06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪੀ.ਏ.ਯੂ. ਅਤੇ ਟੈਲੀ ਮਾਨਸ ਨੇ ਮਿਲ ਕੇ ਮਾਨਸਿਕ ਸਿਹਤ ਸੰਬੰਧੀ ਹੋਸਟਲਾਂ ਦੇ ਵਾਰਡਨਾਂ ਦਾ ਗਿਆਨ ਵਧਾਇਆ

Ad Position 21
No active advertisement
ਅਜੀਤ ਡੈਸਕ 10-07-2026
ਲੁਧਿਆਣਾ, 9 ਜੁਲਾਈ (ਡਾ. ਤਰਲੋਚਨ ਸਿੰਘ)-ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸੰਬੰਧੀ ਆਉਂਦੀਆਂ ਮੁਸ਼ਕਿਲਾਂ ਨਾਲ ਨਜਿੱਠਣ ਲਈ ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵਲੋਂ ਟੈਲੀ ਮਾਨਸ ਸੰਸਥਾਨ ਅੰਮ੍ਰਿਤਸਰ ਨਾਲ ਮਿਲ ਕੇ ਵਾਰਡਨਾਂ ਲਈ ਇਕ ਵਿਸ਼ੇਸ਼ ਵਿਚਾਰ-ਚਰਚਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸਦਾ ਉਦੇਸ਼ ਯੂਨੀਵਰਸਿਟੀ ਦੇ ਹੋਸਟਲਾਂ ਦੇ ਮਾਹੌਲ ਨੂੰ ਉਸਾਰੂ ਅਤੇ ਮਾਨਸਿਕ ਤੌਰ ‘ਤੇ ਭਰਪੂਰ ਬਣਾਉਣਾ ਸੀ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੀ ਕਸ਼ਮਕਸ਼ ਭਰੀ ਜ਼ਿੰਦਗੀ ਵਿਚ ਮਾਨਸਿਕ ਸਿਹਤ ਸੰਭਾਲ ਬੜਾ ਅਹਿਮ ਮੁੱਦਾ ਹੈ। ਉਨ੍ਹਾਂ ਨੇ ਟੈਲੀ ਮਾਨਸ ਦੇ ਸਹਿਯੋਗ ਨਾਲ ਹੋਏ ਇਸ ਸੈਸ਼ਨ ਦੇ ਬੇਹੱਦ ਲਾਹੇਵੰਦ ਹੋਣ ਦੀ ਆਸ ਪ੍ਰਗਟਾਈ। ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ.ਏ.ਐਸ. ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਲਈ ਯੂਨੀਵਰਸਿਟੀ ਦੀ ਮੈਂਟਲ ਹੈਲਥ ਟਾਸਕ ਫੋਰਸ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਲਾਹੇਵੰਦ ਆਖਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸੰਤੁਲਿਤ ਸ਼ਹਿਰੀ ਬਣਾਉਣ ਲਈ ਯਤਨ ਬੇਹੱਦ ਲੋੜੀਂਦੇ ਹਨ। ਟੈਲੀ ਮਾਨਸ ਦੇ ਮਾਹਿਰਾਂ ਡਾ. ਸੰਯਮ ਗੁਪਤਾ ਅਤੇ ਡਾ. ਜਤਿਨ ਕੁਮਾਰ ਨਾਲ ਕਲੀਨੀਕਲ ਮਨੋਰੋਗ ਮਾਹਿਰ ਖੁਸ਼ਵਿੰਦਰ ਸਿੰਘ ਮੁੱਖ ਵਿਗਿਆਨੀਆਂ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਵਿਸਥਾਰ ਨਾਲ ਘਰਾਂ ਤੋਂ ਦੂਰ ਰਹਿਣ ਵਾਲੇ ਬੱਚਿਆਂ ਦੀ ਆਜ਼ਾਦੀ ਅਤੇ ਹੀਣਤਾ ਦੀ ਭਾਵਨਾ ਬਾਰੇ ਵਿਚਾਰ-ਚਰਚਾ ਕੀਤੀ। ਸੈਸ਼ਨ ਦੇ ਅੰਤ ‘ਤੇ ਵਾਰਡਨਾਂ ਨੇ ਮਾਹਿਰਾਂ ਨਾਲ ਬਹੁਤ ਸਾਰੇ ਸਵਾਲ ਲੈ ਕੇ ਵਿਚਾਰ-ਚਰਚਾ ਕੀਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਪੀ.ਏ.ਯੂ. ਵਲੋਂ ਹੋਸਟਲਾਂ ਦੇ ਮਾਹੌਲ ਨੂੰ ਉਸਾਰੂ ਅਤੇ ਸਿਰਜਣਾਤਮਿਕ ਬਣਾਉਣ ਲਈ ਲੋੜੀਂਦੇ ਯਤਨ ਲਗਾਤਾਰ ਕੀਤੇ ਜਾ ਰਹੇ ਹਨ। ਮੈਂਟਲ ਹੈਲਥ ਟਾਸਕ ਫੋਰਸ ਦੇ ਨੋਡਲ ਅਧਿਕਾਰੀ ਡਾ. ਦੀਪਿਕਾ ਵਿੱਗ ਨੇ ਟੈਲੀ ਮਾਨਸ ਦੇ ਮਾਹਿਰਾਂ ਦਾ ਇਸ ਗਿਆਨ ਵਰਧਕ ਸੈਸ਼ਨ ਲਈ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਵਿਰਕ, ਡਾ. ਸੀਮਾ ਸ਼ਰਮਾ, ਡਾ. ਰੁਪਿੰਦਰ ਕੌਰ, ਡਾ. ਧਰਮਿੰਦਰ ਸਿੰਘ ਅਤੇ ਡਾ. ਗਗਨਦੀਪ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਨੂੰ ਮਹਾਨ ਅਕੱਥ ਕਥਾ ਤੇ ਨਾਮ ਸਿਮਰਨ ਅਭਿਆਸ ਸਮਾਗਮ...
Ad Position 24
No active advertisement