23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਚੌਥੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਆਗ਼ਾਜ਼

Ad Position 21
No active advertisement
ਅਜੀਤ ਡੈਸਕ 10-04-2026
ਐੱਸ. ਏ. ਐੱਸ. ਨਗਰ, 9 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅੱਜ ਦੋ-ਰੋਜ਼ਾ ਚੌਥੇ ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ-2026 ਦਾ ਸ਼ਾਨਦਾਰ ਆਗ਼ਾਜ਼ ਹੋਇਆ | ਇਹ ਫੈਸਟੀਵਲ ਦੁਨੀਆ ਭਰ ਦੇ ਫ਼ਿਲਮ ਨਿਰਮਾਤਾਵਾਂ, ਕਲਾਕਾਰਾਂ, ਵਿਦਿਆਰਥੀਆਂ ਅਤੇ ਉਦਯੋਗ ਮਾਹਿਰਾਂ ਲਈ ਇਕ ਅਜਿਹਾ ਮੰਚ ਹੈ, ਜਿੱਥੇ ਉਨ੍ਹਾਂ ਵਲੋਂ ਸਟੋਰੀਟੈਲਿੰਗ, ਰਚਨਾਤਮਕਤਾ ਅਤੇ ਸਿਨੇਮਾਈ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ | ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਟਿਊਟ ਆਫ਼ ਫ਼ਿਲਮਜ਼ ਐਂਡ ਵਿਜ਼ੂਅਲ ਆਰਟਸ (ਯੂ. ਆਈ. ਐਫ਼. ਵੀ. ਏ.) ਵਲੋਂ ਕਰਵਾਏ ਜਾ ਰਹੇ ਇਸ ਦੋ ਰੋਜ਼ਾ ਫੈਸਟੀਵਲ 'ਚ ਦੇਸ਼ ਅਤੇ ਦੁਨੀਆ ਭਰ ਦੇ ਫ਼ਿਲਮ ਨਿਰਮਾਤਾ ਅਤੇ ਕਲਾਕਾਰ ਹਿੱਸਾ ਲੈਣਗੇ | ਫੈਸਟੀਵਲ ਦੇ ਪਹਿਲੇ ਦਿਨ ਹਾਈ-ਟੈੱਕ ਐਨੀਮੇਸ਼ਨ ਸਟੂਡੀਓ ਦੇ ਫ਼ਾਊਾਡਰ ਅਤੇ ਮੈਨੇਜਿੰਗ ਡਾਇਰੈਕਟਰ ਸੁਬਰਤਾ ਰਾਏ, ਜੋ ਕਿ ਕੋਲਕਾਤਾ ਵਿਖੇ ਹਾਈ ਟੈੱਕ ਐਨੀਮੇਸ਼ਨ ਸਟੂਡੀਓ ਅਤੇ ਮੂਪਲ ਇੰਸਟੀਟਿਊਟ ਆਫ਼ ਐਨੀਮੇਸ਼ਨ ਐਂਡ ਡਿਜ਼ਾਈਨ ਦੇ ਫ਼ਾਊਾਡਰ ਅਤੇ ਮੈਨੇਜਿੰਗ ਡਾਇਰੈਕਟਰ ਹਨ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਹੋਰਨਾਂ ਮਹਿਮਾਨਾਂ 'ਚ ਵੀਰੇਂਦਰ ਪਾਟਿਲ (ਜੇਬੂ ਐਨੀਮੇਸ਼ਨ ਦੇ ਫਾਊਾਡਰ ਅਤੇ ਕਿ੍ਏਟਿਵ ਡਾਇਰੈਕਟਰ), ਕ੍ਰਾਫਟਨ ਇੰਡੀਆ ਦੇ ਆਰਟ ਡਾਇਰੈਕਟਰ ਸ਼ਾਮ ਦੇਸ਼ਪਾਂਡੇ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵੀਰਾਜਾ ਐਨ. ਸੀਤਾਰਾਮ, ਅਕਾਦਮਿਕ ਮਾਮਲਿਆਂ ਦੇ ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਵੀ. ਆਰ. ਰਘੁਵੀਰ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਸਨ | ਇਸ ਫੈਸਟੀਵਲ ਦੌਰਾਨ 11 ਅੰਤਰਰਾਸ਼ਟਰੀ ਐਂਟਰੀਆਂ ਸਮੇਤ 383 ਤੋਂ ਜ਼ਿਆਦਾ ਫ਼ਿਲਮਾਂ ਦਿਖਾਈਆਂ ਜਾਣਗੀਆਂ, ਜਿਨ੍ਹਾਂ 'ਚ 172 ਸ਼ਾਰਟ ਫ਼ਿਲਮਾਂ, 20 ਡਾਕੂਮੈਂਟਰੀਆਂ, 34 ਐਨੀਮੇਸ਼ਨ ਫ਼ਿਲਮਾਂ, 14 ਵੀ. ਐਫ. ਐਕਸ, 90 ਸ਼ੋਅ-ਰੀਲਜ਼, 26 ਏ. ਆਈ. ਆਧਾਰਿਤ ਫ਼ਿਲਮਾਂ ਅਤੇ 21 ਇਸ਼ਤਿਹਾਰ ਸ਼ਾਮਿਲ ਹਨ | ਇਸ ਫੈਸਟੀਵਲ 'ਚ ਦੁਨੀਆ ਭਰ ਦੇ ਨਾਮਵਰ ਅਦਾਰਿਆਂ ਵਲੋਂ ਹਿੱਸਾ ਲਿਆ ਜਾ ਰਿਹਾ ਹੈ, ਜਿਨ੍ਹਾਂ 'ਚ ਸਪੇਨ ਦਾ ਬੀ. ਏ. ਯੂ. ਸੈਂਟਰ, ਲੰਡਨ ਫ਼ਿਲਮ ਅਕੈਡਮੀ, ਯੂਨੀਵਰਸਿਟੀ ਆਫ਼ ਸਿਡਨੀ (ਆਸਟ੍ਰੇਲੀਆ), ਸੱਤਿਆਜੀਤ ਰੇ ਫ਼ਿਲਮ ਇੰਸਟੀਚਿਊਟ, ਆਈ. ਆਈ. ਟੀ. ਮੁੰਬਈ, ਵਿਸਲਿੰਗ ਵੁੱਡਜ਼ ਇੰਟਰਨੈਸ਼ਨਲ ਅਤੇ ਐਫ. ਟੀ. ਆਈ. ਆਈ. ਆਦਿ ਸ਼ਾਮਿਲ ਸਨ | ਫੈਸਟੀਵਲ ਦੇ ਅਖ਼ੀਰਲੇ ਦਿਨ ਬੈਸਟ ਸ਼ਾਰਟ ਫ਼ਿਲਮ, ਵੀ. ਐਫ਼. ਐਕਸ ਫ਼ਿਲਮ, ਸ਼ੋਰਿਲ, ਵੀਡੀਓ ਐਡਵਰਟਾਈਜ਼ਿੰਗ ਐਕਸੀਲੈਂਸ, ਬੈਸਟ ਐਨੀਮੇਸ਼ਨ, ਬੈਸਟ ਏ. ਆਈ. ਫ਼ਿਲਮ ਅਤੇ ਬੈਸਟ ਡਾਕੂਮੈਂਟਰੀ ਨੂੰ 2 ਲੱਖ 52 ਹਜ਼ਾਰ ਰੁ. ਦਾ ਇਨਾਮ ਦਿੱਤਾ ਜਾਵੇਗਾ | ਇਸ ਮੌਕੇ ਮੁੱਖ ਮਹਿਮਾਨ ਹਾਈ-ਟੈੱਕ ਐਨੀਮੇਸ਼ਨ ਸਟੂਡੀਓ ਦੇ ਫਾਊਾਡਰ ਅਤੇ ਮੈਨੇਜਿੰਗ ਡਾਇਰੈਕਟਰ ਸੁਬਰਤਾ ਰਾਏ ਨੇ ਕਿਹਾ ਕਿ ਅੱਜ ਕੱਲ੍ਹ ਹਰ ਜਗ੍ਹਾ ਏ. ਆਈ. ਇੰਟੀਗ੍ਰੇਸ਼ਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਲਿਹਾਜ਼ਾ ਸਾਨੂੰ ਇਸ ਨੂੰ ਆਪਣੇ ਪੱਧਰ 'ਤੇ ਅਤੇ ਲੀਕ ਤੋਂ ਹਟ ਕੇ ਸਿੱਖਣਾ ਪਵੇਗਾ | ਉਨ੍ਹਾਂ ਕਿਹਾ ਕਿ ਅਸੀਂ ਖ਼ੁਦ ਨੂੰ ਕਲਾਕਾਰ ਕਹਿੰਦੇ ਹਾਂ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਕਲਾ ਤੋਂ ਕੋਈ ਆਰਥਿਕ ਲਾਭ ਨਾ ਹੋਵੇ, ਉਸ ਨੂੰ ਲੰਬੇ ਸਮੇਂ ਤੱਕ ਜਿਊਾਦਾ ਰੱਖਣਾ ਮੁਸ਼ਕਿਲ ਹੈ, ਲਿਹਾਜ਼ਾ ਕੋਈ ਵੀ ਕੰਟੈਂਟ ਬਣਾਉਣ ਤੋਂ ਪਹਿਲਾਂ ਇਹ ਸੋਚਣਾ ਜ਼ਰੂਰੀ ਹੈ ਕਿ ਉਸ ਨੂੰ ਪੈਸੇ ਕਮਾਉਣ ਦਾ ਜ਼ਰੀਆ ਕਿਵੇਂ ਬਣਾਇਆ ਜਾਵੇ | ਇਸ ਮੌਕੇ ਜੇਬੂ ਐਨੀਮੇਸ਼ਨ ਦੇ ਫ਼ਾਊਾਡਰ ਅਤੇ ਕ੍ਰੀਏਟਿਵ ਡਾਇਰੈਕਟਰ ਵਰਿੰਦਰ ਪਾਟਿਲ ਨੇ ਕਿਹਾ ਕਿ ਉਹ ਉਸ ਪੀੜ੍ਹੀ ਨਾਲ ਸੰਬੰਧ ਰੱਖਦੇ ਹਨ, ਜਿਸ ਨੇ 90 ਦੇ ਦਹਾਕੇ 'ਚ ਐਨੀਮੇਸ਼ਨ ਦੀ ਸ਼ੁਰੂਆਤ ਕੀਤੀ ਸੀ | ਇਸ ਮੌਕੇ ਕ੍ਰਾਫ਼ਟਨ ਇੰਡੀਆ ਦੇ ਆਰਟ ਡਾਇਰੈਕਟਰ ਸ਼ਾਮ ਦੇਸ਼ਪਾਂਡੇ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵੀਰਾਜਾ ਐਨ ਸੀਤਾਰਾਮ ਨੇ ਵੀ ਕਲਾ ਤੇ ਇਸ ਖੇਤਰ 'ਚ ਵਰਤੀਆਂ ਜਾਣ ਵਾਲੀਆਂ ਆਧੁਨਿਕ ਤਕਨੀਕਾਂ ਬਾਰੇ ਕੀਮਤੀ ਵਿਚਾਰ ਸਾਂਝੇ ਕੀਤੇ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਮੱਛਲੀ ਕਲਾਂ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਠਾਏ ਗੰਭੀਰ ਸਵਾਲ <br/> ਅਗਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਵਲੋਂ ਵਿਸ਼ੇਸ਼ ਇੰਮਪਾਵਰ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ <br/>
Ad Position 24