ਐੱਸ. ਏ. ਐੱਸ. ਨਗਰ, 27 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ. ਸ.) ਦੀ ਅਗਵਾਈ ਵਿਚ ਜ਼ਿਲ੍ਹੇ ਦੇ ਹੋਮ ਸਾਇੰਸ, ਹੈਲਥ ਕੇਅਰ, ਫੂਡ ਪ੍ਰੋਸੈਸਿੰਗ, ਫੂਡ ਦੀ ਸਾਂਭ-ਸੰਭਾਲ ਵਾਲੇ ਅਪਰ ਪ੍ਰਾਇਮਰੀ ਸਕੂਲਾਂ ਵਿਚ ਤਾਇਨਾਤ ਅਧਿਆਪਕਾਂ ਵਲੋਂ ਕੁੱਕ-ਕਮ-ਹੈਲਪਰਾਂ ਦੀ ਦੋ ਰੋਜ਼ਾ ਟ੍ਰੇਨਿੰਗ ਕਰਵਾਈ ਗਈ | ਇਸ ਟ੍ਰੇਨਿੰਗ ਦੌਰਾਨ ਜ਼ਿਲ੍ਹੇ ਦੇ ਤਿੰਨ ਬਲਾਕਾਂ ਖਰੜ-1, ਡੇਰਾਬੱਸੀ-1 ਅਤੇ ਬਨੂੰੜ ਦੇ ਕੁੱਕ-ਕਮ-ਹੈਲਪਰਾਂ ਨੂੰ ਤੇਲ, ਮਸਾਲੇ, ਸਬਜ਼ੀਆਂ ਆਦਿ ਨੂੰ ਵਰਤ ਕੇ ਬੱਚਿਆਂ ਲਈ ਦੁਪਹਿਰ ਦਾ ਖਾਣਾ ਵਧੇਰੇ ਪੌਸ਼ਟਿਕ ਤੇ ਤਾਜ਼ਾ ਬਣਾਉਣ ਅਤੇ ਰਸੋਈ ਦੀ ਸਵੱਛਤਾ ਲਈ ਅਨਾਜ ਦੀ ਬਿਨਾਂ ਰਸਾਇਣਿਕ ਦਵਾਈਆਂ ਦੇ ਦੇਸੀ ਨੁਸਖ਼ੇ ਨਾਲ ਸਾਭ-ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਗਈ | ਇਸ ਟ੍ਰੇਨਿੰਗ ਵਿਚ 250 ਦੇ ਕਰੀਬ ਸਕੂਲਾਂ ਦੇ ਕੁੱਕ-ਕਮ-ਹੈਲਪਰਾਂ ਵਲੋਂ ਭਾਗ ਲਿਆ ਗਿਆ | ਇਸ ਮੌਕੇ ਉਪ ਜ਼ਿਲ੍ਹਾ ਸਿਖਿਆ ਅਫ਼ਸਰ ਅੰਗਰੇਜ਼ ਸਿੰਘ, ਬੀ. ਪੀ. ਈ. ਓਜ. ਜਤਿਨ ਮਿਗਲਾਨੀ, ਜਸਬੀਰ ਕੌਰ, ਸਤਿੰਦਰ ਸਿੰਘ ਤੋਂ ਇਲਾਵਾ ਮਿਡ-ਡੇ-ਮੀਲ ਇੰਚਾਰਜ ਰਜਨੀ ਬਾਲਾ, ਲਖਵਿੰਦਰ ਸਿੰਘ ਅਤੇ ਹਰਦੀਪ ਸਿੰਘ ਵੀ ਮੌਜੂਦ ਸਨ |