08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੀ.ਜੀ.ਆਈ. ਚੰਡੀਗੜ੍ਹ 'ਚ 20 ਅਪ੍ਰੈਲ ਤੋਂ ਨਵੀਂ ਬਣੀ ਡਿਲਡਿੰਗ ਐਡਵਾਂਸਡ ਨਿਊਰੋਸਾਇੰਸ ਸੈਂਟਰ ਓ.ਪੀ.ਡੀ. ਦੀ ਹੋਵੇਗੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 18-04-2026
ਚੰਡੀਗੜ੍ਹ, 17 ਅਪ੍ਰੈਲ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਨੇ ਦਿਮਾਗ਼ ਅਤੇ ਨਾੜੀ ਪ੍ਰਣਾਲੀ ਨਾਲ ਸਬੰਧਿਤ (ਨਿਊਰੋਲੋਜੀ ਅਤੇ ਨਿਊਰੋਸਰਜਰੀ) ਵਿਭਾਗ ਦੀ ਓ.ਪੀ.ਡੀ ਨੂੰ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਹੈ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀ.ਜੀ.ਆਈ ਦੇ ਬੁਲਾਰੇ ਨੇ ਦੱਸਿਆ ਕਿ 20 ਅਪ੍ਰੈਲ ਤੋਂ ਐਸ.ਬੀ.ਆਈ ਬੈਂਕ ਅਤੇ ਗੋਲ ਮਾਰਕੀਟ ਦੇ ਨੇੜੇ ਬਣੇ ਐਡਵਾਂਸਡ ਨਿਊਰੋਸਾਇੰਸ ਸੈਂਟਰ ਦੇ ਲੈਵਲ-2 ਤੋਂ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ | ਉਨ੍ਹਾਂ ਨੇ ਦੱਸਿਆ ਕਿ ਫ਼ਿਲਹਾਲ ਟਰੌਮਾ ਓ.ਪੀ.ਡੀ ਨਿਊਰੋਸਰਜਰੀ ਨੂੰ ਛੱਡ ਕੇ ਬਾਕੀ ਸਾਰੀ ਓ.ਪੀ.ਡੀ ਦੀ ਤਬਦੀਲੀ ਕਰ ਦਿੱਤੀ ਗਈ ਹੈ | ਇਹ ਸਾਰੀਆਂ ਸੇਵਾਵਾਂ 18 ਅਪ੍ਰੈਲ ਦੁਪਹਿਰ ਤੋਂ ਬਾਅਦ ਪੁਰਾਣੀ ਓ.ਪੀ.ਡੀ ਬਲਾਕ ਤੋਂ ਕੰਮ ਕਰਨਾ ਬੰਦ ਕਰ ਦੇਣਗੀਆਂ, ਤਾਂ ਜੋ ਨਵੀਂ ਜਗ੍ਹਾਂ ਤੇ ਤਬਦੀਲੀ ਦੀ ਸਹੂਲਤ ਮਿਲ ਸਕੇ | ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਇਹ ਸਿਰਫ਼ ਇਕ ਜਗ੍ਹਾਂ ਦੀ ਤਬਦੀਲੀ ਹੀ ਨਹੀਂ ਹੈ, ਸਗੋਂ ਦਿਮਾਗ਼ ਅਤੇ ਨਾੜੀ ਪ੍ਰਣਾਲੀ ਨਾਲ ਸਬੰਧਿਤ (ਨਿਊਰੋਲੋਜੀਕਲ) ਦੇਖਭਾਲ ਪ੍ਰਦਾਨ ਕਰਨ ਦੇ ਤਰੀਕੇ ਵਿਚ ਇਕ ਪਰਿਵਰਤਨਸ਼ੀਲ ਕਦਮ ਹੋਵੇਗਾ | ਐਡਵਾਂਸਡ ਨਿਊਰੋਸਾਇੰਸ ਸੈਂਟਰ ਦੇ ਅੰਦਰ ਸਲਾਹ-ਮਸ਼ਵਰੇ, ਡਾਇਗਨਾਸਟਿਕਸ ਅਤੇ ਉੱਨਤ ਦਖ਼ਲਅੰਦਾਜ਼ੀ ਨੂੰ ਏਕੀਕਿ੍ਤ ਕਰਕੇ, ਇਕ ਮਰੀਜ਼-ਕੇਂਦਿ੍ਤ ਈਕੋਸਿਸਟਮ ਬਣਾ ਰਹੇ ਹਾਂ ਜੋ ਦੇਰੀ ਨੂੰ ਘੱਟ ਕਰੇਗਾ ਅਤੇ ਕਲੀਨਿਕਲ ਨਤੀਜਿਆਂ ਵਿਚ ਵਾਧਾ ਕਰੇਗਾ | ਓ.ਪੀ.ਡੀ ਦੇ ਸਮੇਂ ਅਤੇ ਸਮਾਂ-ਸਾਰਣੀ ਵਿਚ ਕੋਈ ਬਦਲਾਅ ਨਹੀਂ ਰਹੇਗਾ | ਨਿਊਰੋਲੋਜੀ ਓ.ਪੀ.ਡੀ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਕੰਮ ਕਰਨਗੀਆਂ | ਵੀਰਵਾਰ (ਸਵੇਰੇ 11:30 ਵਜੇ ਤੋਂ ਦੁਪਹਿਰ 1:00 ਵਜੇ ਤੱਕ) ਇਕ ਵਿਸ਼ੇਸ਼ ਕਲੀਨਿਕ ਦੇ ਨਾਲ ਕੰਮ ਕੀਤਾ ਜਾਵੇਗਾ | ਨਿਊਰੋਸਰਜਰੀ ਓ.ਪੀ.ਡੀ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਜਾਰੀ ਰਹਿਣਗੀਆਂ | ਆਮ ਓ.ਪੀ.ਡੀ ਸਮਾਂ ਸਵੇਰੇ 8:00 ਵਜੇ ਤੋਂ ਸਵੇਰੇ 11:00 ਵਜੇ ਤੱਕ ਹੋਵੇਗਾ | ਮਰੀਜ਼ ਅਤੇ ਸਹਾਇਕ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਗੇਟ ਨੰਬਰ 3 ਰਾਹੀਂ ਐਡਵਾਂਸਡ ਨਿਊਰੋਸਾਇੰਸ ਸੈਂਟਰ ਤੱਕ ਪਹੁੰਚ ਕਰ ਸਕਦੇ ਹਨ | ਸੈਲਾਨੀਆਂ ਨੂੰ ਮਾਰਗਦਰਸ਼ਨ ਕਰਨ ਅਤੇ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਵਲੋਂ ਮੰਗਾਂ ਸੰਬੰਧੀ ਕੀਤੀ ਭਰਵੀਂ ਰੈਲੀ <br/> ਅਗਲੀ ਖ਼ਬਰ ਡੱਡੂ ਮਾਜਰਾ ਕਾਲੋਨੀ 'ਚੋਂ ਦੇਸੀ ਕੱਟੇ ਸਮੇਤ ਨੌਜਵਾਨ ਕਾਬੂ <br/>
Ad Position 24