07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵਿਕਰਮ ਮਹਿਤਾ ਭਗਵਾਸੀ ਸਤਨਾਮ ਐਲ.ਸੀ.ਵੀ. ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 11-04-2026
ਲਾਲੜੂ, 10 ਅਪ੍ਰੈਲ (ਰਾਜਬੀਰ ਸਿੰਘ)-ਭਗਵਾਸੀ ਪਿੰਡ ਦੇ ਸਰਪੰਚ ਤੇ ਸਰਗਰਮ ਟਰਾਂਸਪੋਰਟਰ ਵਿਕਰਮ ਮਹਿਤਾ ਨੂੰ ਇਕ ਵਾਰ ਫਿਰ ਸਤਨਾਮ ਐਲ. ਸੀ. ਵੀ. ਆਪ੍ਰੇਟਰ ਯੂਨੀਅਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ | ਉਨ੍ਹਾਂ ਇਸ ਨਿਯੁਕਤੀ ਬਦਲੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਚੋਣ ਸੰਬੰਧੀ ਅਹਿਮ ਮੀਟਿੰਗ ਅੱਜ ਯੂਨੀਅਨ ਵਿਖੇ ਹੋਈ, ਜਿਸ 'ਚ ਵੱਡੀ ਗਿਣਤੀ ਯੂਨੀਅਨ ਦੇ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ 'ਚ ਸਰਬਸੰਮਤੀ ਨਾਲ ਵਿਕਰਮ ਮਹਿਤਾ ਨੂੰ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਬਲਬੀਰ ਸਿੰਘ ਜੜੌਤ ਨੂੰ ਉਪ ਪ੍ਰਧਾਨ, ਜਸਵਿੰਦਰ ਸਿੰਘ ਜੱਸੀ ਨੂੰ ਚੇਅਰਮੈਨ, ਹਰਜੀਤ ਕੰਵਲ ਨੂੰ ਖ਼ਜ਼ਾਨਚੀ, ਤੇਜਿੰਦਰ ਸਿੰਘ ਤੇਜੀ ਅਤੇ ਡਾ. ਅਮਰਜੀਤ ਸਿੰਘ ਨੂੰ ਜਨਰਲ ਸਕੱਤਰ, ਕਮਲ ਰਾਣਾ ਨੂੰ ਸਕੱਤਰ ਤੇ ਮਸਤਾਨ ਸਿੰਘ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ | ਚੋਣ ਉਪਰੰਤ ਪ੍ਰਧਾਨ ਵਿਕਰਮ ਮਹਿਤਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਯੂਨੀਅਨ ਦੀ ਭਲਾਈ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਟਰਾਂਸਪੋਰਟਰਾਂ, ਡਰਾਈਵਰਾਂ ਅਤੇ ਕਲੀਨਰਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿਣਗੇ | ਇਸ ਮੌਕੇ ਸੀਨੀਅਰ 'ਆਪ' ਆਗੂ ਗੁਰਵਿੰਦਰ ਸਿੰਘ ਜਾਸਤਨਾਂ, ਹਰੀਸ਼ ਮਦਾਨ ਤੇ ਸੁਧੀਰ ਰਾਣਾ ਸਮੇਤ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਇੰਡਸਟਰੀਅਲ ਏਰੀਆ 'ਚੋਂ ਮਿਲੇ ਕੰਕਾਲ ਦੀ ਪਛਾਣ ਲਈ ਇਕ ਪਰਿਵਾਰ ਆਇਆ ਸਾਹਮਣੇ ਅਗਲੀ ਖ਼ਬਰ ਡੀ. ਸੀ. ਕੋਮਲ ਮਿੱਤਲ ਨੇ ਮਾਲ ਵਿਭਾਗ ਦੀ ਕਾਰਗੁਜ਼ਾਰੀ ਦੀ ਕੀਤੀ ਸਮੀਖਿਆ <br/>
Ad Position 24