02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬਸੰਤ ਐਵਨਿਊ ਵਿਖੇ ਲੋਕ ਮਿਲਣੀ ’ਚ ਸਵਾਲਾਂ ਦੀ ਝੜੀ ਨੇ ਖੋਲ੍ਹੀ ਵਿਕਾਸ ਦੇ ਦਾਅਵਿਆਂ ਦੀ ਪੋਲ ਲੋਕਾਂ ਕਿਹਾ, ਕਿ ਪਿਛਲੇ ਸਾਢੇ ਚਾਰ ਸਾਲ ਵਿਧਾਇਕ ਨੇ ਕਦੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ

ਫੁੱਲਾਂਵਾਲ , 1 ਅਗਸਤ ( ਮਨਜੀਤ ਸਿੰਘ ਦੁੱਗਰੀ )- ਹਲਕਾ ਗਿੱਲ ਦੀ ਬਸੰਤ ਐਵਨਿਊ ਕਾਲੋਨੀ ਵਿਖੇ ਵਿਧਾਇਕ ਸੰਗੋਵਾਲ ਵਲੋਂ ਰੱਖੇ ਲੋਕ ਮਿਲਣੀ ਸਮਾਗਮ ਵਿਚ ਮਾਹੌਲ ਉਦੋਂ ਗਰਮਾ ਗਿਆ , ਜਦੋਂ ਬਸੰਤ ਐਵਨਿਊ ਵਾਸੀਆਂ ਨੇ ਵਿਧਾਇਕ ‘ ਤੇ ਕਾਲੋਨੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਵਾਲਾਂ ਦੀ ਝੜੀ ਲਗਾ ਦਿੱਤੀ , ਨਾਲ ਹੀ ਲੋਕਾਂ ਦੇ ਸਵਾਲਾਂ ਨੇ ਸੂਬਾ ਸਰਕਾਰ ਦੇ ਕੀਤੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ । ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਸਾਢੇ ਚਾਰ ਸਾਲ ਵਿਧਾਇਕ ਨੇ ਕਦੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਕੋਈ ਵਿਸ਼ੇਸ਼ ਗਰਾਂਟ ਸੂਬਾ ਸਰਕਾਰ ਵਲੋਂ ਦਿੱਤੀ ਗਈ ।

Ad Position 21
No active advertisement
ਸਵਾਲ ਪੁੱਛ ਰਹੇ ਲੋਕ। (ਸੱਜੇ) ਬਲਾਕ ਸੰਮਤੀ ਮੈਂਬਰ ਨਾਲ ਸਵਾਲ-ਜਵਾਬ ਕਰਨ ਦੌਰਾਨ ਉਲਝਦਾ ਹੋਇਆ ਸਥਾਨਕ ਵਾਸੀ। ਤਸਵੀਰਾਂ-ਮਨਜੀਤ ਸਿੰਘ ਦੁੱਗਰੀ 02-08-2026
ਫੁੱਲਾਂਵਾਲ , 1 ਅਗਸਤ ( ਮਨਜੀਤ ਸਿੰਘ ਦੁੱਗਰੀ )- ਹਲਕਾ ਗਿੱਲ ਦੀ ਬਸੰਤ ਐਵਨਿਊ ਕਾਲੋਨੀ ਵਿਖੇ ਵਿਧਾਇਕ ਸੰਗੋਵਾਲ ਵਲੋਂ ਰੱਖੇ ਲੋਕ ਮਿਲਣੀ ਸਮਾਗਮ ਵਿਚ ਮਾਹੌਲ ਉਦੋਂ ਗਰਮਾ ਗਿਆ , ਜਦੋਂ ਬਸੰਤ ਐਵਨਿਊ ਵਾਸੀਆਂ ਨੇ ਵਿਧਾਇਕ ‘ ਤੇ ਕਾਲੋਨੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਵਾਲਾਂ ਦੀ ਝੜੀ ਲਗਾ ਦਿੱਤੀ , ਨਾਲ ਹੀ ਲੋਕਾਂ ਦੇ ਸਵਾਲਾਂ ਨੇ ਸੂਬਾ ਸਰਕਾਰ ਦੇ ਕੀਤੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ । ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਸਾਢੇ ਚਾਰ ਸਾਲ ਵਿਧਾਇਕ ਨੇ ਕਦੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਕੋਈ ਵਿਸ਼ੇਸ਼ ਗਰਾਂਟ ਸੂਬਾ ਸਰਕਾਰ ਵਲੋਂ ਦਿੱਤੀ ਗਈ । ਹੁਣ ਸਿਰਫ਼ ਚੋਣਾਂ ਨੇੜੇ ਆਉਣ ਕਰਕੇ ਹੀ ਵਿਧਾਇਕ ਉਨ੍ਹਾਂ ਪਾਸ ਆਇਆ ਹੈ , ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਸਮਰਥਕ ਅਤੇ ਮੁਹੱਲਾ ਵਾਸੀ ਆਹਮਣੇ - ਸਾਹਮਣੇ ਹੋ ਗਏ , ਜਿਸ ‘ ਤੇ ਕੁੱਝ ਮੋਹਤਬਰ ਵਿਅਕਤੀਆਂ ਵਲੋਂ ਬਚਾਅ ਕਰਦਿਆਂ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ । ਇਸ ਮੌਕੇ ਵਿਧਾਇਕ ਵਲੋਂ ਕਾਲੋਨਾਈਜਰ ਨੂੰ ਡਿਫਾਲਟਰ ਕਰਾਰ ਦਿੰਦਿਆਂ ਕਿਹਾ ਕਿ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਚੱਲ ਰਹੀ ਹੈ । ਕਾਲੋਨੀ ਦੇ ਵਿਕਾਸ ਲਈ ਉਨ੍ਹਾਂ ਪਹਿਲਾਂ ਵੀ ਗਰਾਂਟਾਂ ਦੇ ਗੱਫੇ ਦਿੱਤੇ ਹਨ ਅਤੇ ਅੱਜ ਵੀ ਵੱਡੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ , ਜੋ ਜਲਦ ਹੀ ਪੰਚਾਇਤ ਨੂੰ ਦੇ ਦਿੱਤੀ ਜਾਵੇਗੀ । ਇਸ ‘ ਤੇ ਕੁੱਝ ਸਥਾਨਕ ਲੋਕਾਂ ਨੇ ਸਰਪੰਚ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਇਲਾਕੇ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਪ੍ਰਤੀ ਸਰਕਾਰ ਅਤੇ ਵਿਧਾਇਕ ਇੰਨੇ ਹੀ ਗੰਭੀਰ ਹਨ ਤਾਂ ਲੋਕਾਂ ਨਾਲ ਸੰਪਰਕ ਅਤੇ ਲੋਕ ਮਿਲਣੀਆਂ ਪੂਰੇ ਕਾਰਜਕਾਲ ਦੌਰਾਨ ਕਿਉਂ ਨਹੀਂ ਕੀਤੀਆਂ ਗਈਆਂ । ਉਨ੍ਹਾਂ ਵਲੋਂ ਸਰਪੰਚ ਤੋਂ ਪੰਜਾਬ ਸਰਕਾਰ ਵਲੋਂ ਆਈਆਂ ਗਰਾਂਟਾਂ ਬਾਰੇ ਵੀ ਜਾਣਕਾਰੀ ਮੰਗੀ ਗਈ , ਜਿਸ ‘ ਤੇ ਸਰਪੰਚ ਅਨੰਦ ਗੋਇਲ ਨੇ ਦੱਸਿਆਂ ਕਿ ਉਨ੍ਹਾਂ ਦੀ ਪੰਚਾਇਤ ਪਾਸ ਸਿਰਫ਼ ਕੇਂਦਰ ਸਰਕਾਰ ਵਲੋਂ 15 ਵੇਂ ਅਤੇ 16 ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਹੀ ਆਈਆਂ ਹਨ , ਜਦਕਿ ਪੰਜਾਬ ਸਰਕਾਰ ਵਲੋਂ ਕੋਈ ਵੀ ਗਰਾਂਟ ਪੰਚਾਇਤ ਨੂੰ ਨਹੀਂ ਮਿਲੀ । ਅੱਜ ਵੀ ਵਿਧਾਇਕ ਵਲੋਂ ਸਿਰਫ਼ ਐਲਾਨ ਹੀ ਕੀਤਾ ਹੈ , ਉਨ੍ਹਾਂ ਨੂੰ ਇਸ ਰਾਸ਼ੀ ਦਾ ਕੋਈ ਵੀ ਚੈੱਕ ਨਹੀਂ ਮਿਲਿਆ । ਉਥੋਂ ਦੇ ਵਸਨੀਕ ਸੀਵਰੇਜ ਦੀ ਮਾੜੀ ਦੁਰਦਸ਼ਾ ਬਾਰੇ ਵੀ ਖੁੱਲ ਕੇ ਬੋਲੇ । ਜਦ ਕਿ ਸਰਪੰਚ ਨੇ ਕਿਹਾ ਕਿ ਕੁੱਝ ਹਿੱਸੇ ਵਿਚ ਇਹ ਸਮੱਸਿਆ ਹੈ , ਜਿਸ ਦਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਘਰੇਲੂ ਕਲੇਸ਼ ਤੋਂ ਦੁਖੀ ਵਿਅਕਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਮੰਗ ਨੂੰ ਲੈ ਕੇ ਸਰਕਾਰ ਗੰਭੀਰ ਨਹੀਂ-ਹੈਪੀ ਸ਼ੇਰਪੁਰੀਆ
Ad Position 24
No active advertisement