29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨਗਰ ਨਿਗਮ ਨੇ 8 ਗੈਰ ਕਾਨੂੰਨੀ ਦੁਕਾਨਾਂ ਢਾਹੀਆਂ <br/>

Ad Position 21
No active advertisement
ਅਜੀਤ ਡੈਸਕ 12-06-2026
ਲੁਧਿਆਣਾ, 11 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਗੈਰ-ਕਾਨੰੂਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਜਾਰੀ ਰੱਖਦਿਆਂ ਨਗਰ ਨਿਗਮ ਨੇ ਵੀਰਵਾਰ ਨੰੂ ਰੇਰੂ ਸਾਹਿਬ ਰੋਡ 'ਤੇ ਬਣ ਰਹੀਆਂ 8 ਗੈਰ ਕਾਨੰੂਨੀ ਦੁਕਾਨਾਂ ਨੰੂ ਢਾਹ ਦਿੱਤਾ | ਇਹ ਕਾਰਵਾਈ ਨਿਗਮ ਦੇ ਜ਼ੋਨ ਸੀ ਅਧੀਨ ਕੀਤੀ ਗਈ | ਨਿਗਮ ਦੇ ਬਿਲਡਿੰਗ ਬਰਾਂਚ ਅਧਿਕਾਰੀਆਂ ਅਨੁਸਾਰ ਉਕਤ ਦੁਕਾਨਾਂ ਦੀ ਉਸਾਰੀ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਸੀ | ਮਾਲਕ ਨੰੂ ਨਿਯਮਾਂ ਅਨੁਸਾਰ ਉਸਾਰੀ ਰੋਕਣ ਲਈ ਕਿਹਾ ਗਿਆ ਸੀ ਪਰ ਉਸ ਵਲੋਂ ਨਿਰਮਾਣ ਕੰਮ ਜਾਰੀ ਰੱਖਿਆ ਗਿਆ | ਇਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਗੈਰ ਕਾਨੂੰਨੀ ਤੌਰ 'ਤੇ ਬਣ ਰਹੀਆਂ ਦੁਕਾਨਾਂ ਨੰੂ ਢਾਹ ਦਿੱਤਾ | ਨਗਰ ਨਿਗਮ ਕਮਿਸ਼ਨਰ ਡਾ.ਨੀਰੂ ਕਤਿਆਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਹਿਰ 'ਚ ਗੈਰ ਕਾਨੂੰਨੀ ਉਸਾਰੀਆਂ ਖ਼ਿਲਾਫ਼ ਨਿਯਮਿਤ ਤੌਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ | ਨਿਗਮ ਅਧਿਕਾਰੀਆਂ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਜਾ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਜਾਣ ਵਾਲੀ ਕਿਸੇ ਵੀ ਉਸਾਰੀ ਨੰੂ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਨਿਗਮ ਨੇ ਸ਼ਹਿਰ ਵਾਸੀਆਂ ਨੰੂ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਬਿਲਡਿੰਗ ਪਲਾਨ ਦੀ ਮਨਜ਼ੂਰੀ ਲੈਣੀ ਯਕੀਨੀ ਬਣਾਈ ਜਾਵੇ | ਨਹੀਂ ਤਾਂ ਗੈਰ ਕਾਨੰੂਨੀ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਸ਼ੱਕ 'ਚ ਲੋਕਾਂ ਵਲੋਂ ਨੌਜਵਾਨ ਦੀ ਕੁੱਟਮਾਰ <br/> ਅਗਲੀ ਖ਼ਬਰ ਘਰ ਨੂੰ ਅੱਗ ਲਗਾ ਕੇ ਸਾੜਨ ਦੇ ਮਾਮਲੇ 'ਚ ਪੁੱਤਰ ਕਾਬੂ
Ad Position 24