08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਭੰਬਲਭੂਸਾ ਖ਼ਤਮ <br/>

Ad Position 21
No active advertisement
ਅਜੀਤ ਡੈਸਕ 11-04-2026
ਖਰੜ, 10 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ)-ਨਗਰ ਕੌਂਸਲ ਦੇ ਮੌਜੂਦਾ ਕਾਰਜਕਾਲ ਦੀ ਮਿਆਦ 18 ਅਪ੍ਰੈਲ ਨੂੰ ਖ਼ਤਮ ਹੋਣ ਉਪਰੰਤ ਖਰੜ ਦੇ ਐੱਸ. ਡੀ. ਐੱਮ. ਪ੍ਰਬੰਧਕ ਵਜੋਂ ਜ਼ਿੰਮੇਵਾਰ ਨਿਭਾਉਣਗੇ, ਜਦਕਿ ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਦਾ ਭੰਬਲਭੂਸਾ ਹੁਣ ਲਗਭਗ ਖ਼ਤਮ ਹੋ ਗਿਆ ਹੈ ਕਿਉਂਕਿ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਖਰੜ ਦੀ ਪੁਰਾਣੀ ਵਾਰਡਬੰਦੀ ਦੇ ਮੁਤਾਬਿਕ ਹੀ 27 ਵਾਰਡਾਂ 'ਚ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ | ਦੱਸਣਾ ਬਣਦਾ ਹੈ ਕਿ ਸਾਲ 2021-22 'ਚ ਨਗਰ ਕੌਂਸਲ ਦੀ ਹਦੂਦ 'ਚ ਸ਼ਾਮਿਲ ਹੋਏ ਪਿੰਡ ਤਿ੍ਪੜੀ, ਤੋਲੇਮਾਜਰਾ, ਪੀਰ ਸੁਹਾਣਾ, ਰਡਿਆਲਾ, ਦਾਊਾਮਾਜਰਾ ਤੇ ਭੁੱਖੜੀ ਦੇ ਵੋਟਰ ਕੌਂਸਲ ਚੋਣਾਂ 'ਚ ਆਪਣੀ ਵੋਟ ਨਹੀਂ ਪਾ ਸਕਣਗੇ ਕਿਉਂਕਿ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਿਕ ਅਨੇਕਸਰ ਏ ਮੁਤਾਬਿਕ ਹੀ ਨਵੀਂ ਵਾਰਡਬੰਦੀ ਦੇ ਅਨੁਸਾਰ ਵੋਟਾਂ ਪੈਣਗੀਆਂ, ਜਦਕਿ ਅਨੇਕਸਰ ਬੀ ਦੇ ਮੁਤਾਬਿਕ ਪੁਰਾਣੀ ਵਾਰਡਬੰਦੀ ਅਨੁਸਾਰ ਪੁਰਾਣੇ ਵਾਰਡਾਂ 'ਚ ਚੋਣਾਂ ਹੋਣਗੀਆਂ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਸਾਰੇ ਪਿੰਡਾਂ ਦੀਆਂ ਕਰੋੜਾਂ ਰੁ. ਦੀਆਂ ਪੰਚਾਇਤੀ ਜ਼ਮੀਨਾਂ ਅਤੇ ਹੋਰ ਸਮੱਗਰੀ ਨਗਰ ਕੌਂਸਲ ਨੇ ਆਪਣੇ ਨਾਂਅ ਕਰਵਾ ਲਈ ਹੈ, ਪਰ ਇਨ੍ਹਾਂ ਪਿੰਡਾਂ ਦੇ ਵੋਟਰਾਂ ਨੂੰ ਕੌਂਸਲ ਨੇ ਦਰਕਿਨਾਰੇ ਕਰਦੇ ਹੋਏ ਨਵੀਂ ਵਾਰਡਬੰਦੀ ਤੋਂ ਦੂਰ ਰੱਖਿਆ ਹੈ | ਇਨ੍ਹਾਂ ਪਿੰਡਾਂ ਦੇ ਲੋਕ ਭਾਵੇਂ ਮਕਾਨਾਂ/ਦੁਕਾਨਾਂ ਆਦਿ ਦੇ ਨਕਸ਼ਿਆਂ ਦੀ ਫ਼ੀਸ ਵਜੋਂ ਲੱਖਾਂ ਰੁ. ਨਗਰ ਕੌਂਸਲ ਨੂੰ ਅਦਾ ਕਰ ਚੁੱਕੇ ਹਨ, ਪਰ ਫ਼ਿਰ ਵੀ ਇਨ੍ਹਾਂ ਨੂੰ ਨਗਰ ਕੌਂਸਲ ਦੀਆਂ ਚੋਣਾਂ 'ਚ ਵੋਟਾਂ ਪਾਉਣ ਦਾ ਹੱਕ ਨਹੀਂ ਦਿੱਤਾ ਗਿਆ | ਇਨ੍ਹਾਂ ਪਿੰਡਾਂ ਦੇ ਵਸਨੀਕ ਬੀਤੇ ਸਮੇਂ ਦੌਰਾਨ ਹੋਈਆਂ ਪੰਚਾਇਤ ਚੋਣਾਂ ਅਤੇ ਸੰਮਤੀ ਚੋਣਾਂ ਵਿਚ ਵੀ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ ਸਨ, ਜਦਕਿ ਸਰਕਾਰ ਅਕਸਰ ਵੋਟਾਂ ਸਮੇਂ ਨੁੱਕੜ ਨਾਟਕ ਤੇ ਰੈਲੀਆਂ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਸੰਬੰਧੀ ਪ੍ਰੇਰਿਤ ਕਰਦੀ ਨਜ਼ਰ ਆਉਂਦੀ ਹੈ | ਇਸ ਮਸਲੇ ਸੰਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਪਿੰਡ ਨਗਰ ਕੌਂਸਲ ਦੀ ਹਦੂਦ 'ਚ ਸ਼ਾਮਿਲ ਹੋ ਚੁੱਕੇ ਹਨ, ਲਿਹਾਜ਼ਾ ਇਨ੍ਹਾਂ ਦਾ ਵਿਕਾਸ ਵੀ ਨਗਰ ਕੌਂਸਲ ਵਲੋਂ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 31 ਦਸੰਬਰ 2025 ਤੱਕ ਜਿਹੜੀ ਵਾਰਡਬੰਦੀ ਹੋ ਚੁੱਕੀ ਹੈ, ਉਸ ਅਨੁਸਾਰ ਹੀ ਸ਼ਹਿਰਾਂ ਵਿਚ ਵੋਟਾਂ ਪੈਣਗੀਆਂ, ਪਰ ਖਰੜ 'ਚ ਵਾਰਡਬੰਦੀ ਦਾ ਕੰਮ ਹਾਲੇ ਤੱਕ ਮੁਕੰਮਲ ਨਹੀਂ ਹੋਇਆ, ਇਸ ਲਈ ਨਗਰ ਕੌਂਸਲ 'ਚ ਨਵੇਂ ਸ਼ਾਮਿਲ ਹੋਏ ਪਿੰਡਾਂ ਦੇ ਵੋਟਰ ਆਪਣੀ ਵੋਟ ਨਹੀਂ ਪਾ ਸਕਣਗੇ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟ ਐਨ. ਡੀ. ਏ. ਮੈਰਿਟ ਸੂਚੀ 'ਚ ਸ਼ਾਮਿਲ... ਅਗਲੀ ਖ਼ਬਰ ਪੰਜਾਬ ਤੇ ਹੈਦਰਾਬਾਦ ਦੇ ਖਿਡਾਰੀਆਂ ਨੇ ਕੀਤਾ ਅਭਿਆਸ
Ad Position 24