04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਦੋ ਪੱਕੀਆਂ ਸਹੇਲੀਆਂ ਦੀ ਇਕੋ ਦਿਨ ਹੋਈ ਮੌਤ-ਦੋਵਾਂ ਨੇ ਦਾਨ ਕੀਤੀਆਂ ਅੱਖਾਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਡੇਰਾਬੱਸੀ, 31 ਜਨਵਰੀ (ਗੁਰਮੀਤ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਦੀ ਵਿਵੇਕਾਨੰਦ ਸ਼ਾਖਾ ਵਲੋਂ 'ਹਨ੍ਹੇਰੇ ਤੋਂ ਉਜਾਲੇ' ਵੱਲ ਮੁਹਿੰਮ ਤਹਿਤ ਅੱਜ ਦੋ ਮਹਿਲਾਵਾਂ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾ ਕੇ 4 ਲੋਕਾਂ ਦੀ ਹਨ੍ਹੇਰੀ ਜ਼ਿੰਦਗੀ 'ਚ ਚਾਨਣ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਉਪ ਪ੍ਰਧਾਨ ਨਿਤਿਨ ਜਿੰਦਲ ਨੇ ਦੱਸਿਆ ਕਿ ਪਹਿਲਾਂ ਪ੍ਰੀਸ਼ਦ ਦੀ ਟੀਮ ਵਲੋਂ ਏ. ਟੀ. ਐੱਸ. ਦੀ ਰਹਿਣ ਵਾਲੀ 68 ਸਾਲਾ ਕਮਲਾ ਰਾਣੀ ਪਤਨੀ ਡਾ. ਬਰਖਾ ਰਾਮ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ, ਜਦਕਿ ਬਾਅਦ 'ਚ ਏ. ਟੀ. ਐੱਸ. ਦੀ ਹੀ ਰਹਿਣ ਵਾਲੀ 85 ਸਾਲਾ ਕਿ੍ਸ਼ਨਾ ਸੰਗਰ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ | ਅੱਖਾਂ ਲੈਣ ਦੀ ਪੂਰੀ ਪ੍ਰਕਿਰਿਆ ਪੀ. ਜੀ. ਆਈ. ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਵਲੋਂ ਮੁਕੰਮਲ ਕੀਤੀ ਗਈ | ਇਹ ਵੀ ਇਕ ਇਤਫ਼ਾਕ ਹੈ ਕਿ ਮਰਨ ਵਾਲੀਆਂ ਦੋਵੇਂ ਔਰਤਾਂ ਇਕੋ ਟਾਵਰ 'ਚ ਰਹਿੰਦੀਆਂ ਸਨ ਅਤੇ ਉਹ ਬਹੁਤ ਵਧੀਆ ਸਹੇਲੀਆਂ ਵੀ ਸਨ, ਜਦਕਿ ਉਨ੍ਹਾਂ ਦੀ ਮੌਤ ਵੀ 10 ਮਿੰਟਾਂ ਦੇ ਅੰਤਰਾਲ ਨਾਲ ਹੋਈ | ਜ਼ਿਕਰਯੋਗ ਹੈ ਕਿ ਕਮਲਾ ਰਾਣੀ ਦੇ ਪਤੀ ਡਾ. ਬਰਖਾ ਰਾਮ ਡੇਰਾਬੱਸੀ ਦੇ ਪ੍ਰਸਿੱਧ ਸਮਾਜ ਸੇਵੀ ਹਨ, ਜੋ ਕਿ ਮੌਜੂਦਾ ਸਮੇਂ 'ਚ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਹਨ | ਭਾਰਤ ਵਿਕਾਸ ਪ੍ਰੀਸ਼ਦ ਹੁਣ ਤੱਕ 11 ਵਿਅਕਤੀਆਂ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾ ਚੁੱਕੀ ਹੈ, ਜਿਸ ਨਾਲ 22 ਨੇਤਰਹੀਣ ਵਿਅਕਤੀ ਇਸ ਸੁੰਦਰ ਦੁਨੀਆ ਨੂੰ ਦੇਖਣ ਦੇ ਯੋਗ ਹੋਏ ਹਨ | ਦੋਵਾਂ ਮਹਿਲਾਵਾਂ ਦਾ ਅੰਤਿਮ ਸਸਕਾਰ ਅੱਜ ਰਾਮ ਬਾਗ਼ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿਥੇ ਕਿ ਵੱਖ-ਵੱਖ ਰਾਜਸੀ, ਧਾਰਮਿਕ, ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਸਥਾਨਕ ਪਤਵੰਤੇ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਹਰਪ੍ਰੀਤ ਸਿੰਘ ਭਾਜਪਾ ਮੰਡਲ ਲਾਲੜੂ ਦੇ ਇੰਚਾਰਜ ਨਿਯੁਕਤ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24