ਫੁੱਲਾਂਵਾਲ, 30 ਜੂਨ (ਮਨਜੀਤ ਸਿੰਘ ਦੁੱਗਰੀ)-ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਬਿਜਲੀ ਦੇ ਲੱਗ ਰਹੇ ਭਾਰੀ ਕੱਟਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਬੁਰਜ ਗਿੱਲਾਂ, ਰਾਜੇਵਾਲ, ਜਮਹੂਰੀ ਸਭਾ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਬ ਡਿਵੀਜ਼ਨ ਲਲਤੋਂ ਕਲਾਂ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਨੇੜੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੇ ਵੱਡੀ ਪੱਧਰ ‘ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਸਰੀਂਹ ਗਰਿੱਡ ਤੋਂ ਚੱਲਣ ਵਾਲੇ ਫੀਡਰ ਦੀ ਮੁਰੰਮਤ ਸਬੰਧੀ ਵਿਭਾਗ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ‘ਤੇ ਸਬੰਧਿਤ ਅਧਿਕਾਰੀ ਐਸ.ਡੀ.ਓ ਕੰਵਲਜੀਤ ਸਿੰਘ ਨੇ ਇਸ ਦੀ ਮੁਰੰਮਤ ਜਲਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਗਗਨਦੀਪ ਸਿੰਘ, ਬਲਾਕ ਪ੍ਰਧਾਨ ਅਮਰਪਾਲ ਸਿੰਘ ਲਲਤੋਂ ਕਲਾਂ, ਬਲਾਕ ਪ੍ਰਧਾਨ ਕਰਮਜੀਤ ਸਿੰਘ, ਮਾਸਟਰ ਕੁਲਵਿੰਦਰ ਸਿੰਘ ਛੋਕਰਾ ਬਲਾਕ ਪ੍ਰਧਾਨ, ਇਕਾਈ ਪ੍ਰਧਾਨ ਮਨਜਿੰਦਰ ਸਿੰਘ ਗਾਂਧੀ, ਚੇਅਰਮੈਨ ਪਰਮਿੰਦਰ ਸਿੰਘ ਆੜ੍ਹਤੀਆ, ਇਕਾਈ ਪ੍ਰਧਾਨ ਜਗਦੀਪ ਸਿੰਘ ਜੱਗੀ ਰਾਏ, ਸੂਬੇਦਾਰ ਕੁਲਦੀਪ ਸਿੰਘ, ਭੁਪਿੰਦਰ ਸਿੰਘ ਦਾਦ, ਅਮਨਜੋਤ ਸਿੰਘ ਰਾਜੂ ਪਮਾਲੀ, ਬਲਪ੍ਰੀਤ ਸਿੰਘ ਪਮਾਲੀ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਸ਼ਮਿੰਦਰ ਸਿੰਘ ਲੌਂਗੋਵਾਲ, ਮਨਵਿੰਦਰ ਸਿੰਘ, ਸਰਪੰਚ ਦਲਜੀਤ ਸਿੰਘ, ਸੁਰਿੰਦਰ ਸਿੰਘ, ਸੈਕਟਰੀ ਜਗਦੇਵ ਸਿੰਘ ਭੀਮਾ, ਗੁਰਮੀਤ ਸਿੰਘ ਮੀਤ, ਜਗਵਿੰਦਰ ਸਿੰਘ ਜੱਜ, ਜਸਤੇਜ ਸਿੰਘ ਗਰੇਵਾਲ ਤੋਂ ਇਲਾਵਾ ਲਲਤੋਂ ਕਲਾਂ ਅਤੇ ਨਾਲ ਲੱਗਦੇ ਹੋਰਨਾਂ ਪਿੰਡਾਂ ਤੋਂ ਕਿਸਾਨਾਂ ਨੇ ਸਿਖਰ ਦੁਪਹਿਰ ਕੜਾਕੇ ਦੀ ਗਰਮੀ ਵਿਚ ਦੋ ਘੰਟੇ ਧਰਨਾ ਦਿੱਤਾ।