ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਘਰ-ਘਰ ਪਹੁੰਚ ਮੁਹਿੰਮ ਦੀ ਸ਼ੁਰੂਆਤ
ਲੁਧਿਆਣਾ, 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਅਕਾਲੀ ਦਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਅੱਜ ਸੂਬੇ ਭਰ ਵਿਚ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੁਹਿੰਮ ਤਹਿਤ ਵਿਖੇ ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰਬਰ 3, ਬੂਥ ਨੰਬਰ 25 ਤੋਂ ਵੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਵਾਰਡ ਵਾਸੀਆਂ ਵਲੋਂ ਬਹੁਤ ਉਤਸ਼ਾਹ ਅਤੇ ਭਰਵੇਂ ਹੁੰਗਾਰੇ ਨਾਲ ਸਵਾਗਤ ਕੀਤਾ ਗਿਆ।
ਘ
ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨ ਸਮੇਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ। ਤਸਵੀਰ-ਸੇਵਕ ਸਿੰਘ
07-10-2026
ਲੁਧਿਆਣਾ, 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਅਕਾਲੀ ਦਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਅੱਜ ਸੂਬੇ ਭਰ ਵਿਚ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੁਹਿੰਮ ਤਹਿਤ ਵਿਖੇ ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰਬਰ 3, ਬੂਥ ਨੰਬਰ 25 ਤੋਂ ਵੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਵਾਰਡ ਵਾਸੀਆਂ ਵਲੋਂ ਬਹੁਤ ਉਤਸ਼ਾਹ ਅਤੇ ਭਰਵੇਂ ਹੁੰਗਾਰੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਪੂਰਬੀ ਦੇ ਇੰਚਾਰਜ ਸਾਬਕਾ ਵਿਧਾਇਕ ਰਣਜੀਤ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਘਰ ਘਰ ਜਾ ਕੇ ਸਰਕਾਰ ਦੀਆਂ ਕਥਿਤ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਲੋਕਾਂ ਨੂੰ ਦੱਸਿਆ ਕਿ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਸੂਬੇ ਦਾ ਹੋਇਆ ਸੀ। ਉਨ੍ਹਾਂ ਵਿਕਾਸ ਕਿਸੇ ਵੀ ਸਰਕਾਰ ਵਿਚ ਨਹੀਂ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਇਸ ਮੁਹਿੰਮ ਨੂੰ ਭਰਵਾ ਹੁੰਗਾਰਾ ਦਿੱਤਾ ਜਾ ਰਿਹਾ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਜਾਰੀ ਰਹੇਗੀ ਇਸ ਮੌਕੇ ਪੀ.ਏ.ਸੀ. ਮੈਂਬਰ ਰਛਪਾਲ ਸਿੰਘ ਫ਼ੌਜੀ, ਸਰਬਜੀਤ ਸਿੰਘ ਲਾਡੀ, ਕੌਂਸਲਰ ਕਮਲ ਅਰੋੜਾ, ਸਾਬਕਾ ਕੌਂਸਲਰ ਗੁਰਮੇਲ ਸਿੰਘ ਜੱਜੀ, ਤੇਜਾ ਸਿੰਘ ਖਾਲਸਾ, ਵਿੰਗ ਦੇ ਪ੍ਰਧਾਨ ਇਰਸ਼ਾਦ ਮੁਹੰਮਦ, ਕੁਲਦੀਪ ਸੈਣੀ, ਵਾਰਡ ਪ੍ਰਧਾਨ ਮੁਨੀਸ਼ ਸਹਿਗਲ, ਸਿਮਰਜੀਤ ਸਿੰਘ ਸਮਰਾ, ਬਲਵੀਰ ਸਿੰਘ ਭਿੰਡਰ, ਸੰਤੋਖ ਸਿੰਘ, ਦਲਵੀਰ ਸਿੰਘ ਚੀਮਾ, ਬਲਕਾਰ ਸਿੰਘ ਅਨੰਦਪੁਰ, ਲਖਵੀਰ ਸਿੰਘ, ਸਚਦਾਨੰਦ, ਰਾਜਨ ਅਰੋੜਾ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਢਿੱਲੋਂ, ਵਰਿੰਦਰ ਧੀਰ, ਗੁਰਜੀਤ ਸਿੰਘ, ਜਸਵਿੰਦਰ ਸਿੰਘ ਵਿੱਕੀ, ਬਲਵਿੰਦਰ ਸਿੰਘ, ਮਨਿੰਦਰ ਬੱਗਾ, ਬਲਰਾਜ ਸੇਠੀ, ਰਤਨ ਵੜੈਚ, ਹਰਪਾਲ ਸਿੰਘ ਬੱਠਲਾ, ਤਰਸੇਮ ਸਿੰਘ, ਕੁਲਦੀਪ ਸਿੰਘ ਕਾਲੜਾ ਅਤੇ ਜਸਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ। ਹਲਕਾ ਆਤਮ ਨਗਰ ਵਿਚ ਇੰਚਾਰਜ ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਵੀ ਇਹ ਮੁਹਿੰਮ ਸ਼ੁਰੂ ਕੀਤੀ ਗਈ, ਇੱਥੇ ਵੀ ਅਕਾਲੀ ਆਗੂਆਂ ਵਲੋਂ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਅਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਵੀਨ ਭਾਰਤੀ, ਹਰਦੀਪ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਕੌਰ ਪ੍ਰੀਤੀ, ਸਰਿਤਾ, ਅੰਜਲੀ, ਬਲਕਾਰ ਸਿੰਘ, ਕੁਲਦੀਪ ਸਿੰਘ ਖਾਲਸਾ, ਜੋਂਟੀ ਨਾਹਰ, ਡਾ. ਕਮਲਜੀਤ ਸਿੰਘ, ਮਨਜੀਤ ਸਿੰਘ ਰੰਗੀ, ਜੀਵਨ ਸੇਖਾ, ਮਨਜਿੰਦਰ ਸਿੰਘ ਮੰਗਾ, ਲਖਵਿੰਦਰ ਸਿੰਘ ਗਿੱਲ, ਮਨਵਿੰਦਰ ਗਾਂਧੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਜਦ ਕਿ ਹਲਕਾ ਪੱਛਮੀ ਵਿਚ ਇੰਚਾਰਜ ਪਰਉਪਕਾਰ ਸਿੰਘ ਘੁੰਮਣ ਦੀ ਅਗਵਾਈ ਹੇਠ ਵੀ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਭਿੰਦਾ ਜ਼ਿਲ੍ਹਾ ਪ੍ਰਧਾਨ, ਲੁਧਿਆਣਾ ਸ਼ਹਿਰੀ ਅਤੇ ਇੰਚਾਰਜ ਵਾਰਡ ਨੰਬਰ 59, ਹਰਪ੍ਰੀਤ ਸਿੰਘ ਡੰਗ, ਰਾਜਾ ਕੰਗ, ਗੋਵਿੰਦਰ ਸਿੰਘ ਗਰੇਵਾਲ, ਕਮਲਜੀਤ ਸਿੰਘ ਮਠਾੜੂ, ਕੁਲਵਿੰਦਰ ਸਿੰਘ ਕਿੰਦਾ, ਮਨਮੋਹਨ ਸਿੰਘ ਮਨੀ, ਅਮਨਦੀਪ ਸਿੰਘ ਭਨੋੜ, ਕੁਲਵੰਤ ਸਿੰਘ, ਚਰਨਦੀਪ ਸਿੰਘ ਚੰਨੀ, ਇਸ਼ਪਰੀਤ ਸਿੰਘ, ਬਲਵਿੰਦਰ ਸਿੰਘ ਦੁਲਗੱਚ, ਗੁਨਿੰਦਰ ਸਿੰਘ ਗਰੇਵਾਲ, ਕੰਵਲਜੀਤ ਸਿੰਘ ਪ੍ਰਿੰਸ, ਬੀ.ਕੇ. ਟਾਂਕ, ਭੁਪਿੰਦਰ ਸਿੰਘ ਚੀਮਾ, ਅਰਵਿੰਦਰ ਸਿੰਘ ਦੁਆ, ਡਾ. ਅਰੁਣ ਸਿੱਧੂ, ਸੁਖਦੇਵ ਸਿੰਘ ਆਹ ਦੇਖ ਹਾਜ਼ਰ ਸਨ।