ਚੰਡੀਗੜ੍ਹ, 31 ਜਨਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਸ਼ਹੀਦੀ ਦਿਵਸ 'ਤੇ ਮਹਾਤਮਾ ਗਾਂਧੀ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ | ਇਸ ਮੌਕੇ ਉਪ ਕੁਲਪਤੀ ਪ੍ਰੋ. ਰੇਣੂ ਵਿਗ ਦੀ ਅਗਵਾਈ ਵਿਚ ਵੱਖ-ਵੱਖ ਅਧਿਕਾਰੀ ਅਤੇ ਸਟਾਫ਼ ਉਪ ਕੁਲਪਤੀ ਦੇ ਦਫ਼ਤਰ ਕੰਪਲੈਕਸ ਵਿਚ ਇਕੱਠੇ ਹੋਏ, ਜਿੱਥੇ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ | ਇਸ ਮੌਕੇ ਉਪ ਕੁਲਪਤੀ ਦੇ ਸਕੱਤਰ ਪ੍ਰੋ. ਕਿ੍ਸ਼ਨ ਕੁਮਾਰ, ਯੂਨੀਵਰਸਿਟੀ ਸੁਰੱਖਿਆ ਦੇ ਮੁਖੀ ਵਿਕਰਮ ਸਿੰਘ, ਯੂਨੀਵਰਸਿਟੀ ਸੁਰੱਖਿਆ ਸਟਾਫ਼ ਦੇ ਮੈਂਬਰਾਂ ਅਤੇ ਹੋਰ ਅਧਿਕਾਰੀ ਸ਼ਾਮਲ ਸਨ | ਡਾ. ਪਰਮਜੀਤ ਸਿੰਘ ਕੰਗ ਦੀ ਅਗਵਾਈ ਹੇਠ ਸਵੇਰੇ 11:00 ਵਜੇ ਤੋਂ 11:02 ਵਜੇ ਤੱਕ ਦੋ ਮਿੰਟ ਦਾ ਮੌਨ ਰੱਖਿਆ ਗਿਆ | ਪੀ. ਯੂ. ਨੈਸ਼ਨਲ ਸਰਵਿਸ ਸਕੀਮ (ਐੱਨ. ਐੱਸ. ਐੱਸ.) ਨੇ ਕੈਂਪਸ ਵਿਚ ਇਕ ਸਫ਼ਾਈ ਮੁਹਿੰਮ ਅਤੇ ਸਹੁੰ ਚੁੱਕ ਸਮਾਰੋਹ ਦਾ ਕਰਵਾਇਆ | ਜਿਸ ਵਿਚ ਮਹਾਤਮਾ ਗਾਂਧੀ ਦੀ ਸ਼ਹਾਦਤ ਦੀ ਯਾਦ ਵਿਚ ਇਹ ਪ੍ਰੋਗਰਾਮ ਮਨਾਇਆ | ਇਸ ਪ੍ਰੋਗਰਾਮ ਦਾ ਸੰਯੋਜਨ ਡਾ. ਪਰਵੀਨ ਗੋਇਲ ਪ੍ਰੋਗਰਾਮ ਕੋਆਰਡੀਨੇਟਰ, ਡਾ. ਸੋਨੀਆ ਸ਼ਰਮਾ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਦੁਆਰਾ ਕੀਤਾ ਗਿਆ |