09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਭਾਵਾਧਸ ਨੇ ਸਤਿਗੁਰੂ ਕਬੀਰ ਦਾ 628ਵਾਂ ਜਨਮ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 30-06-2026
ਲੁਧਿਆਣਾ, 29 ਜੂਨ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਸਤਿਗੁਰੂ ਕਬੀਰ ਮਹਾਰਾਜ ਦਾ 628ਵਾਂ ਜਨਮ ਦਿਹਾੜਾ ਸੰਸਥਾ ਦੇ ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਸੰਸਥਾ ਦੇ ਮੁੱਖ ਦਫ਼ਤਰ ਸਥਾਨਕ ਨਗਰ ਨਿਗਮ ਜ਼ਨ ਏ ਵਿਖੇ ਮਨਾਇਆ ਗਿਆ। ਇਸ ਮੌਕੇ ਭਾਵਾਧਸ ਦੇ ਸਮੂਹ ਆਗੂਆਂ ਵਲੋਂ ਸਤਿਗੁਰੂ ਕਬੀਰ ਮਹਾਰਾਜ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਨਰੇਸ਼ ਧੀਂਗਾਨ ਨੇ ਦੱਸਿਆ ਕਿ ਜਦੋਂ ਸਤਿਗੁਰੂ ਕਬੀਰ ਦਾ ਆਗਮਨ ਇਸ ਸੰਸਾਰ ’ਤੇ ਹੋਇਆ ਤਾਂ ਉਦੋਂ ਭਾਰਤੀ ਸਮਾਜ ਵਿੱਚ ਕਰਮ-ਕਾਂਡਾਂ, ਪਾਖੰਡਾਂ, ਅੰਧ ਵਿਸ਼ਵਾਸਾਂ, ਉੱਚ ਨੀਚ ਦੀ ਨਫ਼ਰਤ ਅਤੇ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਭੇਖਾਂ ਦੇ ਜਨਮਦਾਤਾ ਮਨੂੰਵਾਦੀ ਸਿਸਟਮ ਦਾ ਬਹੁਤ ਪਸਾਰਾ ਸੀ। ਉਨ੍ਹਾਂ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਮਹਾਨ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਆਪਣੀ ਬਾਣੀ ਨਾਲ ਨਫ਼ਰਤ, ਜਾਤ ਪਾਤ ਨੂੰ ਮਿਟਾ ਕੇ ਆਪਸ ਵਿਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨਾਲ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੋਨੂੰ ਰਾਨੀਆ, ਅਜੇ ਬੋਹਤ, ਰਵੀ ਸਿੰਘ, ਵਿੱਕੀ ਛਾਬੜਾ ਅਤੇ ਨੀਤੀਨ ਚਾਨੀਆ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਵਾਧਸ ਪਰਿਵਾਰ ਵਿੱਚ ਸ਼ਾਮਲ ਹੋਏ ਅਤੇ ਇਸ ਮੌਕੇ ਰਵੀ ਬਾਲੀ, ਪਿੰਕਾ ਚਾਂਡਾਲੀਆ, ਰਾਜਵੀਰ ਚੋਟਾਲਾ, ਸੁਸ਼ੀਲ ਰੱਤੀ, ਵਿਕਾਸ ਸੌਦੇ, ਸੋਨੂੰ ਅਤੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੋਦੇ, ਰਵੀ ਮਤੰਗ ਨੇ ਸਾਰਿਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਭਾਵਾਧਸ ਲੁਧਿਆਣਾ ਪਰਿਵਾਰ ਅਤੇ ਹੋਰ ਜਥੇਬੰਦੀਆਂ ਦੇ ਸਤਿਕਾਰਯੋਗ ਮੈਂਬਰ ਵੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਧਾਨਕ ਸਮਾਜ ਮਹਾਸੰਘ ਨੇ ਭਗਤ ਕਬੀਰ ਦਾ 629ਵਾਂ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਭਾਸ਼ਾ ਵਿਭਾਗ ਦੇ ਕੀਤੇ ਜਾ ਰਹੇ ਖ਼ਾਤਮੇ ਸੰਬੰਧੀ ਸਖ਼ਤ ਵਿਰੋਧ ਦਾ ਪ੍ਰਗਟਾਵਾ
Ad Position 24