07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪੀ.ਏ.ਯੂ. ਦੇ ਗਰਾਊਂਡਾਂ ਦੀ ਦੁਰਵਰਤੋਂ ਕਰਨ ਨੂੰ ਲੈ ਕੇ ਦੀਵਾਨ ਨੇ ਪੰਜਾਬ ਸਰਕਾਰ ‘ਤੇ ਕੀਤਾ ਤਿੱਖਾ ਹਮਲਾ

ਲੁਧਿਆਣਾ, 6 ਅਕਤੂਬਰ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ, ਵਿੱਦਿਅਕ ਸੰਸਥਾਵਾਂ ਦੇ ਗਰਾਊਂਡਾਂ ਅਤੇ ਕੈਂਪਸਾਂ ਨੂੰ ਗੈਰ-ਵਿੱਦਿਅਕ ਸਮਾਗਮਾਂ ਲਈ ਵਰਤਣ ਦੀ ਪ੍ਰਥਾ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਲਿਖੇ ਪੱਤਰ ਵਿਚ ਦੀਵਾਨ ਨੇ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਪੀ.

Ad Position 21
No active advertisement
ਅਜੀਤ ਡੈਸਕ 07-10-2026
ਲੁਧਿਆਣਾ, 6 ਅਕਤੂਬਰ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ, ਵਿੱਦਿਅਕ ਸੰਸਥਾਵਾਂ ਦੇ ਗਰਾਊਂਡਾਂ ਅਤੇ ਕੈਂਪਸਾਂ ਨੂੰ ਗੈਰ-ਵਿੱਦਿਅਕ ਸਮਾਗਮਾਂ ਲਈ ਵਰਤਣ ਦੀ ਪ੍ਰਥਾ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਲਿਖੇ ਪੱਤਰ ਵਿਚ ਦੀਵਾਨ ਨੇ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਪੀ.ਏ.ਯੂ. ਦੇ ਫੁੱਟਬਾਲ ਅਤੇ ਐਥਲੈਟਿਕਸ ਮੈਦਾਨ ਵਿਚ ਕਰਵਾਇਆ ਗਿਆ, ਜਿਸ ਕਾਰਨ ਕਥਿਤ ਤੌਰ ‘ਤੇ ਖੇਡ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ। ਜਦਕਿ ਹੁਣ ਬਿਨਾਂ ਕਿਸੇ ਦੇਰੀ ਤੋਂ ਸਰਕਾਰ ਨੇ ਇਕ ਹੋਰ ਪ੍ਰੋਗਰਾਮ (ਸਰਸ ਮੇਲਾ) 29 ਅਕਤੂਬਰ ਤੋਂ 5 ਨਵੰਬਰ ਤੱਕ ਪੀ.ਏ.ਯੂ. ਦੇ ਗਰਾਊਂਡਾਂ ਵਿਚ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਵਾਰ-ਵਾਰ ਕੀਤੀ ਜਾ ਰਹੀ ਵਰਤੋਂ ਨਾ ਸਿਰਫ਼ ਯੂਨੀਵਰਸਿਟੀ ਦੀ ਪਵਿੱਤਰਤਾ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਇਸਦੇ ਮੁੱਖ ਵਿੱਦਿਅਕ ਅਤੇ ਖੇਡ ਮਿਸ਼ਨ ਨੂੰ ਵੀ ਕਮਜ਼ੋਰ ਕਰਦੀ ਹੈ। ਇਸ ਮੌਕੇ ਦੀਵਾਨ ਨੇ ਪੀ.ਏ.ਯੂ. ਨੂੰ ਇਕ ਪ੍ਰਮੁੱਖ ਵਿੱਦਿਅਕ ਸੰਸਥਾ ਦੱਸਦਿਆਂ, ਜਿੱਥੇ ਵਿਦਿਆਰਥੀਆਂ, ਸਿੱਖਿਆ, ਖੋਜ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਹਮੇਸ਼ਾ ਸਭ ਤੋਂ ਵੱਧ ਤਰਜੀਹ ਮਿਲਣੀ ਚਾਹੀਦੀ ਹੈ, ਕਿਹਾ ਕਿ 28 ਸਤੰਬਰ ਨੂੰ ਕੈਂਪਸ ਨੂੰ ‘ਜਸ਼ਨ-ਏ-ਇਨਕਲਾਬ’ ਲਈ ਮੰਚ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ਜਿਹੜਾ ਇਕ ਸੰਗੀਤਕ ਸ਼ਾਮ ਸੀ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਇਹ ਸਮਾਗਮ ਪੀ.ਏ.ਯੂ. ਦੇ ਫੁੱਟਬਾਲ ਅਤੇ ਐਥਲੈਟਿਕਸ ਮੈਦਾਨ ਵਿਚ ਕਰਵਾਇਆ ਗਿਆ ਸੀ, ਜੋ ਰਵਾਇਤੀ ਤੌਰ ‘ਤੇ ਖਿਡਾਰੀਆਂ ਲਈ ਰਾਖਵੇਂ ਰਹਿੰਦੇ ਹਨ ਅਤੇ ਜਿੱਥੇ ਪ੍ਰਵੇਸ਼ ਵੀ ਸੀਮਤ ਹੁੰਦਾ ਹੈ। ਇਸ ਤਰਾਂ ਦੀ ਵਰਤੋਂ ਯੂਨੀਵਰਸਿਟੀ ਦੀ ਪ ਵਿੱਤਰਤਾ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸਦੇ ਮੁੱਖ ਮਿਸ ਸਿੱਖਿਆ ਅਤੇ ਖੋਜ ਤੋਂ ਧਿਆਨ ਹਟਾਉਂਦੀ ਹੈ। ਦੀਵਾਨ ਨੇ ਇਹ ਵੀ ਕਿਹਾ ਕਿ ‘ਜਸ਼ਨ-ਏ-ਇਨਕਲਾਬ’ ਸਮਾਗਮ ਤੋਂ ਬਾਅਦ ਵਿਦਿਆਰਥੀਆਂ, ਖਿਡਾਰੀਆਂ ਅਤੇ ਸਵੇਰੇ ਸੈਰ ਕਰਨ ਵਾਲੇ ਲੋਕਾਂ ਨੇ ਪੀ.ਏ.ਯੂ. ਨੂੰ ਸਿਰਫ਼ ‘ਸਿਆਸੀ ਰੈਲੀ ਗਰਾਊਂਡ’ ਬਣਾਉਣ ਲਈ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਰੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਰਾਜਪਾਲ ਨੂੰ ਜਾਣੂ ਕਰਵਾਇਆ ਕਿ ਪੀ.ਏ.ਯੂ. ਵਿਚ ਪ੍ਰਸਤਾਵਿਤ ਸਰਸ ਮੇਲੇ ਦਾ ਵਿਰੋਧ ਹੁਣ ਸਿਰਫ਼ ਵਿਦਿਆਰਥੀਆਂ ਤੱਕ ਸੀਮਤ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਏ.ਯੂ. ਟੀਚਰਜ਼ ਐਸੋਸੀਏਸ਼ਨ, ਨਾਨ-ਟੀਚਿੰਗ ਸਟਾਫ਼ ਐਸੋਸੀਏਸ਼ਨ ਅਤੇ ਐਲੂਮਨੀ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਹੁਣ ਇਸ ਵਿਰੋਧ ਵਿਚ ਸ਼ਾਮਿਲ ਹੋ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਦੇ ਖੇਡ ਮੁਕਾਬਲਿਆਂ ਵਿਚ 57 ਸਕੂਲਾਂ ਦੇ ਬੱਚਿਆਂ ਨੇ ਲਿਆ ਹਿੱਸਾ-ਸੰਤ ਆਲੋਵਾਲ ਪੰਜਾਬੀ ਸਾਹਿਤ ਅਕਾਦਮੀ ਵਲੋਂ ਜੰਮ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਘਰ-ਘਰ ਪਹੁੰਚ ਮੁਹਿੰਮ ਦੀ ਸ਼ੁਰੂਆਤ
Ad Position 24