11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਰੂਸ ਦਾ ਚੰਡੀਗੜ੍ਹ ਨਾਲ ਦੋਸਤੀ ਦਾ ਇਜ਼ਹਾਰ, ਮੇਅਰ ਲਈ ਵਿਸ਼ੇਸ਼ ਪੁਸਤਕ ਭੇਟ <br/>

Ad Position 21
No active advertisement
ਅਜੀਤ ਡੈਸਕ 01-01-2026
ਚੰਡੀਗੜ੍ਹ, 31 ਦਸੰਬਰ (ਸੰਦੀਪ ਕੁਮਾਰ ਮਾਹਨਾ) - ਭਾਰਤ-ਰੂਸ ਵਿਚਾਲੇ ਮਜ਼ਬੂਤ ਸੰਬੰਧਾਂ ਦੀ ਤਸਦੀਕ ਕਰਦਿਆਂ ਰੂਸ ਵਲੋਂ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਲਈ ਦੋਸਤੀ ਦੀ ਪ੍ਰਤੀਕ ਇਕ ਵਿਸ਼ੇਸ਼ ਕੌਫ਼ੀ ਟੇਬਲ ਬੁੱਕ ਭੇਜੀ ਗਈ ਹੈ, ਜੋ ਦੋਵੇਂ ਦੇਸ਼ਾਂ ਦਰਮਿਆਨ ਸਾਂਝੀ ਵਿਰਾਸਤ ਅਤੇ ਆਪਸੀ ਸਦਭਾਵਨਾ ਨੂੰ ਦਰਸਾਉਂਦੀ ਹੈ | ਇਸ ਕੌਫ਼ੀ ਟੇਬਲ ਬੁੱਕ ਦਾ ਪ੍ਰਕਾਸ਼ਨ ਹਰ ਸਾਲ ਕੀਤਾ ਜਾਂਦਾ ਹੈ, ਜਿਸ ਦਾ ਮਕਸਦ ਭਾਰਤ ਅਤੇ ਰੂਸ ਵਿਚਾਲੇ ਪੁਰਾਣੀ ਦੋਸਤੀ, ਸਾਂਸਕਿ੍ਤਕ ਸਹਿਯੋਗ ਅਤੇ ਆਪਸੀ ਭਰੋਸੇ ਨੂੰ ਉਜਾਗਰ ਕਰਨਾ ਹੈ | ਰੂਸੀ ਭਾਸ਼ਾ ਵਿਚ ਪ੍ਰਕਾਸ਼ਿਤ ਇਸ ਪੁਸਤਕ ਦੇ ਸਿਰਲੇਖ ਦਾ ਹਿੰਦੀ ਅਰਥ 'ਦੋਸਤੀ' ਹੈ, ਜੋ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਰਿਸ਼ਤਿਆਂ ਦੀ ਪ੍ਰਤੀਕਤਾ ਕਰਦਾ ਹੈ | ਇਸ ਸਾਲ ਇਹ ਪੁਸਤਕ ਵਿਸ਼ੇਸ਼ ਤੌਰ 'ਤੇ ਨਗਰ ਨਿਗਮ ਚੰਡੀਗੜ੍ਹ ਦੀ ਮੇਅਰ ਨੂੰ ਤੋਹਫ਼ੇ ਵਜੋਂ ਭੇਜੀ ਗਈ ਹੈ | ਇਹ ਭੇਟ ਅੰਤਰਰਾਸ਼ਟਰੀ ਪੱਧਰ 'ਤੇ ਮੇਅਰ ਵਲੋਂ ਨਿਭਾਈ ਗਈ ਸਰਗਰਮ ਭੂਮਿਕਾ ਅਤੇ ਉਨ੍ਹਾਂ ਦੇ ਯੋਗਦਾਨ ਦੀ ਸਵੀਕਾਰਤਾ ਵਜੋਂ ਵੇਖੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਮੇਅਰ ਨੂੰ ਪਹਿਲਾਂ ਹੀ ਇਕ ਅੰਤਰਰਾਸ਼ਟਰੀ ਸਨਮਾਨ ਨਾਲ ਨਿਵਾਜਿਆ ਜਾ ਚੁੱਕਾ ਹੈ, ਜਿਸ ਦੀ ਰੂਸੀ ਪ੍ਰਤੀਨਿਧੀਆਂ ਵਲੋਂ ਵੀ ਖੁੱਲ੍ਹ ਕੇ ਸਰਾਹਨਾ ਕੀਤੀ ਗਈ | ਇਸ ਉਪਲਬਧੀ ਅਤੇ ਦੋਹਾਂ ਪੱਖਾਂ ਵਿਚਾਲੇ ਵਧ ਰਹੇ ਸੰਬੰਧਾਂ ਦੀ ਕਦਰ ਕਰਦਿਆਂ ਇਹ ਕੌਫ਼ੀ ਟੇਬਲ ਬੁੱਕ ਸਨਮਾਨ ਅਤੇ ਸਦਭਾਵਨਾ ਦੀ ਨਿਸ਼ਾਨੀ ਵਜੋਂ ਭੇਟ ਕੀਤੀ ਗਈ ਹੈ | ਇਸ ਕਦਮ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਭਾਰਤ ਅਤੇ ਰੂਸ ਦੇ ਸਬੰਧ ਹੁਣ ਸਿਰਫ਼ ਰਾਸ਼ਟਰੀ ਪੱਧਰ ਤੱਕ ਸੀਮਿਤ ਨਹੀਂ ਰਹੇ, ਸਗੋਂ ਸ਼ਹਿਰੀ ਪੱਧਰ 'ਤੇ ਵੀ ਆਪਸੀ ਦੋਸਤੀ ਅਤੇ ਸਹਿਯੋਗ ਨੂੰ ਮਜ਼ਬੂਤੀ ਮਿਲ ਰਹੀ ਹੈ | ਇਸ ਨਾਲ ਚੰਡੀਗੜ੍ਹ ਦੀ ਵਿਸ਼ਵ ਪੱਧਰ 'ਤੇ ਪਛਾਣ ਹੋਰ ਮਜ਼ਬੂਤ ਹੋਈ ਹੈ ਅਤੇ ਸ਼ਹਿਰ ਦੀ ਅੰਤਰਰਾਸ਼ਟਰੀ ਮੌਜੂਦਗੀ ਨੂੰ ਨਵਾਂ ਆਯਾਮ ਮਿਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਓਮੈਕਸ ਨਿਊ ਚੰਡੀਗੜ੍ਹ ਵਿਖੇ ਬਿਸਮਿਲ, ਜੱਸੀ ਗਿੱਲ ਅਤੇ ਸੁਖਬੀਰ ਦੇ ਰੌਕਿੰਗ ਬੈਸ਼ ਨਾਲ 35,000 ਤੋਂ ਵੱਧ ਦਰਸ਼ਕ ਇਕੱਠੇ... ਅਗਲੀ ਖ਼ਬਰ ਲੋਕ ਸੰਪਰਕ ਵਿਭਾਗ 'ਚ 32 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾ ਮੁਕਤ ਹੋਏ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ
Ad Position 24