11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਏ. ਆਈ. ਸਾਡੀ ਜ਼ਰੂਰਤ ਹੈ ਪਰ ਇਹ ਯਕੀਨੀ ਬਣੇ ਕਿ ਇਹਦੀ ਸੁਚੱਜੀ ਵਰਤੋ ਹੋਵੇ ਨਾ ਕਿ ਦੁਰਵਰਤੋਂ-ਸਤਨਾਮ ਸਿੰਘ ਸੰਧੂ <br/>

Ad Position 21
No active advertisement
ਅਜੀਤ ਡੈਸਕ 04-04-2026
ਚੰਡੀਗੜ੍ਹ, 3 ਅਪ੍ਰੈਲ (ਅਜਾਇਬ ਸਿੰਘ ਔਜਲਾ)-'ਏ. ਆਈ. (ਆਰਟੀਫ਼ਿਸਲ ਇੰਟੈਲੀਜੈਂਸ) ਸਾਡੀ ਜ਼ਰੂਰਤ ਬਣ ਚੁੱਕੀ ਹੈ ਪਰ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਸ ਦੀ ਸੁਚੱਜੇ ਢੰਗ ਨਾਲ ਵਰਤੋ ਹੋਵੇ ਨਾ ਕਿ ਦੁਰਵਰਤੋਂ....'' ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਥੇ ਪੰਜਾਬ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਲੋਂ ਕੀਤਾ | ਸਤਨਾਮ ਸਿੰਘ ਸੰਧੂ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ 23ਵੇਂ ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਕਰਵਾਏ 23ਵੇਂ ਸਿੰਮੀ ਮਰਵਾਹਾ ਸਨਮਾਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ | ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ ਹਾਲ ਹੀ ਵਿਚ ਬਹੁਪੱਖੀ ਫ਼ਨਕਾਰ ਗੁਰਪ੍ਰੀਤ ਘੁੱਗੀ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਐਵੇਂ ਹੀ ਉਨ੍ਹਾਂ (ਸੰਧੂ) ਦੀ ਵੀ ਜਨਮ ਤਰੀਕਾਂ ਨੂੰ ਲੈ ਕੇ ਕੀਤੀ ਗਈ ਸੀ | ਹਾਲਾਂਕਿ ਇਕ ਵਾਰ ਉਹ ਵੀ ਪ੍ਰੇਸ਼ਾਨ ਹੋਏ ਪਰ ਫਿਰ ਆਪਣੇ ਆਪ ਨੂੰ ਸੰਭਾਲਿਆ | ਪੈੱ੍ਰਸ ਕਲੱਬ ਚੰਡੀਗੜ੍ਹ ਵਿਖੇ ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਜ਼ਰੂਰਤ ਹੈ ਕਿ ਅੱਜ ਕੱਲ੍ਹ ਦੇ ਪੱਤਰਕਾਰਾਂ ਨੂੰ ਏ. ਆਈ. ਦੀ ਵਰਤੋਂ ਉਹਦੇ ਗੰਭੀਰ ਸਿੱਟੇ ਤੇ ਇਸੇ ਤਰ੍ਹਾਂ ਦੇ ਹੋਰ ਵੱਖੋ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਵੇ | ਸਤਨਾਮ ਸਿੰਘ ਸੰਧੂ ਵਲੋਂ 23ਵੇਂ ਸਿੰਮੀ ਮਰਵਾਹਾ ਸਮਾਰੋਹ ਦੌਰਾਨ ਅਨਿਲ ਕੱਕੜ, ਮੋਹਿਤ ਪਾਂਡੇ, ਕਰੁਣ ਸ਼ਰਮਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਮਿਊਨਕੇਸ਼ਨ ਪੱਤਰਾਚਾਰ ਦੀ ਟਾਪਰ ਵਿਦਿਆਰਥਣ ਪਿ੍ਅੰਕਾ ਸ਼ਰਮਾ ਨੂੰ ਯਾਦਗਾਰੀ ਸਨਮਾਨ ਸ਼ੁੱਧ ਚਾਂਦੀ ਦੇ ਰੂਪ ਵਿਚ ਭੇਟ ਕੀਤੇ ਗਏ | ਸਮਾਗਮ ਦੌਰਾਨ ਪ੍ਰੋ. ਗੁਰਮੀਤ ਅਆਨੰਦ ਨੇ ਸਿੰਮੀ ਮਰਵਾਹਾ ਦੇ ਜੀਵਨ ਤੇ ਉਨ੍ਹਾਂ ਦੀ ਬਤੌਰ ਪੱਤਰਕਾਰ ਕਾਰਗੁਜ਼ਾਰੀ ਬਾਰੇ 'ਤੇ ਵੀ ਝਾਤ ਪਾਈ | ਸਮਾਗਮ ਦੌਰਾਨ ਰਜਿੰਦਰ ਸਿੰਘ ਤੱਗੜ ਵਲੋਂ ਵੀ ਅਜੋਕੇ ਸਮਾਜ ਦੀ ਸਹੀ ਤਸਵੀਰ ਨੂੰ ਬਿਆਨਿਆਂ ਗਿਆ | ਇਸੇ ਦੌਰਾਨ ਪਾਲ ਅਜਨਬੀ ਜਗਤਾਰ ਸਿੰਘ ਜੋਗ ਤੇ ਪਿ੍ੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀਆਂ ਮਿਆਰੀਆਂ ਰਚਨਾਵਾਂ ਨਾਲ ਸਰੋਤਿਆਂ ਦੀ ਵਾਹ ਵਾਹ ਖੱਟੀ | ਇਸ ਸਮਾਰੋਹ 'ਚ ਪਿ੍ੰ. ਹਰਪਾਲ ਸਿੰਘ, ਕਿਰਨਦੀਪ ਕੌਰ ਅÏਲਖ, ਹਰਮਿੰਦਰ ਸਿੰਘ ਨਾਗਪਾਲ , ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸੀਨੀਅਰ ਉੱਪ ਪ੍ਰਧਾਨ ਉਮੇਸ਼ ਸ਼ਰਮਾ, ਜਰਨਲ ਸਕੱਤਰ ਰਾਜੇਸ਼ ਢੱਲ ਤੇ ਸਿੰਮੀ ਮਰਵਾਹਾ ਟਰਸਟ ਦੇ ਮੈਂਬਰ ਬਲਜੀਤ ਸਿੰਘ ਮਰਵਾਹਾ, ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਸੁਆਮੀ ਨਿਸ਼ਾਂਤ ਸ਼ਰਮਾ ਆਦਿ ਵਲੋਂ ਵੀ ਸ਼ਿਰਕਤ ਕੀਤੀ ਗਈ | ਸਮੁੱਚੇ ਸਮਾਰੋਹ ਦੀ ਰੂਪ ਰੇਖਾ ਨੂੰ ਬਲਜੀਤ ਮਰਵਾਹਾ ਵਲੋਂ ਬਾਖ਼ੂਬੀ ਨਿਭਾਇਆ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਪੰਚਕੂਲਾ ਦੇ ਕਰੋੜਾਂ ਰੁ. ਗਬਨ ਕਰਨ ਦੇ ਮਾਮਲੇ 'ਚ ਐਂਟੀ ਕੁਰੱਪਸ਼ਨ ਬਿਊਰੋ ਵਲੋਂ ਤਤਕਾਲੀਨ ਅਕਾਊਾਟ ਅਫ਼ਸਰ ਵਿ... ਅਗਲੀ ਖ਼ਬਰ ਘਰ 'ਚ ਘੁਸਪੈਠ ਤੇ ਚੋਰੀ ਦੇ ਮਾਮਲੇ 'ਚ ਦੋ ਨੌਜਵਾਨ ਕਾਬੂ, ਕੁਝ ਸਾਮਾਨ ਬਰਾਮਦ <br/>
Ad Position 24