06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੁਰੂ ਨਾਨਕ ਨਗਰ ਗਿੱਲ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ - ਸਰਪੰਚ ਜੋਗਿੰਦਰ ਸਿੰਘ

ਆਲਮਗੀਰ, 5 ਅਕਤੂਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਗੁਰੂ ਨਾਨਕ ਨਗਰ ਗਿੱਲ ਵਿਖੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਗਲੀ ਨੰਬਰ 7 ਦੇ ਨਵ ਨਿਰਮਾਣ ਦੇ ਕੰਮ ਦਾ ਉਦਘਾਟਨ ਪੰਚ ਸੁਖਵੰਤ ਕੌਰ ਪਤਨੀ ਸਰਪੰਚ ਜੋਗਿੰਦਰ ਸਿੰਘ ਨੇ ਇਲਾਕਾ ਨਿਵਾਸੀਆਂ ਦੀ ਭਰਵੀਂ ਹਾਜ਼ਰੀ ਦੌਰਾਨ ਟੱਕ ਲਗਾ ਕੇ ਕੀਤਾ। ਇਸ ਮੌਕੇ ਹਾਜ਼ਰ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤਹਿਤ ਬਲਾਕ ਸੰਮਤੀ ਲੁਧਿਆਣਾ ਵਨ ਦੀ ਚੇਅਰਪਰਸਨ ਨੈਨਸੀ ਰੂਪਰਾਏ ਵਲੋਂ ਨਗਰ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 06-10-2026
ਆਲਮਗੀਰ, 5 ਅਕਤੂਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਗੁਰੂ ਨਾਨਕ ਨਗਰ ਗਿੱਲ ਵਿਖੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਗਲੀ ਨੰਬਰ 7 ਦੇ ਨਵ ਨਿਰਮਾਣ ਦੇ ਕੰਮ ਦਾ ਉਦਘਾਟਨ ਪੰਚ ਸੁਖਵੰਤ ਕੌਰ ਪਤਨੀ ਸਰਪੰਚ ਜੋਗਿੰਦਰ ਸਿੰਘ ਨੇ ਇਲਾਕਾ ਨਿਵਾਸੀਆਂ ਦੀ ਭਰਵੀਂ ਹਾਜ਼ਰੀ ਦੌਰਾਨ ਟੱਕ ਲਗਾ ਕੇ ਕੀਤਾ। ਇਸ ਮੌਕੇ ਹਾਜ਼ਰ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤਹਿਤ ਬਲਾਕ ਸੰਮਤੀ ਲੁਧਿਆਣਾ ਵਨ ਦੀ ਚੇਅਰਪਰਸਨ ਨੈਨਸੀ ਰੂਪਰਾਏ ਵਲੋਂ ਨਗਰ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਵਿਧਾਇਕ ਸੰਗੋਵਾਲ ਦੀ ਅਗਵਾਈ ਹੇਠ ਕਰਵਾਏ ਵਿਕਾਸ ਕਾਰਜਾਂ ਨੂੰ ਇਲਾਕਾ ਨਿਵਾਸੀਆਂ ਵਲੋਂ ਵੱਡੇ ਪੱਧਰ ’ਤੇ ਸਲਾਹਿਆ ਜਾ ਰਿਹਾ ਹੈ। ਅਖੀਰ ਵਿਚ ਇਲਾਕਾ ਨਿਵਾਸੀਆਂ ਨੇ ਸਰਪੰਚ ਜੋਗਿੰਦਰ ਸਿੰਘ ਅਤੇ ਪੰਚ ਸੁਖਵੰਤ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਵਤਾਰ ਸਿੰਘ, ਗੁਰਜੀਤ ਕੌਰ, ਧਰਮਜੀਤ ਕੌਰ (ਸਾਰੇ ਪੰਚ), ਸੇਵਾ ਸਿੰਘ, ਪ੍ਰਿਤਪਾਲ ਸਿੰਘ, ਤਲਵਿੰਦਰ ਸਿੰਘ, ਜਗਦੀਸ਼ ਸਿੰਘ, ਪਰਮਜੀਤ ਕੌਰ, ਪ੍ਰਦੀਪ ਕੌਰ, ਬਲਜਿੰਦਰ ਕੌਰ, ਮਨਜੀਤ ਕੌਰ, ਓਂਕਾਰ ਕੌਰ, ਸੋਨੂ ਬਾਲਾ, ਸੀਨੂੰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਤੇਜਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਟੀ ਇਨਕਲੇਵ ਵਿਖੇ ਆਯੁਰਵੈਦਿਕ ਕਾੜ੍ਹਾ ਕੈਂਪ ਲਗਾਇਆ ਅਗਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਵਿਚ ਦੋ ਦਿਨਾਂ ਖੇਡਾਂ ਕਰਵਾਈਆਂ
Ad Position 24