08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟ ਐਨ. ਡੀ. ਏ. ਮੈਰਿਟ ਸੂਚੀ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 11-04-2026
ਐੱਸ. ਏ. ਐੱਸ. ਨਗਰ, 10 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟਾਂ ਨੇ ਸਰਵਿਸ ਸਿਲੈਕਸ਼ਨ ਬੋਰਡ ਇੰਟਰਵਿਊ ਨੂੰ ਸਫ਼ਲਤਾਪੂਰਵਕ ਪਾਸ ਕਰ ਲਿਆ ਹੈ ਤੇ ਜੂਨ 2026 ਵਿਚ ਸ਼ੁਰੂ ਹੋਣ ਵਾਲੇ ਵਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐਨ. ਡੀ. ਏ.)-156 ਕੋਰਸ ਲਈ ਅੰਤਿਮ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕੀਤਾ ਹੈ | ਮੁਹਾਲੀ ਦੇ ਕੈਡਿਟ ਅਭੀਸ਼ ਨੇ ਆਲ ਇੰਡੀਆ ਪੱਧਰ 'ਤੇ ਚੌਥਾ ਰੈਂਕ ਪ੍ਰਾਪਤ ਕੀਤਾ ਹੈ, ਜਦਕਿ ਮਲੇਰਕੋਟਲਾ ਦੇ ਕੈਡਿਟ ਗੁਰਕਰਨਜੀਤ ਸਿੰਘ ਨੇ 12ਵਾਂ ਰੈਂਕ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਇੰਸਟੀਚਿਊਟ ਦੇ ਕੁਲ 5 ਕੈਡਿਟਾਂ ਨੇ ਕੌਮੀ ਮੈਰਿਟ ਸੂਚੀ ਦੇ ਸਿਖਰਲੇ 100 ਸਥਾਨਾਂ 'ਚ ਆਪਣੀ ਥਾਂ ਬਣਾਈ ਹੈ | ਚੁਣੇ ਗਏ ਕੈਡਿਟਾਂ ਨੂੰ ਹੁਣ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਤੋਂ ਆਪਣੇ ਜੁਆਈਨਿੰਗ ਲੈਟਰਾਂ ਦੀ ਉਡੀਕ ਹੈ | ਪੰਜਾਬ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਸ ਪ੍ਰਾਪਤੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰੱਖਿਆ ਖੇਤਰ 'ਚ ਪੰਜਾਬ ਦੇ ਵਧ ਰਹੇ ਦਬਦਬੇ ਦਾ ਪ੍ਰਮਾਣ ਦੱਸਦਿਆਂ ਕੈਡਿਟਾਂ ਦੀ ਭਰਵੀਂ ਸ਼ਲਾਘਾ ਕੀਤੀ | ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾ-ਮੁਕਤ) ਅਜੈ ਐਚ ਚੌਹਾਨ ਵੀ. ਐਸ. ਐਮ. ਨੇ ਭਾਰਤੀ ਹਥਿਆਰਬੰਦ ਸੈਨਾਵਾਂ ਲਈ ਸਭ ਤੋਂ ਵਧੀਆ ਅਧਿਕਾਰੀ ਦੇਣ ਦੇ ਸੰਸਥਾ ਦੇ ਬੇਮਿਸਾਲ ਟਰੈਕ ਰਿਕਾਰਡ ਨੂੰ ਉਜਾਗਰ ਕਰਦਿਆਂ ਕੈਡਿਟਾਂ ਦੇ ਪ੍ਰਦਰਸ਼ਨ 'ਤੇ ਮਾਣ ਪ੍ਰਗਟਾਇਆ | ਉਨ੍ਹਾਂ ਦੱਸਿਆ ਕਿ ਇਹ ਨਤੀਜਾ ਸਾਡੀ ਫੈਕਲਟੀ ਦੀ ਅਟੁੱਟ ਵਚਨਬੱਧਤਾ ਤੇ ਸਾਡੇ ਕੈਡਿਟਾਂ ਦੀ ਅਣਥੱਕ ਮਿਹਨਤ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਟੀ.ਬੀ. ਖ਼ਿਲਾਫ਼ ਚੰਡੀਗੜ੍ਹ ਪ੍ਰਸ਼ਾਸਨ ਦੀ ਮੁਹਿੰਮ ਤੇਜ਼, ਮਾਡਲ ਜੇਲ੍ਹ ਬੁੜੈਲ 'ਚ ਹਫ਼ਤੇ ਭਰ ਚੱਲਿਆ ਸਿਹਤ ਕੈਂਪ <br... ਅਗਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਭੰਬਲਭੂਸਾ ਖ਼ਤਮ <br/>
Ad Position 24