09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਹੁਣ ਆਸਾਨੀ ਨਾਲ ਮਿਲਣਗੇ ਪਾਣੀ-ਸੀਵਰੇਜ ਦੇ ਕੁਨੈਕਸ਼ਨ, ਨਿਗਮ ਹਰ ਸਨਿਚਰਵਾਰ ਲਗਾਏਗਾ 'ਸੁਵਿਧਾ ਕੈਂਪ' <br/>

Ad Position 21
No active advertisement
ਅਜੀਤ ਡੈਸਕ 11-04-2026
ਚੰਡੀਗੜ੍ਹ, 10 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਸ਼ਹਿਰ ਵਾਸੀਆਂ ਨੂੰ ਪਾਣੀ ਤੇ ਸੀਵਰੇਜ ਕੁਨੈਕਸ਼ਨ ਹਾਸਿਲ ਕਰਨ 'ਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਨੇ ਵੱਡਾ ਕਦਮ ਚੁੱਕਦਿਆਂ ਹਫਤਾਵਾਰੀ 'ਸੁਵਿਧਾ ਕੈਂਪ' ਲਗਾਉਣ ਦਾ ਐਲਾਨ ਕੀਤਾ ਹੈ | ਇਸ ਪਹਿਲ ਤਹਿਤ ਸਿੰਗਲ-ਵਿੰਡੋ ਪ੍ਰਣਾਲੀ ਰਾਹੀਂ ਨਾਗਰਿਕਾਂ ਨੂੰ ਇਕੋ ਥਾਂ 'ਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਕਾਰਵਾਈ ਤੇਜ਼ ਤੇ ਸੁਗਮ ਬਣੇਗੀ | ਨਿਗਮ ਅਧਿਕਾਰੀਆਂ ਮੁਤਾਬਿਕ ਇਹ ਸੁਵਿਧਾ ਕੈਂਪ ਹਰ ਸਨਿਚਰਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੱਖ-ਵੱਖ ਵਾਰਡਾਂ ਦੇ ਨਿਰਧਾਰਿਤ ਕਮਿਊਨਿਟੀ ਸੈਂਟਰਾਂ ਵਿਚ ਲਗਾਏ ਜਾਣਗੇ | ਕੈਂਪਾਂ ਦੀ ਦੇਖਰੇਖ ਸੰਬੰਧਤ ਐਸ. ਡੀ. ਈ. (ਪਬਲਿਕ ਹੈਲਥ) ਵਲੋਂ ਇਲਾਕਾ ਕੌਂਸਲਰਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ | ਕੈਂਪਾਂ ਦੇ ਸੁਚਾਰੂ ਸੰਚਾਲਨ ਲਈ ਐਸ. ਡੀ. ਈ., ਜੂਨੀਅਰ ਇੰਜੀਨੀਅਰ ਤੇ ਲੋੜੀਂਦਾ ਸਟਾਫ ਮੌਕੇ 'ਤੇ ਮੌਜੂਦ ਰਹੇਗਾ | ਇਨ੍ਹਾਂ ਕੈਂਪਾਂ 'ਚ ਆਉਣ ਵਾਲੇ ਨਾਗਰਿਕ ਪਾਣੀ ਤੇ ਸੀਵਰੇਜ ਕੁਨੈਕਸ਼ਨਾਂ ਲਈ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ, ਦਸਤਾਵੇਜ਼ਾਂਅਤੇ ਕਾਰਵਾਈ ਸੰਬੰਧੀ ਤੁਰੰਤ ਰਹਿਨੁਮਾਈ ਪ੍ਰਾਪਤ ਕਰ ਸਕਣਗੇ ਤੇ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਤਰਜੀਹ ਦੇ ਆਧਾਰ 'ਤੇ ਨਿਪਟਾਇਆ ਜਾਵੇਗਾ | ਨਗਰ ਨਿਗਮ ਵਲੋਂ ਸਾਰੇ ਸੰਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾਵੇ | ਇਸ ਦੇ ਨਾਲ ਹੀ ਹੋਰ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਸੇਵਾਵਾਂ ਨੂੰ ਹੋਰ ਸੁਚਾਰੂ ਤੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ | ਨਿਗਮ ਨੇ ਦੁਹਰਾਇਆ ਹੈ ਕਿ ਇਹ ਕੈਂਪ ਨਿਯਮਿਤ ਤੌਰ 'ਤੇ ਤੈਅ ਸ਼ਡਿਊਲ ਅਨੁਸਾਰ ਲਗਾਏ ਜਾਣਗੇ ਤੇ ਪਾਰਦਰਸ਼ੀ, ਤੇਜ਼ ਅਤੇ ਨਾਗਰਿਕ-ਮਿੱਤਰ ਸੇਵਾਵਾਂ ਦੇ ਪ੍ਰਦਾਨ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਇਸ ਪਹਿਲ ਨਾਲ ਜ਼ਰੂਰੀ ਨਾਗਰਿਕ ਕੁਨੈਕਸ਼ਨਾਂ ਦੀ ਪ੍ਰਕਿਰਿਆ ਕਾਫ਼ੀ ਸੁਗਮ ਹੋਵੇਗੀ ਤੇ ਸੇਵਾਵਾਂ ਲੋਕਾਂ ਦੇ ਘਰ-ਦਰਵਾਜ਼ੇ ਤੱਕ ਪਹੁੰਚਣ ਵਿਚ ਮਦਦ ਮਿਲੇਗੀ |

Ad Position 22
No active advertisement
ਪਿਛਲੀ ਖ਼ਬਰ ਠੱਪ ਪਏ 24*7 ਪ੍ਰਾਜੈਕਟ ਦੇ ਨਾਂਅ 'ਤੇ ਪਾਣੀ ਦੇ ਰੇਟ ਵਧਾਉਣਾ 'ਆਪ' ਪਾਰਟੀ ਪ੍ਰਸ਼ਾਸਨ ਨੂੰ ਬੇਨਕਾਬ ਕਰੇਗੀ-ਵਿਕਰਾਂਤ ਤ... ਅਗਲੀ ਖ਼ਬਰ 11 ਰੋਜ਼ਾ ਡਾ. ਹਰਚਰਨ ਸਿੰਘ ਯਾਦਗਾਰੀ ਰੰਗਮੰਚ ਉਤਸਵ ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ <br/>
Ad Position 24