08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮੁੱਖ ਮੰਤਰੀ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਸੰਗਤ ਨੂੰ ਕਰਵਾਇਆ ਜਾ ਰਿਹਾ ਹੈ ਜਾਣੂ-ਸਿੰਮਕ, ਆਲਮਗੀਰ

Ad Position 21
No active advertisement
ਅਜੀਤ ਡੈਸਕ 28-06-2026
ਆਲਮਗੀਰ, 27 ਜੂਨ (ਜਰਨੈਲ ਸਿੰਘ ਪੱਟੀ)- ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਸਮਾਜਿਕ ਬਾਈਕਾਟ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਗਿੱਲ ਦੇ ਵੱਖ ਵੱਖ ਵਿੰਗਾਂ ਦੇ ਐਲਾਨੇ ਪ੍ਰਧਾਨਾਂ ਨੂੰ ਸਨਮਾਨਿਤ ਕਰਨ ਸਬੰਧੀ ਗੁਰਦੁਆਰਾ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ ਜਿਸ ਵਿਚ ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਚੇਅਰਮੈਨ ਜਸਵੰਤ ਸਿੰਘ ਹਰਨਾਮਪੁਰਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਮੈਂਬਰ ਜਥੇਦਾਰ ਆਲਮਗੀਰ, ਐਡਵੋਕੇਟ ਹਰਨਾਮਪੁਰਾ, ਹਲਕਾ ਕੋਆਰਡੀਨੇਟਰ ਪ੍ਰਭਜੋਤ ਸਿੰਘ ਧਾਲੀਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨਸ਼ੇ ਵਿਚ ਗੁਰੂ ਸਾਹਿਬਾਂ ਦੀਆਂ ਚਲੰਤ ਤਸਵੀਰਾਂ ‘ਤੇ ਸ਼ਰਾਬ ਦੇ ਛੱਟੇ ਮਾਰ ਕੇ ਅੱਤ ਦਰਜੇ ਦੀ ਘਟੀਆ ਹਰਕਤ ਕਰਨਾ ਬਰਦਾਸ਼ਤ ਯੋਗ ਨਹੀਂ ਹੈ। ਹਲਕਾ ਇੰਚਾਰਜ ਸਿੰਮਕ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹਰ ਆਦੇਸ਼ ਸਿੱਖ ਕੌਮ ਲਈ ਸਰਵਉਚ ਹੈ ਅਤੇ ਇਤਿਹਾਸ ਗਵਾਹ ਹੈ ਕਿ ਜਿਸ ਪੰਥ ਦੋਖੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਇਆ, ਉਸ ਦੀਆਂ ਕੁਲਾਂ ਦਾ ਨਾਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰੀ ਹੈ ਜਿਸ ਦੇ ਚੱਲਦੇ ਸਮੁੱਚੇ ਬਾਈਕਾਟ ਦੇ ਆਦੇਸ਼ ਨੂੰ ਇਨ-ਬਿਨ ਲਾਗੂ ਕਰਵਾਉਣ ਲਈ ਪਿੰਡ-ਪਿੰਡ ਬੋਰਡ ਲਗਾ ਕੇ ਸਿੱਖ ਕੌਮ ਨੂੰ ਸੁਚੇਤ ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਨਵ ਨਿਯੁਕਤ ਹਲਕਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਸੋਹਲ, ਗੁਰਦੀਪ ਕੌਰ ਜੱਸੋਵਾਲ ਪ੍ਰਧਾਨ ਇਸਤਰੀ ਵਿੰਗ, ਪਰਮਦੀਪ ਸਿੰਘ ਦੀਪਾ ਡੇਹਲੋਂ ਪ੍ਰਧਾਨ ਵਪਾਰੀ ਵਿੰਗ, ਚਰਨਜੀਤ ਸਿੰਘ ਕਾਲਾ ਦਾਦ ਪ੍ਰਧਾਨ ਐਸ.ਸੀ. ਵਿੰਗ, ਹਰਸ਼ਵੀਰ ਸਿੰਘ ਝੱਮਟ ਪ੍ਰਧਾਨ ਯੂਥ ਵਿੰਗ, ਬਲਕਰਨ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਦਿਹਾਤੀ, ਕਮਲੇਸ਼ ਰਾਣੀ ਪ੍ਰਧਾਨ ਬੀ.ਸੀ. ਵਿੰਗ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਰਨਦੀਪ ਕੌਰ ਕਾਦੀਆਂ ਪ੍ਰਧਾਨ ਇਸਤਰੀ ਵਿੰਗ ਲੁਧਿਆਣਾ ਦਿਹਾਤੀ, ਪਰਮਿੰਦਰ ਸਿੰਘ ਰੰਗੀਆਂ ਹਰਬੰਸ ਸਿੰਘ ਗੋਪਾਲਪੁਰ, ਰਘਬੀਰ ਸਿੰਘ ਥਰੀਕੇ, ਗੁਰਜੀਤ ਸਿੰਘ ਲਹਿਰਾ, ਸੁਖਦਰਸ਼ਨ ਸਿੰਘ ਪੋਹੀੜ, ਇਕਬਾਲ ਸਿੰਘ ਮੰਝ ਫੱਗੂਵਾਲ, ਕਰਮਜੀਤ ਸਿੰਘ ਮਲਕਪੁਰ, ਹਰਸਿਮਰਨ ਸਿੰਘ ਬਸੰਤ ਸਿਟੀ, ਆਦਰਸ਼ਪਾਲ ਸਿੰਘ ਬਿੰਨੀ, ਸੁਰਜੀਤ ਸਿੰਘ ਤਨੇਜਾ, ਬਿਕਰਮ ਸਿੰਘ ਚੌਹਾਨ, ਦਲਵੀਰ ਸਿੰਘ ਦੋਲੋਂਕਲਾਂ, ਅਵਤਾਰ ਸਿੰਘ ਹਿਮਾਯੂੰਪੁਰਾ, ਮਨਿੰਦਰ ਸਿੰਘ ਕਾਕਾ, ਹੇਮਰਾਜ ਦੋਲੋਂਕਲਾਂ, ਸੁਖਵਿੰਦਰ ਕੌਰ ਹੁਸੈਨਪੁਰਾ, ਤਮੰਨਾ ਅਰੋੜਾ, ਰਸ਼ਵਿੰਦਰ ਕੌਰ ਧਰੋੜ, ਨਗਿੰਦਰ ਸਿੰਘ ਆਲਮਗੀਰ (ਸਾਰੇ ਸਰਕਲ ਪ੍ਰਧਾਨ), ਗੁਰਦੀਪ ਸਿੰਘ ਰਾਜੂ ਦਿਉਲ ਆਲਮਗੀਰ, ਐਡਵੋਕੇਟ ਹਰਮਨਜੀਤ ਸਿੰਘ ਆਲਮਗੀਰ, ਪ੍ਰਗਟ ਸਿੰਘ ਗਰੇਵਾਲ, ਮਨਜੀਤ ਸਿੰਘ ਲਵਲੀ, ਪਵਨਦੀਪ ਸਿੰਘ ਚੁਪਕੀ ਪ੍ਰਧਾਨ ਐਸ.ਓ.ਆਈ. ਹਲਕਾ ਗਿੱਲ, ਦਿਲਪ੍ਰੀਤ ਸਿੰਘ ਲਲਤੋਂ, ਐਡਵੋਕੇਟ ਸਿਮਰਨਜੀਤ ਸਿੰਘ ਹੌਬੀ, ਗੁਰਪ੍ਰੀਤ ਸਿੰਘ ਗੋਪੀ ਦਫ਼ਤਰ ਇੰਚਾਰਜ, ਸੋਨੀ ਪੰਡਿਤ ਥਰੀਕੇ, ਘਨੱਈਆ ਸਿੰਘ ਲਹਿਰਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 2027 ਵਿਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨਾ ਤੈਅ-ਭਾਮੀਆਂ ਅਗਲੀ ਖ਼ਬਰ ਸਿਵਲ ਹਸਪਤਾਲ ਦੀ ਪਾਰਕਿੰਗ ’ਚ ਨਸ਼ੇ ’ਚ ਧੁੱਤ ਪਏ ਨੌਜਵਾਨ ਦੀ ਵੀਡੀਓ ਵਾਇਰਲ
Ad Position 24