14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮੈਡੀਕਲ ਕਰਮਚਾਰੀਆਂ ਨੇ ਕਾਲੇ ਰਿਬਨ ਬੰਨ੍ਹ ਕੇ ਨਿਭਾਈ ਆਪਣੀ ਡਿਊਟੀ

Ad Position 21
No active advertisement
ਅਜੀਤ ਡੈਸਕ 11-03-2026
ਚੰਡੀਗੜ੍ਹ, 10 ਮਾਰਚ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ 'ਚ ਐਨ.ਐਚ.ਐਮ ਕਰਮਚਾਰੀ ਯੂਨੀਅਨ ਦੇ ਸੱਦੇ 'ਤੇ ਸਾਰੇ ਐਨ.ਐਚ.ਐਮ ਕਰਮਚਾਰੀਆਂ ਐਮਰਜੈਂਸੀ ਮੈਡੀਕਲ ਅਫ਼ਸਰ, ਆਯੁਰਵੇਦਿਕ ਮੈਡੀਕਲ ਅਫ਼ਸਰ, ਨਰਸਿੰਗ ਅਫ਼ਸਰ, ਫਾਰਮੇਸੀ ਅਫ਼ਸਰ, ਐਲ.ਐਚ.ਵੀ, ਏ.ਐਨ.ਐਮ, ਲੈਬ ਟੈਕਨੀਸ਼ਨ, ਡਾਟਾ ਐਂਟਰੀ ਓਪਰੇਟਰ, ਟੀ.ਬੀ ਵਿਭਾਗ ਦੇ ਸੁਪਰਵਾਈਜ਼ਰ, ਲੈਬ ਸੁਪਰਵਾਈਜ਼ਰ, ਟੀ.ਬੀ.ਐਚ.ਵੀ, 112 ਡਰਾਈਵਰ, ਐਮਰਜੈਂਸੀ ਮੈਡੀਕਲ ਟੈਕਨੀਸ਼ਨ, ਕਲਾਸ–4 ਕਰਮਚਾਰੀ ਅਤੇ ਹੋਰ ਕਰਮਚਾਰੀ — ਨੇ ਇਕਜੁੱਟ ਹੋ ਕੇ ਰਿਬਨ ਲਗਾ ਕੇ ਆਪਣੀ ਰੋਜ਼ਾਨਾ ਡਿਊਟੀ ਨਿਭਾਈ | ਇਹ ਰੋਸ ਪ੍ਰਦਰਸ਼ਨ ਵਜੋਂ ਕੀਤਾ ਗਿਆ | ਇਸ ਵਿਚ ਜੀ.ਐਮ.ਐਸ.ਐਚ-16, ਸਿਵਲ ਹਸਪਤਾਲ ਸੈਕਟਰ 22, ਸੈਕਟਰ 45, ਮਨੀਮਾਜਰਾ, ਵੱਖ–ਵੱਖ ਡਿਸਪੈਂਸਰੀਆਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ | ਇਸ ਮੌਕੇ 'ਤੇ ਯੂਨੀਅਨ ਦੀ ਪ੍ਰਧਾਨ ਬਬੀਤਾ ਰਾਵਤ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਮਚਾਰੀਆਂ ਨੂੰ ਸੈਂਟਰਲ ਸ਼ੇਅਰ ਦੇ ਨਾਲ–ਨਾਲ ਯੂ.ਟੀ ਸ਼ੇਅਰ ਮਿਲਣਾ ਸੀ, ਪਰ ਦਸੰਬਰ 2025 ਬੀਤ ਜਾਣ ਦੇ ਬਾਵਜੂਦ ਅੱਜ ਤੱਕ ਯੂ.ਟੀ ਸ਼ੇਅਰ ਜਾਰੀ ਨਹੀਂ ਕੀਤਾ ਗਿਆ | ਇਸ ਸੰਬੰਧ ਵਿਚ ਯੂਨੀਅਨ ਵਲੋਂ ਵਿਭਾਗ ਨੂੰ ਦੋ ਵਾਰ ਲਿਖਿਤ ਰੂਪ ਵਿਚ ਸੂਚਿਤ ਕੀਤਾ ਗਿਆ, ਪਰ ਵਿਭਾਗ ਨੇ ਅਜੇ ਤੱਕ ਕੋਈ ਪੱਕੀ ਕਾਰਵਾਈ ਨਹੀਂ ਕੀਤੀ | ਇਸ ਕਾਰਨ ਅੱਜ ਕਾਲਾ ਰੀਬਨ ਦਿਵਸ ਮਨਾਇਆ ਗਿਆ | ਯੂਨੀਅਨ ਦੇ ਚੇਅਰਮੈਨ ਵਿਜੇ ਕੁਮਾਰ ਨੇ ਕਿਹਾ ਕਿ ਇਹ ਸਿਰਫ਼ ਰੋਸ ਪ੍ਰਦਰਸ਼ਨ ਸੀ | ਜੇਕਰ ਵਿਭਾਗ ਵਲੋਂ ਜਲਦੀ ਕੋਈ ਫ਼ੈਸਲਾ ਨਹੀਂ ਲਿਆ ਗਿਆ, ਤਾਂ 18 ਮਾਰਚ 2026 ਨੂੰ ਸੈਕਟਰ 16 ਦੇ ਐਡਮਿਨਿਸਟ੍ਰੇਟਿਵ ਬਲਾਕ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਜੀ.ਐਮ.ਸੀ.ਐਚ.-32 ਚੰਡੀਗੜ੍ਹ ਦੇ ਟਰਾਮਾ ਸੈਂਟਰ ਦਾ ਗ੍ਰਹਿ ਸਕੱਤਰ ਸਿਹਤ ਵਲੋਂ ਐਮਰਜੈਂਸੀ ਦੌਰਾ ਅਗਲੀ ਖ਼ਬਰ ਵੀਜ਼ਾ ਲਗਵਾਉਣ ਦੇ ਨਾਮ 'ਤੇ 38 ਲੱਖ ਰੁਪਏ ਦੀ ਠੱਗੀ
Ad Position 24