11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਗਰ ਨਿਗਮ ਪੰਚਕੂਲਾ ਦੇ ਕਰੋੜਾਂ ਰੁ. ਗਬਨ ਕਰਨ ਦੇ ਮਾਮਲੇ 'ਚ ਐਂਟੀ ਕੁਰੱਪਸ਼ਨ ਬਿਊਰੋ ਵਲੋਂ ਤਤਕਾਲੀਨ ਅਕਾਊਾਟ ਅਫ਼ਸਰ ਵਿਕਾਸ ਕੌਸ਼ਿਕ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 04-04-2026
ਪੰਚਕੂਲਾ, 3 ਅਪ੍ਰੈਲ (ਕਪਿਲ)-ਨਗਰ ਨਿਗਮ ਪੰਚਕੂਲਾ ਦੇ ਕਰੀਬ 160 ਕਰੋੜ ਰੁ. ਗਬਨ ਕਰਨ ਦੇ ਮਾਮਲੇ 'ਚ ਐਂਟੀ ਕੁਰੱਪਸ਼ਨ ਬਿਊਰੋ ਵਲੋਂ ਨਗਰ ਨਿਗਮ ਪੰਚਕੂਲਾ ਦੇ ਤਤਕਾਲੀਨ ਅਕਾਊਾਟ ਅਫ਼ਸਰ ਵਿਕਾਸ ਕੌਸ਼ਿਕ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਉਪਰੰਤ ਬਿਊਰੋ ਵਲੋਂ ਵਿਕਾਸ ਕੌਸ਼ਿਕ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਗਬਨ ਮਾਮਲੇ 'ਚ ਇਸ ਮੁਲਜ਼ਮ ਦੀ ਭੂਮਿਕਾ ਕਾਫ਼ੀ ਅਹਿਮ ਹੈ ਕਿਉਂਕਿ ਨਗਰ ਨਿਗਮ ਦੇ ਜਾਅਲੀ ਖਾਤੇ ਖੋਲ੍ਹਣ ਲਈ ਅਧਿਕਾਰੀਆਂ ਦੇ ਜਾਅਲੀ ਦਸਤਖ਼ਤ ਤੇ ਮੋਹਰਾਂ ਦਾ ਇਸਤੇਮਾਲ ਕੀਤਾ ਗਿਆ ਸੀ | ਮੌਜੂਦਾ ਸਮੇਂ 'ਚ ਮੁਲਜ਼ਮ ਵਿਕਾਸ ਕੌਸ਼ਿਕ ਨਗਰ ਕੌਂਸਲ ਕਾਲਕਾ 'ਚ ਏ. ਈ. ਓ. ਦੇ ਅਹੁਦੇ 'ਤੇ ਤਾਇਨਾਤ ਸੀ | ਮੁਲਜ਼ਮ ਵਿਕਾਸ ਕੌਸ਼ਿਕ 'ਤੇ ਦੋਸ਼ ਹੈ ਕਿ ਉਸ ਨੇ ਕੋਟਕ ਮਹਿੰਦਰਾ ਬੈਂਕ ਦੀ ਸੈਕਟਰ-11 ਬ੍ਰਾਂਚ ਦੇ ਮੈਨੇਜਰ ਪੁਸ਼ਪਿੰਦਰ ਨਾਲ ਮਿਲੀਭੁਗਤ ਕਰਕੇ ਸਾਲ 2020 'ਚ ਨਗਰ ਨਿਗਮ ਪੰਚਕੂਲਾ ਦੇ ਨਾਂਅ 'ਤੇ ਇਕ ਜਾਅਲੀ ਬੈਂਕ ਖਾਤਾ ਖੋਲਿ੍ਹਆ ਸੀ | ਇਸ ਬੈਂਕ ਖਾਤੇ ਦੇ ਅਕਾਊਾਟ ਓਪਨਿੰਗ ਫਾਰਮ 'ਤੇ ਮੁਲਜ਼ਮ ਵਿਕਾਸ ਕੌਸ਼ਿਕ ਨੇ ਨਗਰ ਨਿਗਮ ਪੰਚਕੂਲਾ ਦੇ ਕਮਿਸ਼ਨਰ ਅਤੇ ਸੀਨੀਅਰ ਅਕਾਊਾਟ ਅਫ਼ਸਰ ਦੀ ਜਾਅਲੀ ਮੋਹਰ ਲਗਾਈ ਸੀ | ਇਸ ਤੋਂ ਇਲਾਵਾ ਤਤਕਾਲੀਨ ਕਮਿਸ਼ਨਰ ਸੁਵਿਧਾ ਕਟਾਰੀਆ (ਆਈ. ਏ. ਐਸ.) ਅਤੇ ਤਤਕਾਲੀਨ ਸੀਨੀਅਰ ਅਕਾਊਾਟ ਅਫ਼ਸਰ ਸੁਸ਼ੀਲ ਕੁਮਾਰ ਦੇ ਜਾਅਲੀ ਦਸਤਖ਼ਤ ਵੀ ਵਿਕਾਸ ਕੌਸ਼ਿਕ ਅਤੇ ਪੁਸ਼ਪਿੰਦਰ ਵਲੋਂ ਕੀਤੇ ਗਏ ਸਨ | ਇਸ ਤੋਂ ਬਾਅਦ ਮੁਲਜ਼ਮ ਵਿਕਾਸ ਕੌਸ਼ਿਕ ਅਤੇ ਪੁਸ਼ਪਿੰਦਰ ਨੇ ਮਿਲ ਕੇ ਜੂਨ 2022 'ਚ ਦੁਬਾਰਾ ਨਗਰ ਨਿਗਮ ਪੰਚਕੂਲਾ ਦੇ ਨਾਂਅ 'ਤੇ ਕੋਟਕ ਮਹਿੰਦਰਾ ਬੈਂਕ ਪੰਚਕੂਲਾ 'ਚ ਇਕ ਹੋਰ ਜਾਅਲੀ ਖਾਤਾ ਖੋਲਿ੍ਹਆ ਸੀ ਅਤੇ ਇਸ ਖਾਤੇ ਦੇ ਅਕਾਊਾਟ ਓਪਨਿੰਗ ਫਾਰਮ 'ਚ ਮੁਲਜ਼ਮ ਕੌਸ਼ਿਕ ਨੇ ਸੀਨੀਅਰ ਅਕਾਊਾਟ ਅਫ਼ਸਰ ਵਜੋਂ ਆਪਣੇ ਦਸਤਖ਼ਤ ਕੀਤੇ ਸਨ ਅਤੇ ਦੂਜੇ ਸਿਗਨੇਟਰੀ ਵਜੋਂ ਡੀ. ਐਮ. ਸੀ. ਨਗਰ ਨਿਗਮ ਦੀ ਜਾਅਲੀ ਮੋਹਰ ਲਗਾਈ ਸੀ | ਇਸ ਮੋਹਰ 'ਤੇ ਤਤਕਾਲੀਨ ਡੀ. ਐਮ. ਸੀ. ਦੀਪਕ ਸੂਰ ਦੇ ਜਾਅਲੀ ਦਸਤਖ਼ਤ ਵੀ ਵਿਕਾਸ ਕੌਸ਼ਿਕ ਤੇ ਪੁਸ਼ਪਿੰਦਰ ਮੈਨੇਜਰ ਵਲੋਂ ਕੀਤੇ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ 3 ਦਿਨਾਂ ਬਾਅਦ ਵੀ ਰਾਏਕੋਟ ਮੰਡੀ 'ਚ ਕਣਕ ਦੀ ਫ਼ਸਲ ਵਿਕਣ ਲਈ ਨਹੀਂ ਪੁੱਜੀ ਅਗਲੀ ਖ਼ਬਰ ਏ. ਆਈ. ਸਾਡੀ ਜ਼ਰੂਰਤ ਹੈ ਪਰ ਇਹ ਯਕੀਨੀ ਬਣੇ ਕਿ ਇਹਦੀ ਸੁਚੱਜੀ ਵਰਤੋ ਹੋਵੇ ਨਾ ਕਿ ਦੁਰਵਰਤੋਂ-ਸਤਨਾਮ ਸਿੰਘ ਸੰਧੂ <br...
Ad Position 24