20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਡੇਰਾਬੱਸੀ ਦੀ ਗੋਲਡਨ ਪਾਮ ਪ੍ਰੀਮੀਅਮ ਸੁਸਾਇਟੀ ਦੇ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸੇ

Ad Position 21
No active advertisement
ਅਜੀਤ ਡੈਸਕ 06-03-2026
ਡੇਰਾਬੱਸੀ, 5 ਮਾਰਚ (ਗੁਰਮੀਤ ਸਿੰਘ)- ਹੈਬਤਪੁਰ ਸੜਕ 'ਤੇ ਸਥਿਤ ਗੋਲਡਨ ਪਾਮ ਪ੍ਰੀਮੀਅਮ ਹਾਊਸਿੰਗ ਸੁਸਾਇਟੀ 'ਚ ਰਹਿੰਦੇ ਲੋਕ ਕਈ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬੰਦ ਹੋਣ ਕਰਕੇ ਦੂਸ਼ਿਤ ਪਾਣੀ ਸੁਸਾਇਟੀ 'ਚ ਘੁੰਮ ਰਿਹਾ ਹੈ | ਗੰਦਗੀ ਅਤੇ ਬਦਬੂ ਕਰਕੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ, ਜਦਕਿ ਬਿਲਡਰ ਕੋਈ ਸੁਣਵਾਈ ਨਹੀਂ ਕਰ ਰਿਹਾ | ਸੁਸਾਇਟੀ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਖੂਨ-ਪਸੀਨੇ ਦੀ ਕਮਾਈ ਨਾਲ ਪਲਾਟ ਖ਼ਰੀਦ ਕੇ ਘਰ ਬਣਾਏ ਹਨ, ਪਰ ਬਿਲਡਰ ਵਲੋਂ ਉਨ੍ਹਾਂ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਸੁਸਾਇਟੀ 'ਚ ਆਉਣ-ਜਾਣ ਵਾਲੀ ਸੜਕ ਵੀ ਕੁਝ ਮਹੀਨੇ ਪਹਿਲਾਂ ਹੀ ਤਿਆਰ ਕੀਤੀ ਗਈ ਹੈ | ਬਿਲਡਰ ਨੇ ਵਾਅਦਾ 45 ਫੁੱਟ ਐਂਟਰੀ ਸੜਕ ਬਣਾ ਕੇ ਦੇਣ ਦਾ ਕੀਤਾ ਸੀ ਤੇ ਹਕੀਕਤ 'ਚ ਸਿਰਫ 30 ਫੁੱਟ ਦੀ ਐਂਟਰੀ ਦਿੱਤੀ ਗਈ ਹੈ | ਹਾਲੇ ਤੱਕ ਸੁਸਾਇਟੀ ਦੀ ਚਾਰਦੀਵਾਰੀ ਵੀ ਨਹੀਂ ਬਣਾਈ ਗਈ, ਜਿਸ ਕਰਕੇ ਘਰ ਸੁਰੱਖਿਅਤ ਨਹੀਂ ਹਨ ਅਤੇ ਹਰ ਸਮੇਂ ਚੋਰੀ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ | ਲੋਕਾਂ ਨੇ ਕਿਹਾ ਕਿ ਬਿਲਡਰ ਨੂੰ ਕਈ ਵਾਰ ਸਮੱਸਿਆਵਾਂ ਦੱਸਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ, ਜਦਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਧਿਆਨ ਨਹੀਂ ਦੇ ਰਹੇ | ਇਸ ਬਾਰੇ ਜਦੋਂ ਮੈਨੇਜਮੈਂਟ ਦਾ ਪੱਖ ਲੈਣ ਲਈ ਵਾਰ-ਵਾਰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਟਰੈਕਟਰ ਹੇਠਾਂ ਆ ਕੇ 10 ਸਾਲਾ ਬੱਚੇ ਦੀ ਮੌਤ <br/> ਅਗਲੀ ਖ਼ਬਰ ਬਾਦਲ ਦੀ ਅਗਵਾਈ ਹੇਠ ਸਦਾ ਲੋਕਾਂ ਦੇ ਹੱਕਾਂ ਲਈ ਡੱਟ ਕੇ ਖੜ੍ਹੀ ਰਹੀ ਖੇਤਰੀ ਪਾਰਟੀ- ਖੇੜਾ
Ad Position 24