05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕੂੜਾਂਵਾਲਾ ਦੇ ਸਾਬਕਾ ਸਰਪੰਚ 'ਤੇ ਜਾਨਲੇਵਾ ਹਮਲਾ, ਦੋਵੇਂ ਲੱਤਾਂ ਤੋੜੀਆਂ <br/>

Ad Position 21
No active advertisement
ਅਜੀਤ ਡੈਸਕ 28-03-2026
ਡੇਰਾਬੱਸੀ, 27 ਮਾਰਚ (ਗੁਰਮੀਤ ਸਿੰਘ)-ਸਵੇਰ ਸਮੇਂ ਦੁੱਧ ਦੀ ਸਪਲਾਈ ਦੇਣ ਲਈ ਜਾ ਰਹੇ ਪਿੰਡ ਕੂੜਾਂਵਾਲਾ ਦੇ ਸਾਬਕਾ ਸਰਪੰਚ ਨੂੰ ਰਾਹ 'ਚ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਹਮਲਾਵਰ ਬਿਨਾਂ ਨੰਬਰ ਪਲੇਟ ਵਾਲੀ ਸਵਿਫ਼ਟ ਕਾਰ 'ਚ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨੇ ਸਰਪੰਚ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ | ਜ਼ਖ਼ਮੀ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਇਸ ਹਮਲੇ ਤੋਂ ਬਾਅਦ ਖੇਤਰ 'ਚ ਸਨਸਨੀ ਫੈਲ ਗਈ | ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਡੇਰਾਬੱਸੀ ਦੇ ਥਾਣਾ ਮੁਖੀ ਨਾਲ ਮੁਲਾਕਾਤ ਕਰਦਿਆਂ ਹਮਲਾਵਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ | ਹਸਪਤਾਲ ਵਿਖੇ ਜ਼ੇਰੇ ਇਲਾਜ ਜ਼ਖ਼ਮੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰ ਸਮੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੁੱਧ ਪਾਉਣ ਲਈ ਡੇਰਾਬੱਸੀ ਜਾਂਦੇ ਹਨ | ਅੱਜ ਵੀ ਸਵੇਰੇ ਉਹ ਘਰ ਤੋਂ ਦੁੱਧ ਪਾਉਣ ਲਈ ਨਿਕਲੇ ਸਨ ਅਤੇ ਕਰੀਬ 6.30 ਵਜੇ ਬੇਹੜਾ ਸੜਕ 'ਤੇ 4-5 ਵਿਅਕਤੀਆਂ ਨੇ ਉਸ ਨੂੰ ਘੇਰ ਲਿਆ | ਇਸ ਤੋਂ ਬਾਅਦ ਹਮਲਾਵਰਾਂ ਨੇ ਬਿਨਾਂ ਕੋਈ ਗੱਲਬਾਤ ਕੀਤੇ ਉਸ 'ਤੇ ਡੰਡਿਆਂ ਸੋਟਿਆਂ ਨਾਲ ਹਮਲਾ ਕਰ ਦਿੱਤਾ | ਰਾਜਿੰਦਰ ਕੁਮਾਰ ਮੁਤਾਬਿਕ ਹਮਲਾਵਰਾਂ ਨੇ ਉਸ ਨੂੰ ਹੇਠ ਸੁੱਟ ਕੇ ਲੱਤਾਂ 'ਤੇ ਇੰਨਾ ਜ਼ੋਰਦਾਰ ਹਮਲਾ ਕੀਤਾ ਕਿ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ | ਰਾਜਿੰਦਰ ਕੁਮਾਰ ਨੇ ਦੱਸਿਆ ਕਿ ਹਮਲਾਵਰ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਨੂੰ ਘੇਰ ਕੇ ਹਮਲਾ ਕੀਤਾ ਹੈ ਅਤੇ ਹਮਲਾਵਰਾਂ ਨੇ ਉਸ ਦੀਆਂ ਸਿਰਫ਼ ਦੋਵੇਂ ਲੱਤਾਂ ਤੋੜੀਆਂ, ਜਦਕਿ ਸਰੀਰ ਦੇ ਕਿਸੇ ਹੋਰ ਹਿੱਸੇ 'ਤੇ ਕੋਈ ਸੱਟ ਨਹੀਂ ਮਾਰੀ | ਹਸਪਾਤਲ ਵਿਖੇ ਰਾਜਿੰਦਰ ਕੁਮਾਰ ਨਾਲ ਮੌਜੂਦ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਮਲਾਵਰਾਂ ਨੇ ਮੂੰਹ ਢੱਕੇ ਹੋਏ ਸਨ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ | ਉਨ੍ਹਾਂ ਕਿਹਾ ਕਿ ਜਿਸ ਸਵਿਫ਼ਟ ਕਾਰ 'ਚ ਸਵਾਰ ਹੋ ਕੇ ਹਮਲਾਵਰ ਆਏ ਸਨ, ਉਸ ਕਾਰ ਦੀ ਨੰਬਰ ਪਲੇਟ ਵੀ ਗਾਇਬ ਸੀ | ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਹਮਲਾ ਸਾਬਕਾ ਸਰਪੰਚ ਦੇ ਜਾਣ-ਪਛਾਣ ਵਾਲਿਆਂ ਨੇ ਕੀਤਾ ਹੈ ਜਾਂ ਕਰਵਾਇਆ ਹੈ | ਉਨ੍ਹਾਂ ਦੱਸਿਆ ਕਿ ਰਾਜਿੰਦਰ ਕੁਮਾਰ ਦੀ ਇਕ ਲੱਤ ਤਿੰਨ ਥਾਵਾਂ ਤੋਂ, ਜਦਕਿ ਦੂਜੀ ਲੱਤ ਇਕ ਥਾਂ ਤੋਂ ਟੁੱਟੀ ਹੈ | ਓਧਰ ਥਾਣਾ ਮੁਖੀ ਸੁਮੀਤ ਮੋਰ ਨੇ ਕਿਹਾ ਕਿ ਪੁਲਿਸ ਨੇ ਜ਼ਖ਼ਮੀ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਘਟਨਾ ਸਥਾਨ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਹਿਲਾ ਸਮੇਤ ਦੋ ਖ਼ਿਲਾਫ਼ ਮਾਮਲਾ ਦਰਜ... ਅਗਲੀ ਖ਼ਬਰ ਜ਼ਿਲ੍ਹੇ ਦੇ ਤਿੰਨ ਬਲਾਕਾਂ ਦੇ 250 ਦੇ ਕਰੀਬ ਸਕੂਲਾਂ ਦੇ ਕੁੱਕ-ਕਮ-ਹੈਲਪਰਾਂ ਨੂੰ ਦੋ ਰੋਜ਼ਾ ਟ੍ਰੇਨਿੰਗ ਕਰਵਾਈ <br/...
Ad Position 24
No active advertisement