04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹਰਪ੍ਰੀਤ ਸਿੰਘ ਭਾਜਪਾ ਮੰਡਲ ਲਾਲੜੂ ਦੇ ਇੰਚਾਰਜ ਨਿਯੁਕਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਲਾਲੜੂ, 31 ਜਨਵਰੀ (ਰਾਜਬੀਰ ਸਿੰਘ)-ਭਾਜਪਾ ਮੰਡਲ ਲਾਲੜੂ ਦੀ ਮੀਟਿੰਗ ਮੰਡਲ ਪ੍ਰਧਾਨ ਸੰਜੂ ਰਾਣਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜਿੱਥੇ ਮੰਡਲ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ, ਉਥੇ ਹੀ ਹਰਪ੍ਰੀਤ ਸਿੰਘ ਟਿੰਕੂ ਨੂੰ ਮੰਡਲ ਦਾ ਇੰਚਾਰਜ ਲਗਾਉਣ ਉਪਰੰਤ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਤੇ ਰਾਜਪਾਲ ਰਾਣਾ ਨੇ ਨਵੀਂ ਟੀਮ ਨੂੰ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁਚਾਉਣ ਲਈ ਪ੍ਰੇਰਿਤ ਕੀਤਾ | ਇਸ ਮੀਟਿੰਗ ਦੌਰਾਨ ਹੁਕਮ ਸਿੰਘ ਰਾਣਾ, ਵਿਕਾਸ ਕੁਮਾਰ, ਬਲਵਿੰਦਰ ਸਿੰਘ, ਨਵੀਨ ਕੁਮਾਰ, ਬੰਟੀ ਸ਼ਰਮਾ, ਸਤਬੀਰ ਰਾਣਾ, ਹਰਵਿੰਦਰ ਸਿੰਘ ਤੇ ਪ੍ਰਮੋਦ ਗੁਪਤਾ ਨੂੰ ਮੰਡਲ ਦਾ ਉਪ ਪ੍ਰਧਾਨ, ਜਦਕਿ ਸੁਰਿੰਦਰ ਕੁਮਾਰ ਤੇ ਅਨੁਜ ਰਾਣਾ ਨੂੰ ਜਨਰਲ ਸਕੱਤਰ ਚੁਣਿਆ ਗਿਆ | ਇਸ ਮੀਟਿੰਗ 'ਚ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਰਜੀਵ ਸ਼ਰਮਾ, ਸਾਬਕਾ ਮੰਡਲ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ, ਜ਼ਿਲ੍ਹਾ ਉਪ ਪ੍ਰਧਾਨ ਰਾਜਪਾਲ ਰਾਣਾ ਤੇ ਪੁਸ਼ਪਿੰਦਰ ਮਹਿਤਾ ਸਮੇਤ ਅਨੇਕਾਂ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਦੋ ਪੱਕੀਆਂ ਸਹੇਲੀਆਂ ਦੀ ਇਕੋ ਦਿਨ ਹੋਈ ਮੌਤ-ਦੋਵਾਂ ਨੇ ਦਾਨ ਕੀਤੀਆਂ ਅੱਖਾਂ <br/>
Ad Position 24