08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨੁਕਸਾਨੇ ਹੋਣ ਕਾਰਨ ਰੇਲਵੇ ਫਾਟਕ 1 ਘੰਟਾ ਰਿਹਾ ਬੰਦ-ਰੇਲ ਗੱਡੀਆਂ ਵੀ ਰੁਕ-ਰੁਕ ਕੇ ਨਿਕਲਦੀਆਂ ਰਹੀਆਂ ਤੇ ਰਾਹਗੀਰ ਹੋਏ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 04-04-2026
ਡੇਰਾਬੱਸੀ, 3 ਅਪ੍ਰੈਲ (ਗੁਰਮੀਤ ਸਿੰਘ)-ਬੀਤੀ ਰਾਤ ਰੇਲਵੇ ਫਾਟਕ ਨੂੰ ਇਕ ਆਟੋ ਵਲੋਂ ਟੱਕਰ ਮਾਰੇ ਜਾਣ ਕਾਰਨ ਫਾਟਕ ਨੁਕਸਾਨਿਆ ਗਿਆ | ਇਸ ਦੇ ਚਲਦੇ ਫਾਟਕ ਅਟਕ ਗਿਆ, ਜਿਸ ਨੂੰ ਦਰੁਸਤ ਕਰਨ 'ਤੇ ਕਰੀਬ 1 ਘੰਟਾ ਲੱਗ ਗਿਆ | ਇੰਨੀ ਦੇਰ ਫਾਟਕ ਨਾ ਖੱੁਲ੍ਹਣ ਕਰਕੇ ਸੜਕ ਦੇ ਦੋਵਾਂ ਪਾਸੇ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਜ਼ਿਕਰਯੋਗ ਹੈ ਕਿ ਡੇਰਾਬੱਸੀ ਤੋਂ ਈਸਾਪੁਰ ਨੂੰ ਜਾਂਦੀ ਸੜਕ 'ਤੇ ਰੇਲਵੇ ਫਾਟਕ ਪੈਂਦਾ ਹੈ | ਦਰਜਨਾਂ ਪਿੰਡਾਂ ਦੇ ਲੋਕ ਇਸ ਫਾਟਕ ਤੋਂ ਹੋ ਕੇ ਨਿਕਲਦੇ ਹਨ | ਇਸ ਤੋਂ ਇਲਾਵਾ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕ ਵੀ ਇਸੇ ਸੜਕ ਦਾ ਇਸਤੇਮਾਲ ਕਰਦੇ ਹਨ | ਬੀਤੀ ਰਾਤ ਕਰੀਬ 1 1 ਵਜੇ ਜਦੋਂ ਫਾਟਕ ਬੰਦ ਸੀ ਤਾਂ ਇਕ ਆਟੋ ਨੇ ਫਾਟਕ ਦੇ ਪੋਲ ਨੂੰ ਟੱਕਰ ਮਾਰ ਦਿੱਤੀ | ਟੱਕਰ ਕਰਕੇ ਪੋਲ ਟੇਡਾ ਹੋ ਗਿਆ | ਰੇਲ ਗੱਡੀ ਨਿਕਲਣ ਮਗਰੋਂ ਜਦੋਂ ਕਰਮਚਾਰੀ ਨੇ ਫਾਟਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਫਾਟਕ ਅਟਕ ਗਿਆ | ਉਸ ਵਲੋਂ ਇਸ ਦੀ ਜਾਣਕਾਰੀ ਘੱਗਰ ਰੇਲਵੇ ਸਟੇਸ਼ਨ ਨੂੰ ਦਿੱਤੀ ਗਈ | ਇਸ ਦੌਰਾਨ ਜਦੋਂ ਦੂਜੀ ਰੇਲ ਗੱਡੀ ਦੇ ਆਉਣ ਦਾ ਸਮਾਂ ਹੋ ਗਿਆ ਤਾਂ ਸਿੰਗਨਲ ਨਾ ਮਿਲਣ 'ਤੇ ਉਹ ਫਾਟਕ ਤੋਂ ਕੁਝ ਦੂਰੀ 'ਤੇ ਹੀ ਰੁਕ ਗਈ | ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਫਾਟਕ ਠੀਕ ਕਰਨ ਲਈ ਰੇਲਵੇ ਦੇ ਕਰਮਚਾਰੀ ਬੁਲਾਉਣੇ ਪਏ, ਜਿਨ੍ਹਾਂ ਨੇ ਕਰੀਬ 1 ਘੰਟੇ ਦੀ ਮੁਸ਼ੱਕਤ ਮਗਰੋਂ ਫਾਟਕ ਦਾ ਨੁਕਸਾਨਿਆ ਪੋਲ ਬਦਲ ਤੇ ਦੂਜਾ ਪੋਲ ਲਗਾਇਆ ਅਤੇ ਫ਼ਿਰ ਆਵਾਜਾਈ ਚਾਲੂ ਹੋਈ | ਬੰਦ ਫਾਟਕ 'ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਇਹ ਫਾਟਕ ਪਹਿਲਾਂ ਹੀ ਦਿਨ 'ਚ ਦਰਜਨਾਂ ਵਾਰ ਬੰਦ ਹੁੰਦਾ ਹੈ ਅਤੇ ਅੱਜ ਰਾਤ ਕਰੀਬ ਇਕ ਘੰਟਾ ਫਾਟਕ ਬੰਦ ਹੋਣ ਕਰਕੇ ਉਨ੍ਹਾਂ ਨੂੰ ਭਾਰੀ ਖੱਜਲ੍ਹ-ਖੁਆਰੀ ਦਾ ਸਾਹਮਣਾ ਕਰਨਾ ਪਿਆ |

Ad Position 22
No active advertisement
ਪਿਛਲੀ ਖ਼ਬਰ ਕਾਲੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਖੇੜਾ ਦੇ ਹੱਕ 'ਚ ਮੀਟਿੰਗ <br/> ਅਗਲੀ ਖ਼ਬਰ ਨਗਰ ਕੌਂਸਲ ਦੀ ਪ੍ਰਧਾਨ ਵਲੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ
Ad Position 24