ਐੱਸ. ਏ. ਐੱਸ. ਨਗਰ, 22 ਫਰਵਰੀ (ਪ੍ਰੋ. ਅਵਤਾਰ ਸਿੰਘ)-ਮਿਸਲ ਸਤਲੁਜ ਵਲੋਂ ਜਾਰੀ 'ਪੂਰਾ ਪੰਜਾਬ' ਲਹਿਰ ਦੇ ਛੇਵੇਂ ਦਿਨ ਵੀ ਪੰਜਾਬ ਹਿਤੈਸ਼ੀ ਲੋਕਾਂ ਦਾ ਪੂਰਾ ਸਮਰਥਨ ਮਿਲਣਾ ਜਾਰੀ ਰਿਹਾ | ਇਸ ਮੌਕੇ ਵੱਡੀ ਗਿਣਤੀ 'ਚ ਪੰਜਾਬ ਹਿਤੈਸ਼ੀਆਂ ਨੇ ਜਨਤਕ ਦਸਤਖ਼ਤ ਪਟੀਸ਼ਨ ਉਪਰ ਦਸਤਖ਼ਤ ਕਰਕੇ ਇਸ ਮੁਹਿੰਮ ਨੂੰ ਹੋਰ ਹੁੰਗਾਰਾ ਦਿੱਤਾ | ਅੱਜ ਮੁੱਖ ਤੌਰ 'ਤੇ ਮੰਚ ਤੋਂ ਐੱਸ. ਜੀ. ਪੀ. ਸੀ. ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਹਰਪ੍ਰੀਤ ਕੌਰ ਢੱਡਾ, ਬੀਬੀ ਰਜਿੰਦਰ ਕੌਰ ਰਡਿਆਲਾ, ਨਛੱਤਰ ਸਿੰਘ ਝੰਜੇੜੀ, ਬੀਬੀ ਜਸਮੀਤ ਕੌਰ ਛੀਨਾ, ਬੀਬਾ ਨਰਿੰਦਰਜੋਤ ਕੌਰ ਢਿੱਲਵਾਂ, ਹਰਮਨਜੀਤ ਸਿੰਘ ਫਿਰੋਜ਼ਪੁਰ ਅਤੇ ਹਰਦੀਪ ਸਿੰਘ ਬਾਠ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੁਹਿੰਮ ਦੇ ਅਗਲੇ ਪੜਾਅ ਦੀ ਜਾਣਕਾਰੀ ਦਿੰਦਿਆਂ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪੂਰਾ ਪੰਜਾਬ ਲਹਿਰ ਦੇ ਮੰਚ ਤੋਂ ਮੰਗਲਵਾਰ (24 ਫਰਵਰੀ) ਦਾ ਦਿਨ ਸਮੁੱਚੀਆਂ ਸਿਆਸੀ ਜਮਾਤਾਂ, ਕਿਸਾਨ ਜੱਥੇਬੰਦੀਆਂ ਤੇ ਹੋਰ ਪੰਜਾਬ ਹਿਤੈਸ਼ੀ ਜਥੇਬੰਦੀਆਂ ਲਈ ਰਾਖਵਾਂ ਰੱਖਿਆ ਗਿਆ ਹੈ | ਉਨ੍ਹਾਂ ਸਮੁੱਚੀਆਂ ਸਿਆਸੀ ਜਮਾਤਾਂ, ਕਿਸਾਨ ਜੱਥੇਬੰਦੀਆਂ ਅਤੇ ਹੋਰ ਪੰਜਾਬ ਹਿਤੈਸ਼ੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਆਗੂ ਵਲੋਂ ਨਿਰਧਾਰਿਤ ਦਿਨ ਪੂਰਾ ਪੰਜਾਬ ਲਹਿਰ ਦੇ ਮੰਚ 'ਤੇ ਪੰਜਾਬ ਪ੍ਰਤੀ ਆਪਣੇ ਏਜੰਡੇ ਨੂੰ ਸੰਗਤ ਦੇ ਸਾਹਮਣੇ ਜਰੂਰ ਪੇਸ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਲਈ ਬਕਾਇਦਾ ਤੌਰ 'ਤੇ ਨਿੱਜੀ ਅਤੇ ਸੋਸ਼ਲ ਮੀਡੀਆ ਰਾਹੀਂ ਸੱਦਾ ਪੱਤਰ ਸਿਆਸੀ ਪਾਰਟੀਆਂ ਦੇ ਮੁੱਖ ਦਫ਼ਤਰਾਂ, ਕਿਸਾਨ ਆਗੂਆਂ ਦੇ ਪ੍ਰਧਾਨ ਸਾਹਿਬਾਨਾਂ ਨੂੰ ਭੇਜਿਆ ਗਿਆ ਹੈ | ਪੂਰਾ ਪੰਜਾਬ ਲਹਿਰ ਦੇ ਕੌਮੀ ਕਨਵੀਨਰ ਅਮਰਿੰਦਰ ਸਿੰਘ ਤੁੜ ਨੇ ਕਿਹਾ ਕਿ ਇਸ ਸੰਬੰਧੀ ਪੰਜਾਬ ਭਾਜਪਾ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਪੁਨਰ ਸੁਰਜੀਤ ਅਕਾਲੀ ਦਲ, ਵਾਰਿਸ ਪੰਜਾਬ, ਆਮ ਆਦਮੀ ਪਾਰਟੀ, ਕਾਂਗਰਸ, ਪੰਜਾਬ ਬਸਪਾ ਅਤੇ ਸੀ. ਪੀ. ਐੱਮ., ਸੀ. ਪੀ. ਆਈ. ਸਮੇਤ ਕਿਸਾਨ ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜਿਆ ਜਾ ਚੁੱਕਾ