02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗਲਾਡਾ ਦੇ ਪਾਣੀ ਨਿਕਾਸੀ ਦੇ ਪ੍ਰਬੰਧ ਮੀਂਹ ਅੱਗੇ ਹੋਏ ਠੁੱਸ ਸਾਬਤ

ਫੁੱਲਾਂਵਾਲ , 1 ਅਗਸਤ ( ਮਨਜੀਤ ਸਿੰਘ ਦੁੱਗਰੀ )- ਵੀਰਵਾਰ ਦੀ ਸਵੇਰੇ ਹੋਈ ਬਰਸਾਤ ਨੇ ਗਲਾਡਾ ਅਧੀਨ ਆਉਂਦੇ ਇਲਾਕਿਆਂ ਫੁੱਲਾਂਵਾਲ ਚੌਕ ਤੋਂ ਜੈਨ ਮੰਦਰ ਚੌਕ ਤੱਕ 200 ਫੁੱਟੀ ਮਿਸਿੰਗ ਲਿੰਕ ਸੜਕ ਦੇ ਦੋਨੋਂ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਵਿਚ ਪਾਣੀ ਨਿਕਾਸੀ ਦੇ ਗਲਾਡਾ ਪ੍ਰਬੰਧ ਠੁੱਸ ਸਾਬਤ ਹੋਏ , ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗਲਾਡਾ ਦੇ ਦਾਅਵਿਆਂ ਦੀ ਮੀਂਹ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ । ਪਿਛਲੇ ਕਈ ਦਿਨਾਂ ਤੋਂ ਮੀਂਹ ਦੀ ਉਡੀਕ ਕਰ ਰਹੇ ਲੋਕਾਂ ਅੱਜ ਪਏ ਮੀਂਹ ਕਾਰਨ ਗਰਮੀ ਅਤੇ ਉਮਸ ਤੋਂ ਥੋੜ੍ਹੀ ਬਹੁਤ ਰਾਹਤ ਤਾਂ ਜ਼ਰੂਰ ਮਿਲੀ ਹੈ , ਪਰ ਥੋੜ੍ਹੇ ਸਮੇਂ ਲਈ ਹੋਈ ਇਸ ਬਰਸਾਤ ਤੋਂ ਬਾਅਦ ਹੀ ਫੁੱਲਾਂਵਾਲ ਚੌਕ ਅਤੇ ਜੈਨ ਮੰਦਰ ਚੌਕ ਦੀਆਂ ਸੜਕਾਂ ਅਤੇ ਆਸ - ਪਾਸ ਦੇ ਖੇਤਰ ਪਾਣੀ ਨਾਲ ਜਲ - ਥਲ ਹੋ ਗਏ , ਜਦਕਿ ਗਲਾਡਾ ਵਲੋਂ ਪਾਣੀ ਨਿਕਾਸੀ ਲਈ ਕੋਈ ਪੁਖ਼ਤਾ ਪ੍ਰਬੰਧ ਨਜ਼ਰ ਨਹੀਂ ਆਏ ।

Ad Position 21
No active advertisement
ਅਜੀਤ ਡੈਸਕ 02-08-2026
ਫੁੱਲਾਂਵਾਲ , 1 ਅਗਸਤ ( ਮਨਜੀਤ ਸਿੰਘ ਦੁੱਗਰੀ )- ਵੀਰਵਾਰ ਦੀ ਸਵੇਰੇ ਹੋਈ ਬਰਸਾਤ ਨੇ ਗਲਾਡਾ ਅਧੀਨ ਆਉਂਦੇ ਇਲਾਕਿਆਂ ਫੁੱਲਾਂਵਾਲ ਚੌਕ ਤੋਂ ਜੈਨ ਮੰਦਰ ਚੌਕ ਤੱਕ 200 ਫੁੱਟੀ ਮਿਸਿੰਗ ਲਿੰਕ ਸੜਕ ਦੇ ਦੋਨੋਂ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਵਿਚ ਪਾਣੀ ਨਿਕਾਸੀ ਦੇ ਗਲਾਡਾ ਪ੍ਰਬੰਧ ਠੁੱਸ ਸਾਬਤ ਹੋਏ , ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗਲਾਡਾ ਦੇ ਦਾਅਵਿਆਂ ਦੀ ਮੀਂਹ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ । ਪਿਛਲੇ ਕਈ ਦਿਨਾਂ ਤੋਂ ਮੀਂਹ ਦੀ ਉਡੀਕ ਕਰ ਰਹੇ ਲੋਕਾਂ ਅੱਜ ਪਏ ਮੀਂਹ ਕਾਰਨ ਗਰਮੀ ਅਤੇ ਉਮਸ ਤੋਂ ਥੋੜ੍ਹੀ ਬਹੁਤ ਰਾਹਤ ਤਾਂ ਜ਼ਰੂਰ ਮਿਲੀ ਹੈ , ਪਰ ਥੋੜ੍ਹੇ ਸਮੇਂ ਲਈ ਹੋਈ ਇਸ ਬਰਸਾਤ ਤੋਂ ਬਾਅਦ ਹੀ ਫੁੱਲਾਂਵਾਲ ਚੌਕ ਅਤੇ ਜੈਨ ਮੰਦਰ ਚੌਕ ਦੀਆਂ ਸੜਕਾਂ ਅਤੇ ਆਸ - ਪਾਸ ਦੇ ਖੇਤਰ ਪਾਣੀ ਨਾਲ ਜਲ - ਥਲ ਹੋ ਗਏ , ਜਦਕਿ ਗਲਾਡਾ ਵਲੋਂ ਪਾਣੀ ਨਿਕਾਸੀ ਲਈ ਕੋਈ ਪੁਖ਼ਤਾ ਪ੍ਰਬੰਧ ਨਜ਼ਰ ਨਹੀਂ ਆਏ । ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ , ਪਰ ਇਸ ਦੇ ਬਾਵਜੂਦ ਨਿਕਾਸੀ ਪ੍ਰਬੰਧਾਂ ਨੂੰ ਲੈ ਕੇ ਕੋਈ ਠੋਸ ਹੱਲ ਨਹੀਂ ਕੀਤਾ ਗਿਆ । ਸੜਕਾਂ ‘ ਤੇ ਖੜ੍ਹਾ ਬਰਸਾਤੀ ਪਾਣੀ ਆਵਾਜਾਈ ਵਿਚ ਵੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ । ਉਧਰ , ਬਰਸਾਤ ਦੇ ਮੌਸਮ ਵਿਚ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸਰਦਾਰੀ ਲਾਲ ਮਾਰਗ ਲੋਧੀ ਕਲੱਬ ਅੰਡਰਪਾਥ ਤੋਂ ਇਸ਼ਮੀਤ ਚੌਕ ਨੂੰ ਜਾਂਦੀ ਸੜਕ ‘ ਤੇ ਤਿਕੋਣੀ ਪਾਰਕ ਸੜਕ ਦੇ ਕਿਨਾਰੇ ਲੱਗੇ ਕੂੜੇ ਦੇ ਢੇਰ ਵੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ । ਮੀਂਹ ਦਾ ਪਾਣੀ ਕੂੜੇ ਵਿਚੋਂ ਲੰਘ ਕੇ ਆਲੇ - ਦੁਆਲੇ ਫੈਲਣ ਕਾਰਨ ਬਦਬੂ ਅਤੇ ਗੰਦਗੀ ਦਾ ਮਾਹੌਲ ਪੈਦਾ ਹੋ ਰਿਹਾ ਹੈ । ਲੋਕਾਂ ਨੂੰ ਖ਼ਦਸ਼ਾ ਹੈ ਕਿ ਜੇਕਰ ਕੂੜੇ ਦੀ ਸਮੇਂ ਸਿਰ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਇਹ ਹਾਲਾਤ ਬਰਸਾਤੀ ਮੌਸਮ ਵਿਚ ਬਿਮਾਰੀਆਂ ਫੈਲਣ ਦਾ ਕਾਰਨ ਬਣ ਸਕਦੇ ਹਨ । ਸਥਾਨਕ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਲਈ ਤੁਰੰਤ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਸੜਕ ਕਿਨਾਰੇ ਪਏ ਕੂੜੇ ਦੇ ਢੇਰਾਂ ਨੂੰ ਹਟਾ ਕੇ ਸਫ਼ਾਈ ਯਕੀਨੀ ਬਣਾਈ ਜਾਵੇ , ਤਾਂ ਜੋ ਬਰਸਾਤ ਦੇ ਮੌਸਮ ਵਿਚ ਲੋਕਾਂ ਨੂੰ ਗੰਦਗੀ ਅਤੇ ਬਿਮਾਰੀਆਂ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਹੜਤਾਲ ਨੇ ਸ਼ਹਿਰ ਨੂੰ ਬਿਮਾਰੀਆਂ ਦੇ ਮੂੰਹ ’ਚ ਧੱਕਿਆ ਅਗਲੀ ਖ਼ਬਰ ਪੀ. ਏ. ਯੂ. ਦੇ ਵਾਈਸ ਚਾਂਸਲਰ ਨੇ ਦਿੱਤਾ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਅਤੇ ਖੇਤੀ ਕਾਰੋਬਾਰ ਅਪਣਾਉਣ ਦਾ ਸੱਦਾ
Ad Position 24
No active advertisement