ਖਿਡਾਰੀਆਂ ਦੇ ਟੁੱਟੇ ਸੁਪਨਿਆਂ ਨੂੰ ਮੁੜ ਉਡਾਣ ਦੇ ਰਿਹਾ ਹੈ ਲੁਧਿਆਣਾ ਤੇ ਮਲੇਰਕੋਟਲਾ ਜ਼ਿਲ੍ਹੇ ਦਾ ਇਹ ਪਹਿਲਾ ‘ਸਪੋਰਟਸ ਇੰਜਰੀ ਕਲੀਨਿਕ’
ਅਜੀਤ ਡੈਸਕ
01-07-2026
ਡਾਕਟਰਜ਼ ਦਿਵਸ ’ਤੇ ਡਾ. ਮੋਹਿਤ ਦਾ ਸੰਕਲਪ: ‘ਕੋਈ ਖਿਡਾਰੀ ਸੱਟ ਕਾਰਨ ਮੈਦਾਨ ਨਾ ਛੱਡੇ’
ਕਲੀਨਿਕ ਦੇ ਮੁੱਖ ਸਪੋਰਟਸ ਇੰਜਰੀ ਸਰਜਨ ਡਾ. ਮੋਹਿਤ ਸਿੰਗਲਾ, ਜੋ ਕਿ ਆਰਥਰੋਸਕੋਪੀ (ਦੂਰਬੀਨ ਸਰਜਰੀ) ਦੇ ਮੰਨੇ-ਪ੍ਰਮੰਨੇ ਮਾਹਿਰ ਹਨ, ਨੇ ਇਸ ਖ਼ਾਸ ਦਿਨ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਕ ਸਰਜਨ ਵਜੋਂ ਮੇਰੇ ਲਈ ਸਭ ਤੋਂ ਵੱਡਾ ਪੁਰਸਕਾਰ ਓਦੋਂ ਹੁੰਦਾ ਹੈ, ਜਦੋਂ ਕੋਈ ਖਿਡਾਰੀ ਗੋਡੇ ਜਾਂ ਮੋਢੇ ਦੀ ਗੰਭੀਰ ਸੱਟ ਤੋਂ ਬਾਅਦ ਮੁੜ ਪੂਰੀ ਫਿਟਨੈੱਸ ਨਾਲ ਮੈਦਾਨ ਵਿਚ ਉਤਰਦਾ ਹੈ ਅਤੇ ਮੈਡਲ ਜਿੱਤਦਾ ਹੈ। ਸਾਡਾ ਮਕਸਦ ਸਿਰਫ਼ ਇਲਾਜ ਕਰਨਾ ਨਹੀਂ, ਬਲਕਿ ਖਿਡਾਰੀ ਦੀ ਖੇਡ ਪ੍ਰਤੀ ਉਮੀਦ ਨੂੰ ਜਿਊਂਦਾ ਰੱਖਣਾ ਹੈ। ਪਹਿਲਾਂ ਪੰਜਾਬ ਦੇ ਖਿਡਾਰੀਆਂ ਨੂੰ ਐਡਵਾਂਸਡ ਲਿਗਾਮੈਂਟ ਸਰਜਰੀ ਲਈ ਦਿੱਲੀ, ਮੁੰਬਈ ਜਾਂ ਹੋਰ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ, ਪਰ ਹੁਣ ਲੁਧਿਆਣਾ ਅਤੇ ਸੰਗਰੂਰ ਜ਼ਿਲ੍ਹੇ ਦੇ ਅਹਿਮਦਗੜ੍ਹ ਵਿਖੇ ਇਸ ਪਹਿਲੇ ਸਮਰਪਿਤ ਸੈਂਟਰ ਵਿਚ ਵਿਸ਼ਵ-ਪੱਧਰੀ ਸਹੂਲਤਾਂ ਉਪਲਬਧ ਹਨ। ਡਾਕਟਰ ਸਾਹਿਬ ਨੇ ਦੱਸਿਆ ਕਿ ਹੁਣ ਦੂਰਬੀਨ ਰਾਹੀਂ ਬਹੁਤ ਛੋਟੇ ਸੁਰਾਖ਼ ਨਾਲ ਜੋੜਾਂ ਦਾ ਆਪ੍ਰੇਸ਼ਨ ਕੀਤਾ ਜਾਂਦਾ ਹੈ, ਜਿਸ ਵਿਚ ਕੋਈ ਵੱਡਾ ਚੀਰਾ ਨਹੀਂ ਆਉਂਦਾ। ਇਸ ਆਧੁਨਿਕ ਤਕਨੀਕ ਸਦਕਾ ਖਿਡਾਰੀ ਬਹੁਤ ਜਲਦੀ ਅਤੇ ਬਿਨਾਂ ਦਰਦ ਦੇ ਦੁਬਾਰਾ ਆਪਣੀ ਟਰੇਨਿੰਗ ਸ਼ੁਰੂ ਕਰ ਸਕਦੇ ਹਨ।
ਸਿਰਫ਼ ਅਥਲੀਟ ਹੀ ਨਹੀਂ, ਆਮ ਲੋਕਾਂ ਲਈ ਵੀ ਆਸ ਦੀ ਕਿਰਨ
ਇਹ ਕਲੀਨਿਕ ਨਾ ਸਿਰਫ਼ ਪੇਸ਼ੇਵਰ ਕਬੱਡੀ, ਕ੍ਰਿਕਟ ਜਾਂ ਫੁੱਟਬਾਲ ਖਿਡਾਰੀਆਂ ਲਈ ਸੇਵਾਵਾਂ ਦੇ ਰਿਹਾ ਹੈ, ਬਲਕਿ ਰੋਜ਼ਾਨਾ ਜ਼ਿੰਦਗੀ ਵਿਚ, ਸੜਕ ਹਾਦਸਿਆਂ ਜਾਂ ਜਿੰਮ ਦੌਰਾਨ ਜੋੜਾਂ ਦੀ ਸੱਟ ਦਾ ਸ਼ਿਕਾਰ ਹੋਣ ਵਾਲੇ ਆਮ ਲੋਕਾਂ ਅਤੇ ਨੌਜਵਾਨਾਂ ਲਈ ਵੀ ਬਰਾਬਰ ਮਦਦਗਾਰ ਹੈ।
-ਡਾ. ਤਰਲੋਚਨ ਸਿੰਘ