20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਾਦਲ ਦੀ ਅਗਵਾਈ ਹੇਠ ਸਦਾ ਲੋਕਾਂ ਦੇ ਹੱਕਾਂ ਲਈ ਡੱਟ ਕੇ ਖੜ੍ਹੀ ਰਹੀ ਖੇਤਰੀ ਪਾਰਟੀ- ਖੇੜਾ

Ad Position 21
No active advertisement
ਅਜੀਤ ਡੈਸਕ 06-03-2026
ਖਰੜ, 5 ਮਾਰਚ (ਜੰਡਪੁਰੀ)-ਯੂਥ ਅਕਾਲੀ ਦਲ ਦੇ ਸਕੱਤਰ ਅਤੇ ਹਲਕਾ ਖਰੜ ਦੇ ਇੰਚਾਰਜ ਰਵਿੰਦਰ ਸਿੰਘ ਖੇੜਾ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਹਰਸਿਮਰਨ ਸਿੰਘ ਬਿੰਨੀ, ਗੁਰਨਾਮ ਸਿੰਘ ਦਾਊਾ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ ਅਤੇ ਨਾਲ ਹੀ 2027 ਦੀਆਂ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਖੇੜਾ ਨੇ ਕਿਹਾ ਕਿ ਲੋਕ ਬਾਹਰਲੀਆਂ ਪਾਰਟੀਆਂ ਅਤੇ ਹਲਕੇ ਨਾਲ ਸੰਬੰਧ ਨਾ ਰੱਖਣ ਵਾਲੇ ਉਮੀਦਵਾਰਾਂ ਤੋਂ ਨਿਰਾਸ਼ ਹੋ ਚੁੱਕੇ ਹਨ, ਕਿਉਂਕਿ ਇਨ੍ਹਾਂ ਨੇ ਨਾ ਤਾਂ ਲੋਕਾਂ ਦੀਆਂ ਮੁਢਲੀਆਂ ਸੁਵਿਧਾਵਾਂ ਲਈ ਕੋਈ ਢੰਗ ਦਾ ਕੰਮ ਕੀਤਾ ਹੈ ਤੇ ਨਾ ਹੀ ਹਲਕੇ ਦਾ ਵਿਕਾਸ ਕਰਵਾਉਣ 'ਚ ਕੋਈ ਦਿਲਚਸਪੀ ਦਿਖਾਈ ਹੈ | ਉਨ੍ਹਾਂ ਨੇ ਖਾਸ ਤੌਰ 'ਤੇ 'ਆਪ' ਵਿਧਾਇਕਾ ਅਨਮੋਲ ਗਗਨ ਮਾਨ ਅਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਚੋਣਾਂ ਦੌਰਾਨ 'ਆਪ' ਵਲੋਂ ਕੀਤੇ ਗਏ ਵਾਅਦੇ ਅਜੇ ਤੱਕ ਜ਼ਮੀਨੀ ਪੱਧਰ 'ਤੇ ਨਜ਼ਰ ਨਹੀਂ ਆ ਰਹੇ | ਉਨ੍ਹਾਂ ਕਿਹਾ ਕਿ ਖਰੜ ਹਲਕੇ 'ਚ ਸੜਕਾਂ ਦੀ ਖ਼ਰਾਬ ਹਾਲਤ, ਸੀਵਰੇਜ ਦੀ ਸਮੱਸਿਆ, ਟ੍ਰੈਫਿਕ ਜਾਮ, ਪੀਣ ਵਾਲੇ ਪਾਣੀ ਦੀ ਕਮੀ ਅਤੇ ਬੇਰੁਜ਼ਗਾਰੀ ਵਰਗੇ ਮੁੱਦੇ ਅੱਜ ਵੀ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ | ਖੇੜਾ ਨੇ ਕਿਹਾ ਕਿ ਖਰੜ ਦੇ ਲੋਕ ਸਮਝ ਚੁੱਕੇ ਹਨ ਕਿ ਬਾਹਰੋਂ ਆਏ ਉਮੀਦਵਾਰਾਂ ਦਾ ਹਲਕੇ ਨਾਲ ਕੋਈ ਜੁੜਾਵ ਨਹੀਂ ਹੁੰਦਾ ਅਤੇ ਖੇਤਰੀ ਪਾਰਟੀ ਹੀ ਸਥਾਨਕ ਮੁੱਦਿਆਂ ਨੂੰ ਸਮਝਦੀ ਹੈ ਅਤੇ ਉਨ੍ਹਾਂ ਦਾ ਹੱਲ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ 2027 'ਚ ਖਰੜ ਦੀ ਆਵਾਜ਼ ਖੇਤਰੀ ਪਾਰਟੀ ਦੇ ਹੱਕ 'ਚ ਬੁਲੰਦ ਹੋਵੇਗੀ ਅਤੇ ਲੋਕ ਆਪਣਾ ਫੈਸਲਾ ਬਦਲਾਅ ਦੇ ਹੱਕ 'ਚ ਕਰਨਗੇ |ਖੇੜਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਖੇਤਰੀ ਪਾਰਟੀ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਡੱਟ ਕੇ ਖੜ੍ਹੀ ਰਹੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਬਾਦਲ ਦੀ ਦੂਰਅੰਦੇਸ਼ੀ ਅਤੇ ਤਜਰਬੇ ਨਾਲ ਹੀ ਪੰਜਾਬ ਨੂੰ ਮਜ਼ਬੂਤ ਅਤੇ ਵਿਕਾਸਸ਼ੀਲ ਬਣਾਇਆ ਜਾ ਸਕਦਾ ਹੈ | ਇਸ ਮੌਕੇ ਮੇਜਰ ਸਿੰਘ ਛੱਜੂਮਾਜਰਾ, ਜੀਤ ਸਿੰਘ ਖਾਨਪੁਰ, ਗੁਰਸਿਮਰਨ ਸਿੰਘ, ਕਮਲਜੀਤ ਸਿੰਘ ਲੌਂਗੀਆ, ਅਮਨਦੀਪ ਸਿੰਘ, ਸੁਰਿੰਦਰ ਸਿੰਘ ਸੋਹਲ, ਮਨਦੀਪ ਸਿੰਘ, ਸਿਮਰਨਜੀਤ ਸਿੰਘ, ਰਾਕੇਸ਼ ਜੋਸ਼ੀ, ਕੁਲਵੰਤ ਸਿੰਘ, ਗੁਰਨਾਮ ਸਿੰਘ, ਬਲਕਾਰ ਸਿੰਘ ਬੱਬੂ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੀ ਗੋਲਡਨ ਪਾਮ ਪ੍ਰੀਮੀਅਮ ਸੁਸਾਇਟੀ ਦੇ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸੇ ਅਗਲੀ ਖ਼ਬਰ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਸਪੈਸ਼ਲ ਕਾੳਾੂਟਰ ਸਥਾਪਿਤ- ਗੁਰਮੀਤ ਸਿੰਘ <br/>
Ad Position 24