03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਖਰੜ ਹਲਕੇ ਤੋਂ ਸੰਯਮ ਜੈਨ ਵਲੋਂ ਯੂਥ ਕਾਂਗਰਸ ਦੀਆਂ ਚੋਣਾਂ ਲੜਨ ਦਾ ਐਲਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਖਰੜ, 31 ਜਨਵਰੀ (ਗੁਰਮੁੱਖ ਸਿੰਘ ਮਾਨ)-ਖਰੜ ਵਿਧਾਨ ਸਭਾ ਹਲਕੇ 'ਚ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਇਸ ਦੇ ਚਲਦਿਆਂ ਖਰੜ ਹਲਕੇ ਦੇ ਨੌਜਵਾਨਾਂ 'ਚ ਕਾਫ਼ੀ ਲੋਕ-ਪਿ੍ਆ ਅਤੇ ਸਮਾਜ ਸੇਵਾ ਨਾਲ ਜੁੜੇ ਹੋਏ ਸੰਯਮ ਜੈਨ ਨੇ ਯੂਥ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਅਧਿਕਾਰਕ ਤੌਰ 'ਤੇ ਐਲਾਨ ਕੀਤਾ ਹੈ | ਸੰਯਮ ਜੈਲ ਕਾਰੋਬਾਰੀ ਪਰਿਵਾਰ ਨਾਲ ਸੰਬੰਧਿਤ ਹਨ ਤੇ ਉਨ੍ਹਾਂ ਖਰੜ 'ਚ ਸਮਾਜਿਕ ਸਰਗਰਮੀਆਂ ਅਤੇ ਲੋਕ-ਹਿਤੈਸ਼ੀ ਕੰਮਾਂ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ | ਪਿਛਲੇ 7 ਸਾਲਾਂ ਤੋਂ ਸੰਯਮ ਜੈਨ ਖਰੜ ਸ਼ਹਿਰ ਅੰਦਰ ਸਮਾਜ ਸੇਵਾ ਦੇ ਕਾਰਜ ਕਰਦੇ ਆ ਰਹੇ ਹਨ | ਉਹ ਮੌਜੂਦਾ ਸਮੇਂ 'ਚ ਕਿ੍ਸ਼ਨਾ ਕਲੱਬ ਖਰੜ ਦੇ ਪ੍ਰਧਾਨ, ਦਾਨਵੀਰ ਫਾਊਾਡੇਸ਼ਨ ਐਨ. ਜੀ. ਓ. ਖਰੜ ਦੇ ਜਨਰਲ ਸਕੱਤਰ, ਦੁਸਹਿਰਾ ਕਮੇਟੀ ਖਰੜ ਤੇ ਸ੍ਰੀ ਰਾਮ ਲੀਲ੍ਹਾ ਕਲੱਬ ਦੁਸਿਹਰਾ ਗਰਾਊਾਡ ਖਰੜ ਦੇ ਮੈਂਬਰ ਹਨ | ਇਸ ਤੋਂ ਇਲਾਵਾ ਹੋਰ ਵੀ ਕਈ ਸਮਾਜਿਕ ਸੰਸਥਾਵਾਂ ਨਾਲ ਉਹ ਸਿੱਧੇ ਤੌਰ 'ਤੇ ਜੁੜੇ ਹੋਏ ਹਨ | ਸੰਯਮ ਜੈਨ ਨੇ ਕਿਹਾ ਕਿ ਯੂਥ ਕਾਂਗਰਸ ਨੌਜਵਾਨਾਂ ਦੀ ਸੱਚੀ ਆਵਾਜ਼ ਹੈ ਅਤੇ ਉਹ ਹਮੇਸ਼ਾ ਨੌਜਵਾਨਾਂ ਦੇ ਹੱਕਾਂ, ਰੁਜ਼ਗਾਰ, ਸਿੱਖਿਆ ਅਤੇ ਸਮਾਜਿਕ ਨਿਆਂ ਲਈ ਸੰਘਰਸ਼ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਸਾਥੀਆਂ ਦਾ ਭਰੋਸਾ ਅਤੇ ਸਮਰਥਨ ਮਿਲਿਆ ਤਾਂ ਖਰੜ ਵਿਧਾਨ ਸਭਾ ਹਲਕੇ 'ਚ ਯੂਥ ਕਾਂਗਰਸ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਬਣਾਇਆ ਜਾਵੇਗਾ | ਉਨ੍ਹਾਂ 18 ਤੋਂ 35 ਸਾਲ ਦੇ ਨੌਜਵਾਨ ਭੈਣ-ਭਰਾਵਾਂ ਦੇ ਨਾਲ-ਨਾਲ ਸਮੁੱਚੇ ਖਰੜ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਯੂਥ ਕਾਂਗਰਸ ਦੀਆਂ ਚੋਣਾਂ 'ਚ ਵੋਟਿੰਗ ਕਰਨ ਲਈ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਇਮਾਨਦਾਰ, ਜ਼ਮੀਨ ਅਤੇ ਸੇਵਾ-ਭਾਵਨਾ ਨਾਲ ਜੁੜੇ ਨੌਜਵਾਨ ਨੂੰ ਆਪਣਾ ਕੀਮਤੀ ਸਮਰਥਨ ਦੇਣ ਤਾਂ ਕਿ ਉਹ ਸਮਾਜ ਸੇਵਾ ਦੇ ਰਾਹ 'ਤੇ ਚੱਲਦੇ ਹੋਏ ਖਰੜ ਦੇ ਹਰ ਵਰਗ ਖਾਸ ਕਰਕੇ ਨੌਜਵਾਨਾਂ ਦੀ ਭਲਾਈ ਲਈ ਪੂਰੀ ਨਿਸ਼ਠਾ ਨਾਲ ਕੰਮ ਕਰ ਸਕਣ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਸਕਣ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ <br/>... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-79 ਵਿਖੇ ਸ਼ਰਧਾ ਨਾਲ ਪ੍ਰਕਾਸ਼ ਪੁਰਬ ਮਨਾਇਆ <br/>
Ad Position 24