ਸ਼ੱਕੀ ਹਾਲਾਤ ’ਚ ਮਾਂ-ਧੀ ਲਾਪਤਾ
ਅਜੀਤ ਡੈਸਕ
01-07-2026
ਲੁਧਿਆਣਾ, 30 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਤੋਂ ਸ਼ੱਕੀ ਹਾਲਾਤ ’ਚ ਔਰਤ ਅਤੇ ਉਸ ਦੀ ਤਿੰਨ ਸਾਲ ਦੀ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਸਬੰਧੀ ਲਾਪਤਾ ਹੋਈ ਔਰਤ ਮਮਤਾ ਦੀ ਸੱਸ ਸੁਮਨ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਨੂੰਹ ਮਮਤਾ ਅਤੇ ਤਿੰਨ ਸਾਲ ਦੇ ਪੋਤੀ ਘਰੋਂ ਗਈਆਂ, ਪਰ ਵਾਪਸ ਨਹੀਂ ਆਈਆਂ। ਉਸ ਨੇ ਸ਼ੱਕ ਪ੍ਰਗਟ ਕੀਤਾ ਕਿ ਇਹਨਾਂ ਦੋਵਾਂ ਨੂੰ ਕਿਸੇ ਵਿਅਕਤੀਆਂ ਵਲੋਂ ਨਾਜਾਇਜ਼ ਹਿਰਾਸਤ ’ਚ ਰੱਖਿਆ ਹੋਇਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਮਾਂ-ਧੀ ਦਾ ਪਤਾ ਨਹੀਂ ਲੱਗਾ ਹੈ।