08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 'ਜਾਟ ਅੰਤਰਰਾਸ਼ਟਰੀ ਦਿਵਸ' ਮਨਾਇਆ <br/>

Ad Position 21
No active advertisement
ਅਜੀਤ ਡੈਸਕ 18-04-2026
ਚੰਡੀਗੜ੍ਹ,17 ਅਪ੍ਰੈਲ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ, ਫੈਕਲਟੀ ਤੇ ਹੋਰ ਪ੍ਰਤੀਨਿਧੀਆਂ ਨੇ 'ਜਾਟ ਅੰਤਰਰਾਸ਼ਟਰੀ ਦਿਵਸ' ਮਨਾਇਆ | ਸਮਾਗਮ ਦਾ ਮੁੱਖ ਉਦੇਸ਼ ਜਾਟ ਭਾਈਚਾਰੇ ਦੇ ਸ਼ਾਨਦਾਰ ਇਤਿਹਾਸ ਨੂੰ ਯਾਦ ਕਰਨ ਅਤੇ ਨੌਜਵਾਨਾਂ ਨੂੰ ਸਮਾਜਿਕ ਤਰੱਕੀ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਤ ਕੀਤਾ ਗਿਆ | ਸਮਾਗਮ 'ਚ ਮੁੱਖ ਮਹਿਮਾਨਾਂ ਦੀ ਤੌਰ 'ਤੇ ਅਖਿਲ ਭਾਰਤੀ ਜਾਟ ਮਹਾਸਭਾ ਦੇ ਸਕੱਤਰ ਯੁੱਧਵੀਰ ਸਿੰਘ ਸਹਿਰਾਵਤ ਤੇ ਹਰਿਆਣਾ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਐਮ. ਐਸ. ਮਲਿਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਹਿਰਾਵਤ ਨੇ ਕਿਹਾ ਕਿ ਜਾਟ ਭਾਈਚਾਰੇ ਨੇ ਖੇਤੀਬਾੜੀ, ਫੌਜ ਅਤੇ ਖੇਡਾਂ 'ਚ ਦੇਸ਼ ਨੂੰ ਮਾਣ ਦਿਵਾਇਆ | ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨ ਸਿੱਖਿਆ ਤੇ ਰਾਜਨੀਤੀ ਵਿਚ ਵੀ ਇਸੇ ਤਰ੍ਹਾਂ ਦੇ ਮੀਲ ਪੱਥਰ ਪ੍ਰਾਪਤ ਕਰਨ | ਸਾਬਕਾ ਡੀ. ਜੀ. ਪੀ. ਐਮ. ਐਸ. ਮਲਿਕ ਨੇ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਅਤੇ ਭਾਈਚਾਰਾ ਅਤੇ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ | ਸਮਾਗਮ 'ਚ ਵਿਦਿਆਰਥੀਆ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਜਿਸ 'ਚ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਦੁਆਰਾ ਗਿੱਧਾ, ਭੰਗੜਾ ਤੇ ਹੋਰ ਲੋਕ ਨਾਚਾਂ ਪੇਸ਼ ਕੀਤੇ ਗਏ | ਇਸ ਮੌਕੇ ਪੀ. ਯੂ. ਵਿਦਿਆਰਥੀ ਪ੍ਰੀਸ਼ਦ ਦੇ ਸੰਯੁਕਤ ਸਕੱਤਰ ਮੋਹਿਤ ਮਦੇਰਨਾ, ਪੰਕਜ ਪੰਨੂ, ਤੇਜਸਵੀ ਦਲਾਲ, ਅੰਕਿਤ ਬਿਧਾਨ, ਅਭਿਸ਼ੇਕ ਡਾਗਰ, ਵਿਦਿਆਰਥੀ ਪ੍ਰੀਸ਼ਦ ਸਕੱਤਰ ਅਤੇ ਪ੍ਰਵੀਨ ਫੋਗਾਟ ਕੋਹਲੀ ਨੇ ਇਸ ਵਿਸ਼ਾਲ ਸਮਾਗਮ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮੁਹਾਲੀ ਵਿਖੇ 'ਰੰਗਲਾ ਪੰਜਾਬ' ਵਿਕਾਸ ਗ੍ਰਾਂਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ <br... ਅਗਲੀ ਖ਼ਬਰ ਸਮਾਜ ਸੁਧਾਰ ਵੱਲ ਕਦਮ, ਨਿਗਮ ਅਧਿਕਾਰੀਆਂ ਨੇ ਬਾਲ ਵਿਆਹ ਖ਼ਿਲਾਫ਼ ਚੁੱਕੀ ਸਹੁੰ <br/>
Ad Position 24