08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਟੀ.ਬੀ. ਖ਼ਿਲਾਫ਼ ਚੰਡੀਗੜ੍ਹ ਪ੍ਰਸ਼ਾਸਨ ਦੀ ਮੁਹਿੰਮ ਤੇਜ਼, ਮਾਡਲ ਜੇਲ੍ਹ ਬੁੜੈਲ 'ਚ ਹਫ਼ਤੇ ਭਰ ਚੱਲਿਆ ਸਿਹਤ ਕੈਂਪ <br/>

Ad Position 21
No active advertisement
ਅਜੀਤ ਡੈਸਕ 11-04-2026
ਚੰਡੀਗੜ੍ਹ, 10 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) – ਟੀ.ਬੀ ਮੁਕਤ ਭਾਰਤ ਅਭਿਆਨ ਤਹਿਤ ਮਾਡਲ ਜੇਲ੍ਹ ਬੁੜੈਲ 'ਚ ਹਫ਼ਤੇ ਭਰ ਚੱਲੇ ਆਯੁਸ਼ਮਾਨ ਆਰੋਗਯ ਕੈਂਪ ਦੌਰਾਨ ਬੰਦੀਆਂ ਦੀ ਸਕ੍ਰੀਨਿੰਗ ਕਰਕੇ ਬਿਮਾਰੀ ਦੀ ਜਲਦੀ ਪਛਾਣ 'ਤੇ ਜ਼ੋਰ ਦਿੱਤਾ ਗਿਆ | 3 ਅਪ੍ਰੈਲ ਤੋਂ 9 ਅਪ੍ਰੈਲ 2026 ਤੱਕ ਲਗਾਏ ਗਏ ਇਸ ਸਿਹਤ ਕੈਂਪ ਦੌਰਾਨ ਸਾਰੇ ਬੰਦੀਆਂ ਨੂੰ ਤਪਦਿਕ ਰੋਗ (ਟੀ.ਬੀ) ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੂੰ ਟੀ.ਬੀ ਦੇ ਲੱਛਣਾਂ, ਇਸ ਦੇ ਫੈਲਣ ਦੇ ਤਰੀਕਿਆਂ ਅਤੇ ਸਰਕਾਰ ਵਲੋਂ ਮੁਫ਼ਤ ਉਪਲਬਧ ਜਾਂਚ ਅਤੇ ਇਲਾਜ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਦੌਰਾਨ ਬੰਦੀਆਂ ਦੀ ਮੌਕੇ 'ਤੇ ਹੀ ਸਕ੍ਰੀਨਿੰਗ ਕੀਤੀ ਗਈ | ਹੈਂਡਹੈਲਡ ਡਿਜ਼ੀਟਲ ਐਕਸ-ਰੇ ਮਸ਼ੀਨਾਂ ਰਾਹੀਂ ਛਾਤੀ ਦੇ ਐਕਸ-ਰੇ ਕੀਤੇ ਗਏ, ਜਦਕਿ ਸੀ.ਬੀ.ਐਨ.ਏ.ਏ.ਟੀ ਤਕਨਾਲੋਜੀ ਦੁਆਰਾ ਸਪੁਟਮ ਟੈਸਟ ਕਰਕੇ ਸੰਭਾਵਿਤ ਮਰੀਜ਼ਾਂ ਦੀ ਪਛਾਣ ਯਕੀਨੀ ਬਣਾਈ ਗਈ | ਸਿਹਤ ਕੈਂਪ ਦੌਰਾਨ ਕੁੱਲ 641 ਛਾਤੀ ਦੇ ਐਕਸ-ਰੇ ਅਤੇ 60 ਸੀ.ਬੀ.ਐੱਨ.ਏ.ਏ.ਟੀ ਟੈਸਟ ਕੀਤੇ ਗਏ, ਜਿਸ ਨਾਲ ਬਿਮਾਰੀ ਦੀ ਸ਼ੁਰੂਆਤੀ ਪਛਾਣ ਅਤੇ ਤੁਰੰਤ ਇਲਾਜ ਲਈ ਮਦਦ ਮਿਲੀ | ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਇਸ ਤਰਾਂ ਦੇ ਕੈਂਪਾਂ ਦਾ ਮੁੱਖ ਉਦੇਸ਼ ਬੰਦੀਆਂ ਵਰਗੇ ਸੰਵੇਦਨਸ਼ੀਲ ਵਰਗਾਂ ਵਿਚ ਟੀ.ਬੀ ਦੇ ਫੈਲਾਅ ਨੂੰ ਰੋਕਣਾ ਅਤੇ ਮਰੀਜ਼ਾਂ ਦੀ ਸਮੇਂ ਸਿਰ ਪਹਿਚਾਣ ਕਰਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰਨਾ ਹੈ | ਉਨ੍ਹਾਂ ਦੱਸਿਆ ਕਿ ਟੀ.ਬੀ ਇਕ ਸੰਕ੍ਰਾਮਕ ਬਿਮਾਰੀ ਹੈ, ਜਿਸ ਦਾ ਸਮੇਂ ਸਿਰ ਇਲਾਜ ਨਾ ਹੋਣ 'ਤੇ ਇਹ ਹੋਰ ਲੋਕਾਂ ਵਿਚ ਵੀ ਫੈਲ ਸਕਦੀ ਹੈ | ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਲ੍ਹਾਂ ਵਿਚ ਭੀੜ ਅਤੇ ਬੰਦ ਮਾਹੌਲ ਹੋਣ ਕਾਰਨ ਟੀ.ਬੀ ਦੇ ਫ਼ੈਲਣ ਦਾ ਖ਼ਤਰਾ ਵੱਧ ਹੁੰਦਾ ਹੈ, ਇਸ ਲਈ ਅਜਿਹੀਆਂ ਜਾਗਰੂਕਤਾ ਅਤੇ ਸਕ੍ਰੀਨਿੰਗ ਮੁਹਿੰਮਾਂ ਬਹੁਤ ਜ਼ਰੂਰੀ ਹਨ | ਇਸ ਤਹਿਤ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ | ਚੰਡੀਗੜ੍ਹ ਪ੍ਰਸ਼ਾਸਨ ਵਲੋਂ ਚਲਾਈ ਗਈ ਇਹ ਪਹਿਲ ਟੀ.ਬੀ ਬਾਰੇ ਜਾਗਰੂਕਤਾ ਵਧਾਉਣ, ਜਲਦੀ ਪਹਿਚਾਣ ਅਤੇ ਪ੍ਰਭਾਵਸ਼ਾਲੀ ਇਲਾਜ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ | ਇਹ ਯਤਨ ਦੇਸ਼ ਨੂੰ ਟੀ.ਬੀ ਮੁਕਤ ਬਣਾਉਣ ਦੇ ਰਾਸ਼ਟਰੀ ਲਕਸ਼ ਨੂੰ ਹਾਸਲ ਕਰਨ ਵਿਚ ਵੀ ਸਹਾਇਕ ਸਾਬਤ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇੇ ਸ਼ੌਰਿਆ ਦਿਵਸ ਮਨਾਇਆ-1965 ਦੀ ਜੰਗ ਦੇ ਬਹਾਦਰ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ... ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟ ਐਨ. ਡੀ. ਏ. ਮੈਰਿਟ ਸੂਚੀ 'ਚ ਸ਼ਾਮਿਲ...
Ad Position 24