿਲ੍ਹਾ ਰਾਏਪੁਰ ਦੇ ਕਸਮਪ੍ਰੀਤ ਸਿੰਘ, ਜਰਖੜ ਅਕੈਡਮੀ ਦੇ ਰਾਜਵੀਰ ਸਿੰਘ, ਚਚਰਾੜੀ ਦੇ ਪਰਮਿੰਦਰ ਸਿੰਘ, ਸਲੋਨੀ ਜਰਖੜ ਅਕੈਡਮੀ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਚੁਣੇ ਗਏ, ਸਾਰੇ ਖਿਡਾਰੀਆਂ ਨੂੰ ਟਾਪ ਕਲਾਸ ਸਾਈਕਲ ਦੇ ਕੇ ਸਨਮਾਨਿਆ ਗਿਆ | ਇਸ ਮੌਕੇ ਡਰੈਗਨ ਅਕੈਡਮੀ ਦੇ ਬੱਚਿਆਂ ਨੇ ਪੰਜਾਬੀ ਸਭਿਆਚਾਰ ਗੀਤਾਂ 'ਤੇ ਡਾਂਸ ਕਰ ਕੇ ਪੂਰੇ ਸਟੇਡੀਅਮ ਦੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ | ਇਸ ਸਮੇਂ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਪਾਲਾ ਜਲਾਲਪੁਰ, ਅਰਜਨਾ ਐਵਾਰਡ ਜੇਤੂ ਸੱਜਣ ਸਿੰਘ ਚੀਮਾ, ਹਾਕੀ ਦੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਲੋਕ ਗਾਇਕ ਜਸਵੰਤ ਸਿੰਘ ਸੰਦੀਲਾ, ਟੂਰਨਾਮੈਂਟ ਦੇ ਮੁੱਖ ਸਪਾਂਸਰ ਜੰਗਸ਼ੇਰ ਸਿੰਘ ਜੀ. ਐੱਸ. ਟੀ. ਟਰੱਕ ਪਰਮਿਟ, ਮੋਹਿਤ ਕੁਮਾਰ ਜੇ. ਐੱਸ. ਟੀ. ਟਰੱਕ ਪਰਮਿਟ ਅਤੇ ਉਨ੍ਹਾਂ ਦੀ ਟੀਮ ਨੇ ਮੁੱਖ ਮਹਿਮਾਨ ਵਜੋਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ | ਇਸ ਮੌਕੇ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਪਾਲਾ ਜਲਾਲਪੁਰ ਨੇ ਕਿਹਾ ਕਿ ਜਰਖੜ ਖੇਡਾਂ ਦੀ ਪਹਿਚਾਣ ਅੰਤਰਰਾਸ਼ਟਰੀ ਪੱਧਰ 'ਤੇ ਬਣਾਈ ਜਾਵੇਗੀ | ਇਸ ਮੌਕੇ ਜੇ. ਐੱਸ. ਟੀ. ਟਰੱਕ ਪਰਮਿਟ ਗਰੁੱਪ ਵਲੋਂ ਹਾਕੀ ਮੇਲੇ ਲਈ ਡੇਢ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ | ਫਾਈਨਲ ਸਮਾਰੋਹ 'ਤੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਮੁੱਖ ਪ੍ਰਬੰਧਕ ਸੁਰਜੀਤ ਹਾਕੀ ਜਲੰਧਰ ਅਤੇ ਸੁਪਰ ਸਟਾਰ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਨੂੰ ਉਨ੍ਹਾਂ ਦੀਆਂ ਖੇਡਾਂ ਪ੍ਰਤੀ ਵਧੀਆ ਸੇਵਾਵਾਂ ਬਦਲੇ 'ਪੰਜਾਬ ਦਾ ਮਾਣ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਸ ਸਮੇਂ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਇਸ ਸਮੇਂ ਕਬੱਡੀ ਦੇ ਮੁੱਖ ਪ੍ਰਬੰਧਕ ਮਨੂੰ ਘਲੋਟੀ, ਜਸਬੀਰ ਸਿੰਘ ਮੁਹਾਲੀ, ਜਸਜੀਤ ਸਿੰਘ ਬਾਜਵਾ, ਪ੍ਰੋਫੈਸਰ ਰਜਿੰਦਰ ਸਿੰਘ ਖ਼ਾਲਸਾ ਕਾਲਜ, ਉੱਘੇ ਵਿਗਿਆਨੀ ਡਾ. ਹਰਜੀਤ ਸਿੰਘ, ਅਮਰੀਕ ਸਿੰਘ ਮਿਨਹਾਸ ਸੇਵਾ ਮੁਕਤ ਏ. ਆਈ. ਜੀ., ਰਛਪਾਲ ਸਿੰਘ ਨਾਗੀ, ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈੱਲਫੇਅਰ, ਤੇਜਿੰਦਰ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪ੍ਰਗਟ, ਬਲਜੀਤ ਸਿੰਘ ਬਿੱਟੂ ਗਿੱਲ ਸਮੇਤ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਤੇ ਕੀਤਾ ਜਾਨਲੇਵਾ ਹਮਲਾ ਅਗਲੀ ਖ਼ਬਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਲੱਕ ਤੋੜਿਆ-ਬੈਂਸ ਭਰਾ
Ad Position 24