08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡੱਡੂ ਮਾਜਰਾ ਕਾਲੋਨੀ 'ਚੋਂ ਦੇਸੀ ਕੱਟੇ ਸਮੇਤ ਨੌਜਵਾਨ ਕਾਬੂ <br/>

Ad Position 21
No active advertisement
ਅਜੀਤ ਡੈਸਕ 18-04-2026
ਚੰਡੀਗੜ੍ਹ, 17 ਅਪ੍ਰੈਲ (ਕਪਿਲ ਵਧਵਾ)–ਚੰਡੀਗੜ੍ਹ ਪੁਲਿਸ ਨੇ ਡੱਡੂ ਮਾਜਰਾ ਕਾਲੋਨੀ ਇਲਾਕੇ 'ਚ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ ਗ਼ੈਰ-ਕਾਨੰੂਨੀ ਹਥਿਆਰ ਸਮੇਤ ਕਾਬੂ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਮਲੋਆ ਦੀ ਟੀਮ ਨੇ 16 ਅਪ੍ਰੈਲ ਨੂੰ ਗਸ਼ਤ ਦੌਰਾਨ ਡੱਡੂ ਮਾਜਰਾ ਕਾਲੋਨੀ ਦੇ ਇਕ ਮਕਾਨ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ | ਤਲਾਸ਼ੀ ਦੌਰਾਨ ਉਸਦੇ ਕਬਜ਼ੇ 'ਚੋਂ ਇਕ ਦੇਸੀ ਕੱਟਾ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ | ਮੁਲਜ਼ਮ ਦੀ ਪਛਾਣ ਸੁਮਿਤ ਉਰਫ਼ ਡੰਗਰ ਡੱਡੂ ਮਾਜਰਾ ਕਾਲੋਨੀ (25) ਵਜੋਂ ਹੋਈ ਹੈ | ਪੁਲਿਸ ਨੇ ਉਸ ਖ਼ਿਲਾਫ਼ ਥਾਣਾ ਮਲੋਆ ਵਿਖੇ ਅਸਲ੍ਹਾ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. ਚੰਡੀਗੜ੍ਹ 'ਚ 20 ਅਪ੍ਰੈਲ ਤੋਂ ਨਵੀਂ ਬਣੀ ਡਿਲਡਿੰਗ ਐਡਵਾਂਸਡ ਨਿਊਰੋਸਾਇੰਸ ਸੈਂਟਰ ਓ.ਪੀ.ਡੀ. ਦੀ ਹੋਵੇਗੀ ਸ਼... ਅਗਲੀ ਖ਼ਬਰ ਬੁੜੈਲ ਜੇਲ੍ਹ 'ਚ ਕੈਦੀ ਤੱਕ ਸਿਮ ਕਾਰਡ ਤੇ ਬੈਟਰੀ ਪਹੁੰਚਾਉਣ ਦੀ ਕੋਸ਼ਿਸ਼ ਨਾਕਾਮ, 2 ਮਹਿਲਾਵਾਂ ਗਿ੍ਫ਼ਤਾਰ <br/>
Ad Position 24