05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਨਿਲ ਸਰੀਨ ਨੂੰ ਫੁੱਲਾਂ ਦਾ ਗੁਲਦਸਤਾ। ਅਨਿਲ ਸਰੀਨ ਸੂਬਾ ਮਹਾਮੰਤਰੀ ਤੇ ਗੁਰਦੇਵ ਸ਼ਰਮਾ ਦੇਬੀ ਖ਼ਜ਼ਾਨਚੀ ਬਣਨ ’ਤੇ ਸਨਮਾਨਿਤ ਗਲਾਸਗੋ ਕਾਮਨ ਵੈਲਥ ਖੇਡਾਂ ਵਿਚ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੀ ਇਸ਼ਰੂਪ ਦਾ ਲੁਧਿਆਣਾ ਪਹੁੰਚਣ ’ਤੇ ਭਰਵਾਂ ਸਵਾਗਤ

ਲੁਧਿਆਣਾ, 4 ਅਗਸਤ (ਜਸਵਿੰਦਰ ਸਿੰਘ)-ਰਾਸ਼ਟਰ ਮੰਡਲ ਖੇਡਾਂ ਦੇ ਵਿਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਲੁਧਿਆਣਾ ਪਰਤੀ ਇਸ਼ਰੂਪ ਨਾਰੰਗ ਦਾ ਪਰਿਵਾਰ ਅਤੇ ਸਾਥੀ ਖਿਡਾਰੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਰੇਲਵੇ ਸਟੇਸ਼ਨ ਉੱਤੇ ਢੋਲ ਵਜਾਏ ਗਏ।

Ad Position 21
No active advertisement
ਅਜੀਤ ਡੈਸਕ 05-08-2026
ਲੁਧਿਆਣਾ, 4 ਅਗਸਤ (ਜਸਵਿੰਦਰ ਸਿੰਘ)-ਰਾਸ਼ਟਰ ਮੰਡਲ ਖੇਡਾਂ ਦੇ ਵਿਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਲੁਧਿਆਣਾ ਪਰਤੀ ਇਸ਼ਰੂਪ ਨਾਰੰਗ ਦਾ ਪਰਿਵਾਰ ਅਤੇ ਸਾਥੀ ਖਿਡਾਰੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਰੇਲਵੇ ਸਟੇਸ਼ਨ ਉੱਤੇ ਢੋਲ ਵਜਾਏ ਗਏ। ਇਸ ਮੌਕੇ ਇਸ਼ਰੂਪ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਕਈ ਕੌਮੀ ਮੈਡਲ ਜਿੱਤ ਚੁੱਕੀ ਹੈ। ਹੁਣ ਅਗਲੀ ਵਾਰ ਰਾਸ਼ਟਰ ਮੰਡਲ ਖੇਡਾਂ ਦੀ ਅਗਵਾਈ ਭਾਰਤ ਕਰੇਗਾ ਅਤੇ ਉਸ ਨੂੰ ਪੂਰੀ ਉਮੀਦ ਹੈ ਕਿ ਉਹ ਹੋਰ ਮਿਹਨਤ ਕਰਕੇ ਅਗਲੀ ਵਾਰ ਮੈਡਲ ਜ਼ਰੂਰ ਜਿੱਤ ਕੇ ਆਵੇਗੀ। ਇਸ਼ਰੂਪ ਨੇ ਕਿਹਾ ਕਿ ਉਹ ਗਲਾਸਗੋ ਕਾਮਨ ਵੈਲਥ ਖੇਡਾਂ 2026 (ਰਾਸ਼ਟਰਮੰਡਲ ਖੇਡਾਂ) ਖੇਡ ਕੇ ਆਈ ਹੈ, ਜਿਸ ਵਿਚ ਉਸ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਉਸ ਦਾ ਆਖ਼ਰੀ ਮੈਚ ਕਾਂਸੀ ਦੇ ਤਗਮੇ ਲਈ ਕੈਨੇਡਾ ਨਾਲ ਹੋਇਆ ਸੀ, ਜਿਸ ਵਿਚ ਉਸ ਨੇ 7-8 ਮਿੰਟ ਮੁਕਾਬਲਾ ਕੀਤਾ। ਕੋਚ ਪਰਵੀਨ ਠਾਕੁਰ ਨੇ ਦੱਸਿਆ ਕਿ ਮੌਜੂਦਾ ਸਮੇਂ ਦੇ ਵਿਚ ਇਸ਼ਰੂਪ ਸਾਈ ਸੈਂਟਰ ਦੇ ਨਾਲ ਸਿਖਲਾਈ ਕਰ ਰਹੀ ਹੈ। ਹਾਲੇ ਉਹ ਮਹਿਜ਼ 19 ਸਾਲ ਦੀ ਹੈ। ਅੰਡਰ 19 ਖੇਡਦੀ ਹੋਈ ਉਹ ਸੀਨੀਅਰ ਖਿਡਾਰੀਆਂ ਦੇ ਨਾਲ ਇਸ ਵਾਰ ਖੇਡ ਕੇ ਆਈ ਹੈ। ਉਸ ਲਈ ਇਹ ਬਹੁਤ ਵਧੀਆ ਤਜਰਬਾ ਸੀ ਅਤੇ ਜਦੋਂ ਉਸ ਦੇ ਮੈਚ ਹੋਏ ਤਾਂ ਸਾਰੇ ਹੀ ਉਸ ਦੀ ਖੇਡ ਨੂੰ ਵੇਖਦੇ ਰਹਿ ਗਏ। ਸਾਨੂੰ ਮਾਣ ਹੈ ਕਿ ਇਸ ਧੀ ਨੇ ਸਾਡਾ ਮਾਣ ਵਧਾਇਆ ਹੈ। ਇਸ ਵਾਰ ਭਾਰਤ ਦਾ ਰਾਸ਼ਟਰਮੰਡਲ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਰਿਹਾ। ਅਗਲੀ ਵਾਰ ਸਾਨੂੰ ਉਮੀਦ ਹੈ ਕਿ ਹੋਰ ਮਿਹਨਤ ਨਾਲ ਮੈਡਲ ਲੈ ਕੇ ਆਵੇਗੀ। ਇਸ ਦੇ ਨਾਲ ਹੀ ਬਾਕੀ ਧੀਆਂ ਲਈ ਵੀ ਉਹ ਇਕ ਪ੍ਰੇਰਨਾ ਬਣੀ ਹੈ। ਜੂਡੋ ਤੋਂ ਉਹ ਇਕੱਲੀ ਹਰਿਆਣਾ ਅਤੇ ਪੰਜਾਬ ਦੀ ਅਗਵਾਈ ਕਰ ਰਹੀ ਸੀ। ਇਸ ਦੇ ਨਾਲ ਹੀ ਇਸ਼ਰੂਪ ਨੇ ਆਪਣੇ ਮੈਚ ਬਾਰੇ ਦੱਸਿਆ ਅਤੇ ਕਿਹਾ ਕਿ ਕਿਸ ਤਰ੍ਹਾਂ ਆਖ਼ਰੀ ਦਾਅ ’ਤੇ ਜਾ ਕੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਵਿਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਸਭ ਦੇ ਦਿਲ ਜਿੱਤ ਲਏ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕੋਮਲ ਦੁਰਗਾ ਭਜਨ ਮੰਡਲੀ ਵਲੋਂ ਚਿੰਤਪੁਰਨੀ ਦਰਬਾਰ ’ਤੇ 56ਵਾਂ ਸਾਲਾਨਾ ਭੰਡਾਰਾ ਸਰਕਾਰ ਬਿਨਾਂ ਦੇਰੀ ਮੁਲਾਜ਼ਮਾਂ ਦਾ... ਅਗਲੀ ਖ਼ਬਰ ਵਿਆਹੁਤਾ ’ਤੇ ਤਸ਼ੱਦਦ ਕਰਨ ਦੇ ਮਾਮਲੇ ’ਚ ਪਤੀ ਖ਼ਿਲਾਫ਼ ਕੇਸ ਦਰਜ
Ad Position 24
No active advertisement