26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਰਾਜਪਾਲ ਕਟਾਰੀਆ ਵਲੋਂ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਐਵਾਰਡ ਸਮਾਰੋਹ 'ਚ ਕਲਾ ਜਗਤ ਦੀ ਸ਼ਖ਼ਸੀਅਤਾਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 27-02-2026
ਚੰਡੀਗੜ੍ਹ, 26 ਫ਼ਰਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੁਆਰਾ ਕਰਵਾਏ ਪਹਿਲੀ ਸੀਐਸਐਨ ਅਵਾਰਡ ਸਮਾਰੋਹ ਵਿਚ ਕਲਾ, ਸੰਗੀਤ, ਨਿ੍ਤ ਅਤੇ ਰੰਗਮੰਚ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਚੰਡੀਗੜ੍ਹ ਦੇ ਗੁਲਾਬ ਚੰਦ ਕਟਾਰੀਆ ਵਲੋਂ ਸਨਮਾਨਿਤ ਕੀਤੇ ਜਾਣ ਦੀਆਂ ਰਸਮਾਂ ਨਿਭਾਉਣ ਕਲਾਕਾਰਾਂ ਦੀ ਕਲਾ ਖੂਬ ਪ੍ਰਸੰਸਾ ਕੀਤੀ |
ਇਸ ਸਮਾਰੋਹ ਵਿਚ ਥੀਓਟਰਾਂ ਦੇ ਲਈ ਉਮੇਸ਼ ਕਾਂਤ, ਸ਼ਾਸਤਰੀ ਨਿ੍ਤ (ਭਰਨਾਟਿਯਮ) ਲਈ ਵਿਦੁਸ਼ੀ ਸੁਚਿੱਤਰਾ ਮਿੱਤਰਾ, ਲੋਕ ਸੰਗੀਤ (ਵੋਕਲ) ਲਈ ਡਾ. ਸੁਖਮਿੰਦਰ ਕੌਰ ਬਰਾੜ (ਸੁਖੀ ਬਰਾੜ), ਵਿਗਿਆਨਕ ਸੰਗੀਤ (ਵਾਦਕ) ਲਈ ਪੰ. ਵਿਨੋਦ ਪੰਵਾਰ, ਲਾਈਟ ਮਿਊਜ਼ਿਕ ਲਈ ਡਾ. ਰਿੰਕੂ ਕਾਲੀਆ, ਥੀਏਟਰ ਅਭਿਨੇਤਾ ਲਈ ਅਭਿਸ਼ੇਕ ਸ਼ਰਮਾ, ਸਟੇਜ ਕ੍ਰਾਫਟ (ਪ੍ਰਾਪਰਟੀ ਤੇ ਸਹਿਯੋਗੀ ਗਤੀਵਿਧੀਆਂ) ਲਈ ਸੁਬਾਸ਼ੀਸ਼ ਗੁਹਾ ਨਿਯੋਗੀ, ਲੋਕ ਨਾਚ ਲਈ ਸਰਵਨ ਸਿੰਘ ਚੰਨੀ, ਕੋਰੀਓਗ੍ਰਾਫੀ ਲਈ ਤਰਸੇਮ ਚੰਦ ਕਾਲਹੇਰੀ(ਭੋਲਾ ਕਾਲਹੇਰੀ) ਜਦਕਿ ਲਾਈਫਟਾਈਮ ਅਚੀਵਮੈਂਟ ਐਵਾਰਡ ਤੋਂ ਐਸ.ਡੀ. ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ 'ਕਲਾ ਪੰਥੀ ਪੁਰਸਕਾਰ (ਓਲਡ ਪ੍ਰੀਮੀਅਰ ਐਵਾਰਡ)' ਤੋਂ ਪ੍ਰਾਚੀਨ ਕਲਾ ਕੇਂਦਰ ਨੂੰ ਇਹ ਐਵਾਰਡ ਕੇਂਦਰ ਦੀ ਰਜਿਸਟਰਾਰ ਅਤੇ ਅੰਤਰਰਾਸ਼ਟਰੀ ਪ੍ਰਸਿੱਧ ਨਿ੍ਤਿਕਾ ਸੋਭਾ ਕੌਸ਼ਰ ਵਲੋਂ ਹਾਸਿਲ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿਚ ਕਿਹਾ, Tਕਲਾ ਅਤੇ ਸੱਭਿਆਚਾਰ ਸਮਾਜ ਨੂੰ ਜੋੜਨ 'ਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ | ਇਸੇ ਅਕਾਦਮੀ ਦੀ ਚੈਅਰਪਰਸਨ ਡਾ. ਸੁਖਮਿੰਦਰ ਕੌਰ ਬਰਾੜ (ਸੁੱਖੀ ਬਰਾੜ) ਨੇ ਕਿਹਾ ਕਿ ਸੀ.ਅੱੈਸ.ਐੱਨ.ਏ. ਟਰਾਈਸਿਟੀ ਦੀ ਪ੍ਰਤਿਭਾ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਸਨਮਾਨ ਕਲਾਕਾਰਾਂ ਦੀ ਕਲਾ ਪ੍ਰਤੀ ਸਾਧਨਾ ਦੇ ਮੱਦੇਨਜ਼ਰ ਦਿੱਤੇ ਗਏ | ਉਨ੍ਹਾਂ ਨੇ ਕਿਹਾ ਕਿ ਅੱਗੋਂ ਵੀ ਵੱਧ ਤੋਂ ਵੱਧ ਨਵੇਂ ਕਲਾਕਾਰਾਂ ਨੂੰ ਅਜਿਹੇ ਪੁਰਸਕਾਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਉਤਸਾਹਿਤ ਕੀਤਾ ਜਾਵੇਗਾ | ਇਸ ਸਮਾਰੋਹ 'ਚ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਸ਼ਵਿੰਦਰ ਮਾਹਲ, ਬੀ.ਐਨ ਸ਼ਰਮਾ, ਮਲਕੀਤ ਰੌਣੀ, ਵਿਨੋਦ ਸ਼ਰਮਾ ਤੋਂ ਇਲਾਵਾ ਸੁਦੇਸ਼ ਸ਼ਰਮਾ, ਹਰਜੀਤ, ਨਵਦੀਪ ਕੌਰ, ਵਿਨੀਤਾ ਮਨਕੋਟੀਆ ਦੇ ਨਾਲ-ਨਾਲ ਲੇਖਿਕ ਭੁਪਿੰਦਰ ਸਿੰਘ ਮਲਿਕ, ਸਾਧਨਾ ਸੰਗਰ, ਰਾਜਿੰਦਰ ਧੀਮਾਨ, ਆਰ.ਡੀ.ਕੈਲੇ, ਸਵਰਨ ਸਿੰਘ, ਯਾਦਵਿੰਦਰ ਸਿੰਘ ਸਿੱਧੂ ਆਦਿ ਨੇ ਵੀ ਸ਼ਮੂਲੀਅਤ ਕੀਤੀ | ਸਮੁੱਚੇ ਪ੍ਰੋਗਰਾਮ ਨੂੰ ਪੁਨੀਤਾ ਬਾਵਾ ਵਲੋਂ ਸੁਚੱਜੇ ਢੰਗ ਨਾਲ ਨਿਭਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਰੰਧਾਵਾ ਵਲੋਂ ਪੁਲਿਸ ਪ੍ਰਸ਼ਾਸਨ 'ਤੇ ਕੀਤੀ ਟਿੱਪਣੀ ਦੀ 'ਆਪ' ਵਿਧਾਇਕ ਰੰਧਾਵਾ ਨੇ ਕੀਤੀ ਨਿਖੇਧੀ <br/> ਅਗਲੀ ਖ਼ਬਰ ਰਵਿੰਦਰ ਸਿੰਘ ਖੇੜਾ ਵਲੋਂ ਟਕਸਾਲੀ ਅਕਾਲੀ ਆਗੂ ਬਲਜਿੰਦਰ ਸਿੰਘ ਚਨਾਲੋਂ ਨਾਲ ਮੁਲਾਕਾਤ <br/>
Ad Position 24