04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਖ਼ੂਨਦਾਨ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਜ਼ੀਰਕਪੁਰ, 31 ਜਨਵਰੀ (ਮਨਿੰਦਰ ਸਿੰਘ)-ਵਿਸ਼ਵਾਸ ਫਾਊਾਡੇਸ਼ਨ ਪੰਚਕੂਲਾ ਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਮੁਹਾਲੀ ਵਲੋਂ ਜ਼ੀਰਕਪੁਰ ਦੇ ਮੈਟਰੋ ਸਟੋਰ ਦੇ ਸਾਹਮਣੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਵਲੋਂ ਡਾ. ਕਾਰਤਿਕ ਅਗਰਵਾਲ ਦੀ ਨਿਗਰਾਨੀ ਹੇਠ 68 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਵਿਸ਼ਵਾਸ ਫਾਊਾਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਹੁੰਦੀ, ਸਗੋਂ ਹਰ ਕਿਸੇ ਨੂੰ 90 ਦਿਨਾਂ ਵਿਚ ਇਕ ਵਾਰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਇਹ ਲੋੜਵੰਦਾਂ ਦੀ ਮਦਦ ਕਰਦਾ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ | ਖ਼ੂਨਦਾਨ ਵਰਗਾ ਨੇਕ ਕੰਮ ਸਭ ਤੋਂ ਵੱਡੀ ਸੇਵਾ ਮੰਨਿਆ ਜਾਂਦਾ ਹੈ | ਇਸ ਮੌਕੇ ਪ੍ਰਬੰਧਕਾਂ ਵਲੋਂ ਸਾਰੇ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਤੋਹਫ਼ੇ ਦੇ ਕੇ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਰਿਸ਼ੀ ਸ਼ਾਸ਼ਵਤ ਵਿਸ਼ਵਾਸ, ਰਾਕੇਸ਼ ਗਰਗ, ਅਲਕਾ ਗਰਗ, ਪਵਨ ਗਰਗ, ਸੰਦੀਪ ਪਰਮਾਰ ਤੇ ਵਿਸ਼ਵਾਸ ਫਾਊਾਡੇਸ਼ਨ ਦੇ ਹੋਰ ਨੁਮਾਇੰਦੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਸ਼ਹੀਦੀ ਦਿਹਾੜੇ ਦੌਰਾਨ ਮਹਾਤਮਾ ਗਾਂਧੀ ਦੀ ਬਰਸੀ 'ਤੇ ਰੱਖਿਆ ਮੌਨ <br/> ਅਗਲੀ ਖ਼ਬਰ ਹਰਪ੍ਰੀਤ ਸਿੰਘ ਭਾਜਪਾ ਮੰਡਲ ਲਾਲੜੂ ਦੇ ਇੰਚਾਰਜ ਨਿਯੁਕਤ <br/>
Ad Position 24