ਭਾਮੀਆਂ ਕਲਾਂ, 1 ਜੂਨ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਿਚ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਤਹਿਤ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਵਲੋਂ ਰਾਹੋਂ ਰੋਡ ਵਿਖੇ ਕੀਤੀ ਮੀਟਿੰਗ 'ਚ ਵੱਡੀ ਤਾਦਾਦ ਵਿਚ ਆਪ ਮੁਹਾਰੇ ਪਹੁੰਚੇ ਕਾਂਗਰਸੀ ਵਰਕਰਾਂ ਨੇ ਮੀਟਿੰਗ ਨੂੰ ਰੈਲੀ ਦਾ ਰੂਪ ਦੇ ਦਿੱਤਾ¢ ਮੀਟਿੰਗ ਵਿਚ ਪਹੁੰਚੇ ਪੁਰਾਣੇ ਕਾਂਗਰਸੀ ਵਰਕਰਾਂ ਨੇ ਇਸ ਗੱਲ ਉੱਪਰ ਤਸੱਲੀ ਪ੍ਰਗਟਾਈ ਕਿ ਇਹੋ ਜਿਹੀਆਂ ਮੀਟਿੰਗਾਂ ਭਵਿੱਖ ਵਿਚ ਵੀ ਜਾਰੀ ਰੱਖੀਆਂ ਜਾਣ, ਤਾਂ ਜੋ ਨਿਰਾਸ਼ ਅਤੇ ਹਤਾਸ਼ ਹੋਏ ਵਰਕਰਾਂ ਵਿਚ ਜੋਸ਼ ਭਰਿਆ ਜਾ ਸਕੇ¢ ਇਸ ਮÏਕੇ ਕਾਂਗਰਸੀ ਆਗੂਆਂ ਗੁਰਦੇਵ ਸਿੰਘ ਲਾਪਰਾਂ, ਪਾਲ ਸਿੰਘ ਗਰੇਵਾਲ, ਸੁਖਜੀਤ ਸਿੰਘ ਸੁੱਖੀ ਹਰਾ, ਸਤਿੰਦਰਪਾਲ ਸਿੰਘ ਤਾਜਪੁਰੀ, ਇੰਟਕ ਦੇ ਜ਼ਿਲ੍ਹਾ ਪ੍ਰਧਾਨ ਐਸ.ਪੀ.ਐਸ. ਗਿੱਲ, ਸੁਖਵਿੰਦਰ ਸਿੰਘ ਬੱਲੂ ਆਦਿ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਖਰੀ ਉਤਰਦੀ ਆ ਰਹੀ ਹੈ | ਅਖੀਰ ਦੇ ਵਿਚ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਆਏ ਹੋਏ ਵਰਕਰ ਅਤੇ ਆਗੂ ਸਾਹਿਬਾਨਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਹਰ ਘਰ ਕਾਂਗਰਸ ਘਰ ਘਰ ਕਾਂਗਰਸ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਐਲਾਨ ਕਰਦਿਆਂ ਆਖਿਆ ਕਿ ਇਸ ਮੁਹਿੰਮ ਤਹਿਤ ਹਲਕਾ ਸਾਹਨੇਵਾਲ ਦੇ ਇਕੱਲੇ-ਇਕੱਲੇ ਘਰ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਤਾਂ ਜੋ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਸਕੇ ਜਿਸ ਲਈ ਵੱਡੇ ਪੱਧਰ ਦੇ ਉਪਰਾਲੇ ਕੀਤੇ ਜਾਣਗੇ | ਇਸ ਮÏਕੇ ਯੂਥ ਆਗੂ ਅਰਸ਼ ਬੁੱਟਰ ਮੁੱਖ ਬੁਲਾਰਾ ਆਲ ਇੰਡੀਆ ਯੂਥ ਕਾਂਗਰਸ, ਬਲਾਕ ਸੰਮਤੀ ਮੈਂਬਰ ਦਲਬੀਰ ਸਿੰਘ ਪਾਂਗਲੀ, ਬਿੰਦਰ ਲਾਲ ਬਲਾਕ ਸੰਮਤੀ ਮੈਂਬਰ, ਗੁਰਨਾਮ ਸਿੰਘ ਕਨੀਜਾ, ਰਾਜਾ ਜਮਾਲਪੁਰ, ਸੁਰਿੰਦਰ ਸਿੰਘ ਭਾਮੀਆਂ ਸਾਬਕਾ ਬਲਾਕ ਸੰਮਤੀ ਮੈਂਬਰ, ਜੋਰਾ ਸਿੰਘ ਗਰੇਵਾਲ ਸਾਬਕਾ ਸਰਪੰਚ, ਗੋਪੀ ਕੋਹਾੜਾ ਪੰਚ, ਮਨਪ੍ਰੀਤ ਸਿੰਘ ਢੇਰੀ, ਜੋਰਾ ਸਿੰਘ ਕਾਲਸਾਂ ਸਾਬਕਾ ਬਲਾਕ ਸੰਮਤੀ ਮੈਂਬਰ, ਰਜਿੰਦਰ ਓਬਰਾਏ, ਡਾਕਟਰ ਰਾਮ ਨਾਰਾਇਣ, ਅਮਰਨਾਥ ਫ਼ਤਿਹਗੜ੍ਹ ਜੱਟਾਂ, ਬਿੰਦਰ ਸਿੰਘ ਸਤਿਆਣਾ, ਬਿੰਦਰ ਸਿੰਘ ਕਾਲਸਾਂ, ਜੋਰਾ ਸਿੰਘ ਭਾਮੀਆਂ, ਬੱਬੀ ਮੁੰਡੀਆਂ, ਸੋਨੂੰ ਚੌਹਾਨ ਢੇਰੀ, ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨਦੀਪ ਕÏਰ, ਬੀਬੀ ਹਰਜੀਤ ਕÏਰ ਗਰਚਾ ਸੂਬਾ ਜਨਰਲ ਸਕੱਤਰ, ਬੀਬੀ ਮਨਜਿੰਦਰ ਕÏਰ ਗਰੇਵਾਲ ਮੀਤ ਪ੍ਰਧਾਨ, ਗਗਨ ਸੀੜਾ, ਪਿੰਦੀ ਸੀੜਾ, ਜਗਜੀਤ ਸੱਤੋਵਾਲ, ਗੁਰਵਿੰਦਰ ਮੇਜਰ, ਸੁਖਦੇਵ ਸਿੰਘ ਕਨੀਜਾ, ਰਜਿੰਦਰ ਭਾਟੀਆ, ਸੁਖਦੇਵ ਸਿੰਘ ਸਾਬਕਾ ਸਰਪੰਚ ਮਾਂਗਟ, ਚਮਨ ਲਾਲ ਸਾਬਕਾ ਸਰਪੰਚ ਸੀੜਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ¢