08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਚੰਡੀਗੜ੍ਹ ਮਾਸਟਰ ਪਲਾਨ 'ਚ ਕੀਤੇ ਗਏ ਵੱਡੇ ਬਦਲਾਅ, ਮਿਕਸਡ ਲੈਂਡ ਯੂਜ਼ ਨੂੰ ਮਨਜ਼ੂਰੀ <br/>

Ad Position 21
No active advertisement
ਅਜੀਤ ਡੈਸਕ 18-04-2026
ਚੰਡੀਗੜ੍ਹ, 17 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ 'ਚ ਕਰੀਬ ਇਕ ਦਹਾਕੇ ਬਾਅਦ ਸ਼ਹਿਰੀ ਯੋਜਨਾ ਵਿਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ | ਯੂ.ਟੀ ਪ੍ਰਸ਼ਾਸਨ ਵਲੋਂ ਮਾਸਟਰ ਪਲਾਨ 'ਚ ਸੋਧ ਕਰਕੇ ਜ਼ਮੀਨ ਦੇ ਇਸਤੇਮਾਲ, ਬਿਲਡਿੰਗ ਨਿਯਮਾਂ ਅਤੇ ਵਿਕਾਸ ਨਿਯੰਤਰਨ ਵਿਚ ਅਹਿਮ ਤਬਦੀਲੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ | ਇਹ ਪ੍ਰਸਤਾਵ ਹੁਣ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲ ਮਨਜ਼ੂਰੀ ਲਈ ਭੇਜੇ ਜਾਣਗੇ |
ਯੂ.ਟੀ ਪ੍ਰਸ਼ਾਸਨ ਵਲੋਂ ਸ਼ਹਿਰੀ ਯੋਜਨਾ 'ਚ ਕੀਤੇ ਗਏ ਬਦਲਾਅ ਤਹਿਤ ਸਭ ਤੋਂ ਅਹਿਮ ਫ਼ੈਸਲਾ ਸੈਕਟਰ-43 ਸਿਟੀ ਸੈਂਟਰ ਵਿਚ ਮਿਕਸਡ ਲੈਂਡ ਯੂਜ਼ ਨੂੰ ਮਨਜ਼ੂਰੀ ਦੇਣ ਦਾ ਹੈ, ਜਿਸ ਨਾਲ ਰਿਹਾਇਸ਼ੀ, ਵਪਾਰਕ ਅਤੇ ਹੋਰ ਗਤੀਵਿਧੀਆਂ ਨੂੰ ਇਕੱਠੇ ਵਿਕਸਿਤ ਕਰਨ ਦਾ ਰਸਤਾ ਖੁੱਲੇ੍ਹਗਾ |
ਇੰਡਸਟਰੀਅਲ ਏਰੀਆ 'ਚ ਵੀ ਵੱਡੀ ਛੂਟ
ਇੰਡਸਟਰੀਅਲ ਏਰੀਆ ਫ਼ੇਜ਼-1 ਅਤੇ ਫ਼ੇਜ਼-2 ਵਿਚ ਵੀ ਐਫ.ਏ.ਆਰ-2 ਕਰਨ ਦੀ ਯੋਜਨਾ ਹੈ | ਇਸ ਤੋਂ ਇਲਾਵਾ ਓਪਨ ਸਪੇਸ ਨਾਲ ਜੁੜੇ ਨਿਯਮਾਂ ਵਿਚ ਵੀ ਢਿੱਲ ਦਿੱਤੀ ਜਾਵੇਗੀ, ਜਿਸ ਨਾਲ ਉਦਯੋਗਿਕ ਗਤੀਵਿਧੀਆਂ ਨੂੰ ਵਧਾਵਾ ਮਿਲੇਗਾ | ਮਜ਼ਦੂਰਾਂ ਲਈ ਰਿਹਾਇਸ਼ੀ ਸੁਵਿਧਾਵਾਂ ਸੁਧਾਰਨ ਵਾਸਤੇ ਲੇਬਰ ਹਾਊਸਿੰਗ ਦਾ ਖੇਤਰ 2.5 ਫੀਸਦੀ ਤੋਂ ਵਧਾ ਕੇ 5 ਫੀਸਦੀ ਕਰਨ ਦਾ ਪ੍ਰਸਤਾਵ ਹੈ | ਹਾਲਾਂਕਿ ਇਸ ਖੇਤਰ ਵਿਚ ਅਲੱਗ ਰਿਹਾਇਸ਼ੀ ਯੂਨਿਟ ਬਣਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ |
ਮਾਸਟਰ ਪਲਾਨ 'ਚ ਵਪਾਰਕ ਅਤੇ ਸਿੱਖਿਆ ਸੰਸਥਾਵਾਂ ਲਈ ਵੀ ਕਈ ਰਿਆਇਤਾਂ ਦੀ ਯੋਜਨਾ ਬਣਾਈ ਗਈ ਹੈ | ਵਪਾਰਕ ਖੇਤਰਾਂ 'ਚ ਕਵਰੇਜ ਏਰੀਆ ਅਤੇ ਐਫ.ਏ.ਆਰ ਵਧਾਉਣ ਨਾਲ ਵਪਾਰੀ ਆਧੁਨਿਕ ਇਮਾਰਤਾਂ ਤਿਆਰ ਕਰ ਸਕਣਗੇ | ਨਾਲ ਹੀ, ਸਿੱਖਿਆ ਸੰਸਥਾਵਾਂ ਲਈ ਜ਼ਮੀਨ ਅਤੇ ਮਨਜ਼ੂਰੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇਗਾ, ਜਿਸ ਨਾਲ ਨਵੇਂ ਸਕੂਲ ਅਤੇ ਕਾਲਜ ਖੋਲ੍ਹਣ 'ਚ ਸੁਵਿਧਾ ਹੋਵੇਗੀ |
10 ਸਾਲ ਬਾਅਦ ਹੋਇਆ ਵੱਡਾ ਬਦਲਾਅ
ਚੰਡੀਗੜ੍ਹ ਮਾਸਟਰ ਪਲਾਨ-2031 ਅਪ੍ਰੈਲ 2015 'ਚ ਲਾਗੂ ਕੀਤਾ ਗਿਆ ਸੀ ਅਤੇ ਲਗਭਗ 10 ਸਾਲ ਤੱਕ ਇਸ ਵਿਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ | ਸ਼ਹਿਰ ਦੀ ਆਬਾਦੀ ਜੋ ਪਹਿਲਾਂ ਲਗਭਗ 5 ਲੱਖ ਦੇ ਹਿਸਾਬ ਨਾਲ ਯੋਜਿਤ ਸੀ, ਹੁਣ 12 ਲੱਖ ਤੋਂ ਵੱਧ ਹੋ ਚੁੱਕੀ ਹੈ, ਜਿਸ ਨਾਲ ਟ੍ਰੈਫਿਕ, ਰਿਹਾਇਸ਼ੀ ਅਤੇ ਬੁਨਿਆਦੀ ਸੁਵਿਧਾਵਾਂ ਉੱਤੇ ਦਬਾਅ ਵਧ ਗਿਆ ਹੈ | ਇਸ ਮਾਮਲੇ 'ਚ ਯੂ.ਟੀ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਇਹ ਬਦਲਾਅ ਸ਼ਹਿਰ ਦੇ ਸੰਤੁਲਿਤ ਵਿਕਾਸ ਅਤੇ ਜ਼ਮੀਨ ਦੇ ਬਿਹਤਰ ਇਸਤੇਮਾਲ ਵੱਲ ਇਕ ਅਹਿਮ ਕਦਮ ਮੰਨੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਰੂਸ-ਯੂਕਰੇਨ ਜੰਗ 'ਚ ਚੰਡੀਗੜ੍ਹ ਦੇ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਮੱਖਣ ਮਾਜਰਾ ਨੇੜੇ ਪੁਲਿਸ ਦੇ ਅੜਿੱਕੇ ਚੜਿ੍ਹਆ ਨਸ਼ਾ ਤਸਕਰ, 16.41 ਗ੍ਰਾਮ ਹੈਰੋਇਨ ਬਰਾਮਦ
Ad Position 24