02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬ ਦੇ ਰਾਜਪਾਲ ਨੇ ਚੰਡੀਗੜ੍ਹ ਦੀਆਂ ਸਿਹਤ ਸਹੂਲਤਾਂ ਦਾ ਕੀਤਾ ਅਚਨਚੇਤ ਦੌਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਚੰਡੀਗੜ੍ਹ, 31 ਜਨਵਰੀ (ਮਾਰਕੰਡਾ)- ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸਿਹਤ ਸਹੂਲਤਾਂ, ਸੈਨੀਟੇਸ਼ਨ ਪ੍ਰਬੰਧਾਂ ਅਤੇ ਲੋਕ ਭਲਾਈ ਬੁਨਿਆਦੀ ਢਾਂਚੇ ਦੀ ਸਮੀਖਿਆ ਕਰਨ ਲਈ ਸ਼ਹਿਰ ਭਰ ਵਿਚ ਅਚਨਚੇਤ ਦੌਰੇ ਕੀਤੇ ਗਏ | ਪ੍ਰਸ਼ਾਸਕ ਨੇ ਪੰਜਾਬ ਯੂਨੀਵਰਸਿਟੀ ਦੇ ਡਾ. ਹਰਸ਼ਵਰਧਨ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਹਸਪਤਾਲ ਸੈਕਟਰ 25 ਦਾ ਦੌਰਾ ਕੀਤਾ, ਜਿੱਥੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਮੈਡੀਕਲ ਸਟਾਫ਼ ਨੂੰ ਜ਼ਮੀਨੀ ਪੱਧਰ 'ਤੇ ਨਿਰੰਤਰ ਜਾਗਰੂਕਤਾ ਮੁਹਿੰਮਾਂ ਰਾਹੀਂ ਨਾ ਸਿਰਫ਼ ਇਲਾਜ ਸਗੋਂ ਰੋਕਥਾਮ ਵਾਲੀ ਸਿਹਤ ਸੰਭਾਲ 'ਤੇ ਵੀ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ | ਇਸ ਤੋਂ ਬਾਅਦ ਪ੍ਰਸ਼ਾਸਕ ਨੇ ਸੈਕਟਰ 25 ਡੱਡੂਮਾਜਰਾ, ਈ.ਡਬਲਯੂ.ਐਸ ਮਲੋਆ ਅਤੇ ਰਾਏਪੁਰ ਕਲਾਂ ਵਿਖੇ ਸ਼ਹਿਰੀ ਆਯੁਸ਼ਮਾਨ ਅਰੋਗਿਆ ਮੰਦਰ (ਯੂ.ਏ.ਏ.ਐਮ) ਸਿਹਤ ਕੇਂਦਰਾਂ ਦਾ ਦੌਰਾ ਕੀਤਾ | ਇਸ ਤੋਂ ਇਲਾਵਾ ਡੱਡੂਮਾਜਰਾ ਵਿਖੇ ਡੰਪਿੰਗ ਗਰਾਊਾਡ ਦਾ ਨਿਰੀਖਣ ਕੀਤਾ | ਸਫਾਈ ਅਤੇ ਡਾਕਟਰੀ ਸੇਵਾਵਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਯੂ.ਟੀ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਸਿਹਤ ਕੇਂਦਰਾਂ ਖਾਸ ਕਰਕੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਢੁਕਵੀਆਂ ਇਲਾਜ ਸਹੂਲਤਾਂ, ਨਿਯਮਤ ਸਫ਼ਾਈ ਅਤੇ ਜ਼ਰੂਰੀ ਸੇਵਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ |

Ad Position 22
No active advertisement
ਪਿਛਲੀ ਖ਼ਬਰ ਖੇਡ ਵਿਭਾਗ ਵਲੋਂ ਖਿਡਾਰੀਆਂ ਦੇ ਚੋਣ ਮੁਕਾਬਲੇ 5 ਨੂੰ ਅਗਲੀ ਖ਼ਬਰ ਕੈਬ ਡਰਾਈਵਰ ਨੇ ਲੜਕੀ ਨੂੰ ਅਸ਼ਲੀਲ ਸੁਨੇਹੇ ਭੇਜੇ, ਵਿਰੋਧ ਕਰਨ 'ਤੇ ਦਿੱਤੀਆਂ ਧਮਕੀਆਂ
Ad Position 24