23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਤਨਿਸ਼ਕ ਨੇ ਚੰਡੀਗੜ੍ਹ 'ਚ ਕੀਤਾ ਇਕ ਨਵੇਂ ਸਟੋਰ ਦਾ ਸ਼ੁੱਭ ਆਰੰਭ <br/>

Ad Position 21
No active advertisement
ਅਜੀਤ ਡੈਸਕ 10-04-2026
ਚੰਡੀਗੜ੍ਹ, 9 ਅਪ੍ਰੈਲ (ਅ.ਬ.)-ਟਾਟਾ ਘਰਾਣੇ ਦੇ ਭਾਰਤ ਦੇ ਸਭ ਤੋਂ ਵੱਡੇ ਜਵੈਲਰੀ ਰਿਟੇਲ ਬ੍ਰਾਂਡ, ਤਨਿਸ਼ਕ ਨੇ ਚੰਡੀਗੜ੍ਹ ਦੇ ਨੈਕਸਸ ਏਲਾਂਟੇ ਮਾਲ ਵਿਚ ਆਪਣੇ ਨਵੇਂ ਸਟੋਰ ਦੀ ਸ਼ਾਨਦਾਰ ਸ਼ੁਰੂਆਤ ਦਾ ਐਲਾਨ ਕੀਤਾ ਹੈ, ਜਿਸ ਨਾਲ ਉੱਤਰੀ ਭਾਰਤ ਵਿੱਚ ਇਸਦੀ ਮੌਜੂਦਗੀ ਹੋਰ ਮਜ਼ਬੂਤ ਹੋਈ ਹੈ ਅਤੇ ਇਸ ਖੇਤਰ 'ਚ ਇਸ ਦੇ ਕੁੱਲ ਸਟੋਰਾਂ ਦੀ ਗਿਣਤੀ 30 ਹੋ ਗਈ ਹੈ | ਨਵੇਂ ਲਾਂਚ ਕੀਤੇ ਗਏ ਸਟੋਰ ਦਾ ਉਦਘਾਟਨ ਟਾਈਟਨ ਕੰਪਨੀ ਲਿਮਟਿਡ ਦੀ ਰੀਜਨਲ ਬਿਜ਼ਨਸ ਹੈੱਡ (ਨੌਰਥ) ਸ਼ਾਲਿਨੀ ਗੁਪਤਾ ਨੇ ਕੀਤਾ ਅਤੇ ਇਸ ਮੌਕੇ 'ਤੇ ਟਾਈਟਨ ਕੰਪਨੀ ਲਿਮਟਿਡ ਦੇ ਰੀਜਨਲ ਬਿਜ਼ਨਸ ਮੈਨੇਜਰ ਆਸ਼ੀਸ਼ ਤਿਵਾੜੀ ਅਤੇ ਕੰਪਨੀ ਦੇ ਪ੍ਰਮੁੱਖ ਪ੍ਰਤੀਨਿਧੀ ਅਤੇ ਸਤਿਕਾਰਯੋਗ ਸਰਪ੍ਰਸਤ ਸ਼ਾਮਿਲ ਸਨ | ਉਦਘਾਟਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਵੀ ਕੀਤਾ ਗਿਆ | ਸ਼ਾਨਦਾਰ ਸ਼ੁਭ ਆਰੰਭ ਦੀ ਖੁਸ਼ੀ 'ਚ ਤਨਿਸ਼ਕ ਨੇ ਇਕ ਵਿਸ਼ੇਸ਼ ਉਦਘਾਟਨੀ ਆਫਰ ਪੇਸ਼ ਕੀਤੀ ਹੈ, ਜਿਸ ਵਿੱਚ ਗਾਹਕਾਂ ਨੂੰ ਆਪਣੀ ਖਰੀਦਦਾਰੀ 'ਤੇ ਮਿਲੇਗਾ ਇੱਕ ਮੁਫਤ ਸੋਨੇ ਦਾ ਸਿੱਕਾ ਅਤੇ ਇੱਕ ਚਾਂਦੀ ਦਾ ਸਿੱਕਾ | ਇਹ ਆਫਰ ਸੀਮਤ-ਅਵਧੀ ਲਈ ਯਾਨੀ 9 ਤੋਂ 11 ਅਪ੍ਰੈਲ 2026 ਤੱਕ ਉਪਲਬੱਧ ਹੈ | ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ, ਫੇਜ਼- 1, ਵਿਖੇ ਸਥਿਤ ਨੇਕਸਸ ਏਲਾਂਟੇ ਮਾਲ ਦੇ ਲੋਵਰ ਗਰਾਉਂਡ ਫਲੋਰ (ਯੂਨਿਟ ਨੰਬਰ 5 ਅਤੇ 6) 'ਤੇ 3300 ਵਰਗ ਫੁੱਟ ਦਾ ਨਵਾਂ ਸਟੋਰ ਤਨਿਸ਼ਕ ਦੀ ਡਿਜ਼ਾਈਨ ਉੱਤਮਤਾ ਅਤੇ ਗਾਹਕ ਸਭ ਤੋਂ ਪਹਿਲਾਂ ਦੀ ਸੋਚ ਨੂੰ ਦਰਸਾਉਂਦਾ ਹੈ | ਇੱਕ ਆਧੁਨਿਕ , ਵਿਸ਼ਾਲ, ਅਤੇ ਸ਼ਾਨਦਾਰ ਰਿਟੇਲ ਵਾਤਾਵਰਣ ਨੂੰ ਧਿਆਨ ਵਿਚ ਰੱਖਦੇ ਹੋਏ ਸੋਚ-ਸਮਝ ਕੇ ਤਿਆਰ ਕੀਤਾ ਗਿਆ, ਇਹ ਸਟੋਰ ਆਧੁਨਿਕ ਉਪਭੋਗਤਾਵਾਂ ਦੀ ਪਸੰਦ ਦੇ ਅਨੁਸਾਰ ਇੱਕ ਬਿਹਤਰੀਨ ਅਤੇ ਉੱਚ-ਪੱਧਰੀ ਖਰੀਦਦਾਰੀ ਅਨੁਭਵ ਪੇਸ਼ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਵਲੋਂ ਵਿਸ਼ੇਸ਼ ਇੰਮਪਾਵਰ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਅਸ਼ਵਨੀ ਸ਼ਰਮਾ ਵਲੋਂ ਸੂਬਾ ਸਰਕਾਰ ਤੋਂ ਤੁਰੰਤ ਕਣਕ ਦੇ ਮੁਆਵਜ਼ੇ ਦੀ ਮੰਗ
Ad Position 24