05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸ੍ਰੀ ਕੋਮਲ ਦੁਰਗਾ ਭਜਨ ਮੰਡਲੀ ਵਲੋਂ ਚਿੰਤਪੁਰਨੀ ਦਰਬਾਰ ’ਤੇ 56ਵਾਂ ਸਾਲਾਨਾ ਭੰਡਾਰਾ ਸਰਕਾਰ ਬਿਨਾਂ ਦੇਰੀ ਮੁਲਾਜ਼ਮਾਂ ਦਾ ਡੀ . ਏ . ਜਾਰੀ ਕਰੇ - ਧਰਮਜੀਤ ਸਿੰਘ ਢਿੱਲੋਂ

ਡਾਬਾ/ਲੁਹਾਰਾ, 4 ਅਗਸਤ (ਕੁਲਵੰਤ ਸਿੰਘ ਸੱਪਲ)- ਸਾਵਨ ਮਹੀਨੇ ਮਾਤਾ ਚਿੰਤਪੁਰਨੀ ਦੇ ਚਾਲੇ ਸ਼ੁਰੂ ਹੁੰਦਿਆਂ ਹੀ ਹਰ ਸਾਲ ਦੀ ਤਰ੍ਹਾਂ ਸ੍ਰੀ ਸ਼ਿਵ ਮੰਦਿਰ ਚੈਰੀਟੇਬਲ ਟ੍ਰਸਟ ਦੇ ਸਹਿਯੋਗ ਨਾਲ ਸ੍ਰੀ ਕੋਮਲ ਦੁਰਗਾ ਭਜਨ ਮੰਡਲੀ ਆਪਣੇ ਮਾਰਗ ਦਰਸ਼ਕ ਸ੍ਰੀ ਵਾਸ਼ਦੇਵ ਕਸ਼ਯਪ ਦੇ ਆਸ਼ੀਰਵਾਦ ਨਾਲ 14 ਅਗਸਤ ਸ਼ੁੱਕਰਵਾਰ ਤੋਂ 20 ਅਗਸਤ ਵੀਰਵਾਰ ਤੱਕ ਹੁਸ਼ਿਆਰਪੁਰ ਰੋਡ, ਗਰਗ ਦੇ ਇੱਟਾਂ ਵਾਲੇ ਭੱਠੇ ਕੋਲ, ਨੇੜੇ ਗੀਤਾ ਮੰਦਿਰ ਮਾਤਾ ਚਿੰਤਪੁਰਨੀ ਦੀ ਅਪਾਰ ਕਿਰਪਾ ਨਾਲ ਸਭ ਸੰਗਤਾਂ ਦੇ ਸਹਿਯੋਗ ਨਾਲ 56ਵੇਂ ਅਤੁੱਟ ਲੰਗਰ (ਭੰਡਾਰੇ) ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਲਈ ਸ਼ਹਿਰ ਦੇ ਸਨਮਾਨਿਤ ਸੱਜਣਾਂ ਅਤੇ ਧਾਰਮਿਕ ਅਸਥਾਨਾਂ ਤੇ ਸੱਦਾ ਪੱਤਰ ਵੰਡੇ ਜਾ ਰਹੇ ਹਨ l ਲੰਗਰ ਕਮੇਟੀ ਦੇ ਚੇਅਰਮੈਨ ਸ੍ਰੀ ਚੇਤਨ ਮਲਹੋਤਰਾ ਨੇ ਭੰਡਾਰੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਭੰਡਾਰੇ ਵਿਚ ਸੰਗਤਾਂ ਦੀ ਪਸੰਦ ਦੇ ਵਿਅੰਜਨ ਲੱਡੂ, ਬਰਫ਼ੀ, ਜਲੇਬੀ-ਰਬੜੀ, ਨੂਡਲ, ਪਾਸਤਾ, ਦਹੀਂ-ਭੱਲੇ, ਮਨਚੂਰੀਅਨ ਅਤੇ ਹੋਰ ਦਿਲਕਸ਼ ਪਦਾਰਥ ਪਰੋਸੇ ਜਾਣਗੇ l ਸਮੂਹ ਸੰਗਤਾਂ ਨੂੰ ਮਾਤਾ ਚਿੰਤਪੁਰਨੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਭੰਡਾਰੇ ਵਿਚ ਆਉਣ ਦਾ ਖੁੱਲ੍ਹਾ ਸੱਦਾ ਹੈ l ਬਲਦੇਵ ਸਿੰਘ ਨੇ ਵੀ ਕਿਹਾ ਕਿ ਸਭ ਸੰਗਤਾਂ ਨੂੰ ਇਨ੍ਹਾਂ ਸਾਲਾਨਾ ਚਾਲਿਆ ਵਿਚ ਮਾਤਾ ਚਿੰਤਪੁਰਨੀ ਦਾ ਅਸ਼ੀਰਵਾਦ ਅਤੇ ਕਿਰਪਾ ਪ੍ਰਾਪਤ ਕਰਨ ਲਈ ਜਰੂਰ ਆ ਕੇ ਸੇਵਾ ਵਿਚ ਸ਼ਾਮਲ ਹੋ ਕੇ ਅਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ । ਇਸ ਮੌਕੇ ਲਖਵਿੰਦਰ ਸ਼ਰਮਾ, ਰਜਿੰਦਰ ਪਾਲ ਸਿੰਘ, ਬਲਵੰਤ ਰਾਏ (ਚੇਅਰਮੈਨ ਜੈ ਜਗਦੰਬੇ ਮੰਦਿਰ ਕਮੇਟੀ) ਬਲਵੰਤ ਰਾਜ, ਮਨਪ੍ਰੀਤ ਕੌਰ, ਖੁਸ਼ੀ ਸ਼ਰਮਾ ਅਤੇ ਪ੍ਰਿੰਸੀਪਲ ਸੁਨੀਤਾ ਸ਼ਰਮਾ ਹਾਜ਼ਰ ਸਨ ।

Ad Position 21
No active advertisement
ਰੈਡ ਰੋਜ਼ ਪਬਲਿਕ ਸਕੂਲ ਡਾਬਾ ਲੁਹਾਰਾ ਰੋਡ ਵਿਖੇ 56ਵੇੰ ਅਤੁੱਟ ਲੰਗਰ (ਭੰਡਾਰੇ) ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਚੇਤਨ ਮਲਹੋਤਰਾ,ਲਖਵਿੰਦਰ ਸ਼ਰਮਾ, ਰਜਿੰਦਰ ਪਾਲ ਸਿੰਘ, ਬਲਵੰਤ ਰਾਏ ਅਤੇ ਹੋਰ। ਤਸਵੀਰ-ਕੁਲਵੰਤ ਸਿੰਘ ਸੱਪਲ 05-08-2026
ਡਾਬਾ/ਲੁਹਾਰਾ, 4 ਅਗਸਤ (ਕੁਲਵੰਤ ਸਿੰਘ ਸੱਪਲ)- ਸਾਵਨ ਮਹੀਨੇ ਮਾਤਾ ਚਿੰਤਪੁਰਨੀ ਦੇ ਚਾਲੇ ਸ਼ੁਰੂ ਹੁੰਦਿਆਂ ਹੀ ਹਰ ਸਾਲ ਦੀ ਤਰ੍ਹਾਂ ਸ੍ਰੀ ਸ਼ਿਵ ਮੰਦਿਰ ਚੈਰੀਟੇਬਲ ਟ੍ਰਸਟ ਦੇ ਸਹਿਯੋਗ ਨਾਲ ਸ੍ਰੀ ਕੋਮਲ ਦੁਰਗਾ ਭਜਨ ਮੰਡਲੀ ਆਪਣੇ ਮਾਰਗ ਦਰਸ਼ਕ ਸ੍ਰੀ ਵਾਸ਼ਦੇਵ ਕਸ਼ਯਪ ਦੇ ਆਸ਼ੀਰਵਾਦ ਨਾਲ 14 ਅਗਸਤ ਸ਼ੁੱਕਰਵਾਰ ਤੋਂ 20 ਅਗਸਤ ਵੀਰਵਾਰ ਤੱਕ ਹੁਸ਼ਿਆਰਪੁਰ ਰੋਡ, ਗਰਗ ਦੇ ਇੱਟਾਂ ਵਾਲੇ ਭੱਠੇ ਕੋਲ, ਨੇੜੇ ਗੀਤਾ ਮੰਦਿਰ ਮਾਤਾ ਚਿੰਤਪੁਰਨੀ ਦੀ ਅਪਾਰ ਕਿਰਪਾ ਨਾਲ ਸਭ ਸੰਗਤਾਂ ਦੇ ਸਹਿਯੋਗ ਨਾਲ 56ਵੇਂ ਅਤੁੱਟ ਲੰਗਰ (ਭੰਡਾਰੇ) ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਲਈ ਸ਼ਹਿਰ ਦੇ ਸਨਮਾਨਿਤ ਸੱਜਣਾਂ ਅਤੇ ਧਾਰਮਿਕ ਅਸਥਾਨਾਂ ਤੇ ਸੱਦਾ ਪੱਤਰ ਵੰਡੇ ਜਾ ਰਹੇ ਹਨ l ਲੰਗਰ ਕਮੇਟੀ ਦੇ ਚੇਅਰਮੈਨ ਸ੍ਰੀ ਚੇਤਨ ਮਲਹੋਤਰਾ ਨੇ ਭੰਡਾਰੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਭੰਡਾਰੇ ਵਿਚ ਸੰਗਤਾਂ ਦੀ ਪਸੰਦ ਦੇ ਵਿਅੰਜਨ ਲੱਡੂ, ਬਰਫ਼ੀ, ਜਲੇਬੀ-ਰਬੜੀ, ਨੂਡਲ, ਪਾਸਤਾ, ਦਹੀਂ-ਭੱਲੇ, ਮਨਚੂਰੀਅਨ ਅਤੇ ਹੋਰ ਦਿਲਕਸ਼ ਪਦਾਰਥ ਪਰੋਸੇ ਜਾਣਗੇ l ਸਮੂਹ ਸੰਗਤਾਂ ਨੂੰ ਮਾਤਾ ਚਿੰਤਪੁਰਨੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਭੰਡਾਰੇ ਵਿਚ ਆਉਣ ਦਾ ਖੁੱਲ੍ਹਾ ਸੱਦਾ ਹੈ l ਬਲਦੇਵ ਸਿੰਘ ਨੇ ਵੀ ਕਿਹਾ ਕਿ ਸਭ ਸੰਗਤਾਂ ਨੂੰ ਇਨ੍ਹਾਂ ਸਾਲਾਨਾ ਚਾਲਿਆ ਵਿਚ ਮਾਤਾ ਚਿੰਤਪੁਰਨੀ ਦਾ ਅਸ਼ੀਰਵਾਦ ਅਤੇ ਕਿਰਪਾ ਪ੍ਰਾਪਤ ਕਰਨ ਲਈ ਜਰੂਰ ਆ ਕੇ ਸੇਵਾ ਵਿਚ ਸ਼ਾਮਲ ਹੋ ਕੇ ਅਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ । ਇਸ ਮੌਕੇ ਲਖਵਿੰਦਰ ਸ਼ਰਮਾ, ਰਜਿੰਦਰ ਪਾਲ ਸਿੰਘ, ਬਲਵੰਤ ਰਾਏ (ਚੇਅਰਮੈਨ ਜੈ ਜਗਦੰਬੇ ਮੰਦਿਰ ਕਮੇਟੀ) ਬਲਵੰਤ ਰਾਜ, ਮਨਪ੍ਰੀਤ ਕੌਰ, ਖੁਸ਼ੀ ਸ਼ਰਮਾ ਅਤੇ ਪ੍ਰਿੰਸੀਪਲ ਸੁਨੀਤਾ ਸ਼ਰਮਾ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਿੰਘ ਸਭਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਅਨਿਲ ਸਰੀਨ ਨੂੰ ਫੁੱਲਾਂ ਦਾ ਗੁਲਦਸਤਾ। ਅਨਿਲ ਸਰੀਨ ਸੂਬਾ ਮਹਾਮੰਤਰੀ ਤੇ ਗੁਰਦੇਵ ਸ਼ਰਮਾ ਦੇਬੀ ਖ਼ਜ਼ਾਨਚੀ ਬਣਨ ’ਤੇ ਸਨਮਾਨਿਤ...
Ad Position 24
No active advertisement